JalandharProtestPunjab

ਭਾਰਤ ਬੰਦ ਦੀ ਕਾਲ ਦਾ ਸਮਰਥਨ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਨੇ ਵੱਖ-ਵੱਖ ਥਾਂਵਾਂ ‘ਤੇ ਕੀਤਾ ਧਰਨਾਂ ਪ੍ਰਦਰਸ਼ਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਨੇ ਵੱਖ-ਵੱਖ ਥਾਂਵਾਂ ‘ਤੇ ਕੀਤਾ ਧਰਨਾਂ ਪ੍ਰਦਰਸ਼ਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨੀ ਸੰਘਰਸ਼ ਦੇ 10 ਮਹੀਨੇ ਪੂਰੇ ਹੋਣ ‘ਤੇ ਭਾਰਤ ਬੰਦ ਦੀ ਕਾਲ ਨੂੰ ਬੱਲ ਦੇਣ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਵੱਲੋਂ ਵੱਖ-ਵੱਖ ਥਾਂਵਾਂ ‘ਤੇ ਧਰਨੇ ਦਿੱਤੇ ਗਏ। ਇਸ ਪ੍ਰੋਗਰਾਮ ਤਹਿਤ ਜਲੰਧਰ ਜਿਲੇ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਲੋਹੀਆਂ ਟੀ ਪੁਆਇੰਟ ‘ਤੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਰੇੜਵਾਂ, ਨਿਰਮਲ ਸਿੰਘ ਢੰਡੋਵਾਲ, ਪ੍ਰਧਾਨ ਸ਼ਹੀਦ ਸੰਦੀਪ ਕੁਮਾਰ ਜ਼ੋਨ, ਦੀ ਪ੍ਰਧਾਨਗੀ ਹੇਠ ਸ਼ਾਹਕੋਟ ਮਲਸੀਆ ਰੇਲਵੇ ਕਰੋਸਿੰਗ ਉਪਰਲੇ ਪੁਲ ਉੱਤੇ ਰਣਜੀਤ ਸਿੰਘ ਬੱਲ, ਨੇ ਪ੍ਰਧਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜ਼ੋਨ ਵੱਲੋਂ ਮੱਲੀਆਂ ਵਿਖੇ ਧਰਨਾਂ ਲਗਾਇਆ ਗਿਆ।

ਜਿਨਾਂ ਵਿੱਚ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ, ਰਣ ਸਿੰਘ ਪਹੁੰਚੇ। ਇਹਨਾਂ ਧਰਨਿਆਂ ਵਿੱਚ ਵੱਖ ਵੱਖ ਬੁਲਾਇਆ ਨੇ ਮੰਚ ਨੂੰ ਸੰਬੋਧਨ ਕੀਤਾ। ਸੰਗਤਾਂ ਦਾ ਇਕੱਠ ਦੇਖਦਿਆਂ ਹੀ ਬਣਦਾ ਸੀ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਦੱਸਦੇ ਹੋਏ ਸਰਕਾਰ ਤੋ ਤਿੰਨੇ ਖੇਤੀ ਕਨੂੰਨ ਰੱਦ ਕਰਨ ਦੀ ਮੰਗ ਕੀਤੀ ‘ਤੇ ਦਿਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੂ ਦੀ ਸਹਾਇਤਾ ਦੇਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਦੇਣ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤੇ ਜਾਣ ਦੀ ਮੰਗ ਕੀਤੀ ਗਈ ਅਤੇ ਖੇਤੀ ਵਾਸਤੇ ਯੂਰੀਆ ‘ਤੇ ਡਾਇਆ ਖਾਦ ਦੀ ਕਿੱਲਤ ਦੂਰ ਕਰਨ, ਮੀਂਹ ਕਾਰਨ ਬਰਬਾਦ ਹੋਈ ਝੋਨੇ ਦੀ ਫਸਲ ਦਾ ਗਰਦੋਰੀਆਂ ਕਰਕੇ ਤੁਰੰਤ ਮੁਆਵਜ਼ੇ ਦੇਣ ਦਾ ਪ੍ਰਬੰਧ ਕਰਨ, ਤਿੰਨੇ ਖੇਤੀ ਕਾਨੂੰਨ ਰੱਦ ਕਰਨ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ‘ਤੇ ਹਵਾ ਪ੍ਰਦੂਸ਼ਣ ਐਕਟ 2020 ਤੁਰੰਤ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ।

ਆਗੂਆਂ ਨੇ ਕੇਦਰ ‘ਤੇ ਰਾਜ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਾਡੀਆ ਮੰਨੀਆਂ ਹੋਈਆਂ ਮੰਗਾਂ ਨਾਂ ਪੁਰੀਆਂ ਕੀਤੀਆਂ ਗਈਆ ਤਾਂ ਜਥੇਬੰਦੀ 28 ਅਤੇ 29 ਸਤੰਬਰ ਨੂੰ ਜਿਲਾ ਹੇਡ ਕੁਆਟਰਾਂ ‘ਤੇ ਧਰਨਾਂ ਲਗਾ ਕੇ ਅਗਲੇ ਅੇਕਸ਼ਨ ਦਾ ਏਲਾਨ ਕਰੇਗੀ। ਇਸ ਮੋਕੇ ‘ਤੇ ਕੈਮਿਸਟ ਯੂਨੀਅਨ, ਟਰੱਕ ਓਪਰੇਟਰ ਯੂਨੀਅਨ, ਅਤੇ ਇਲਾਕੇ ਦੇ ਸਾਰੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਬੀਬੀਆਂ, ਬੱਚੇ,ਬਹੁਤ ਹੀ ਉਤਸ਼ਾਹ ਨਾਲ ਪਹੁੰਚੇ ।

Related Articles

Leave a Reply

Your email address will not be published. Required fields are marked *

Back to top button
error: Content is protected !!