JalandharPoliticalPunjab

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਹਿਤ ਜਲੰਧਰ ਪੁੱਜੇ

ਭਾਜਪਾ 117 ਸੀਟਾਂ ‘ਤੇ ਲੜੇਗੀ ਚੋਣ’
ਜਲੰਧਰ (ਅਮਰਜੀਤ ਸਿੰਘ ਲਵਲਾ)
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਹਿਤ ਜਲੰਧਰ ਵਿਚ ਪੁੱਜੇ। ਇਸ ਮੌਕੇ ਉਨ੍ਹਾਂ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਚੋਣਾਂ ਦੀ ਰਣਨੀਤੀ ਲਈ ਸੁਝਾਅ ਦਿੱਤੇ ਉਨ੍ਹਾਂ ਵਰਕਰਾਂ ਵਿਚ ਜੋਸ਼ ਭਰਦੇ ਹੋਏ ਉਨ੍ਹਾਂ ਨੂੰ ਜਿੱਤ ਦਾ ਮੰਤਰ ਵੀ ਦਿੱਤਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ 117 ਸੀਟਾਂ ‘ਤੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ 10 ਦਸੰਬਰ ਤੋਂ ਬਾਅਦ ਜਲੰਧਰ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਜਨਰਲ ਕਾਨਫਰੰਸ ਕਰੇਗੀ ਇਸ ਤੋਂ ਇਲਾਵਾ ਸਮੂਹ ਮੋਰਚਿਆਂ, ਡਿਵੀਜ਼ਨਾਂ ਤੋਂ ਇਲਾਵਾ ਜ਼ਿਲ੍ਹਾ ਭਾਜਪਾ ਦੇ ਸੀਨੀਅਰ ਆਗੂ ਹਾਜ਼ਰ ਸਨ। ਇਸ ਮੋਕੇ ਸਮੂਹ ਬੀਜੇਪੀ ਦੀਆ ਚਾਰੋਂ ਵਿਧਾਨ ਸਭਾ ਸੀਟਾਂ ਦੇ ਆਗੂਆ ਨੇ ਪੰਜਾਬ ਪ੍ਰਧਾਨ ਨੂੰ ਜਿਲ੍ਹੇ ਵਿੱਚ ਪਾਰਟੀ ਦੀ ਜਿੱਤ ਦਾ ਭਰੋਸਾ ਦਿੱਤਾ। ਇਸ ਮੋਕੇ ਸਾਬਾਕਾ ਮੰਤਰੀ ਮਨੋਰੰਜਨ ਕਾਲੀਆਂ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਕੇਡੀ ਭੰਡਾਰੀ, ਮਹਿੰਦਰ ਭਗਤ, ਸੁਰਿੰਦਰ ਮਹੇ, ਦੀਵਾਨ ਅਮਿਤ ਅਰੋੜਾ, ਅਨਿਲ ਸੱਚਰ, ਭਗਵੰਤ ਪ੍ਰਭਾਕਰ, ਰਾਜੀਵ ਢੀਂਗਰਾ, ਰਵੀ ਮਹਿੰਦਰੂ, ਮਿੰਟਾਂ ਕੋਚਰ, ਅਨੂ ਭਾਰਦਵਾਜ, ਭੂਪਿੰਦਰ ਕੁਮਾਰ, ਮੀਨੂੰ ਸ਼ਰਮਾ, ਅਤੇ ਮੰਡਲਾਂ ਦੇ ਸਮੂਹ ਵਰਕਰ ਹਾਜ਼ਰ ਸਨ।

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!