ChandigarhJalandharPunjab

ਭ੍ਰਿਸ਼ਟਾਚਾਰ ਖਿਲਾਫ ਜਾਰੀ ਹੈਲਪਲਾਈਨ ਤੋਂ ਲੋਕਾਂ ਦਾ ਹੋਇਆ ਮੋਹ ਭੰਗ, ਇਕ ਲੱਖ ਤੋਂ 4 ਹਜ਼ਾਰ ਰਹਿ ਗਈਆਂ ਸ਼ਿਕਾਇਤਾਂ

ਸਰਕਾਰ ਦਾ ਦਾਅਵਾ ਕਿ ਹੈਲਪਲਾਈਨ ਨਾਲ ਭ੍ਰਿਸ਼ਟਾਚਾਰ ਘੱਟ ਹੋਇਆ
ਚੰਡੀਗੜ੍ਹ/ਫਤਹਿਗੜ੍ਹ ਸਾਹਿਬ (ਮਲਕੀਤ ਸਿੰਘ ਭਾਮੀਆਂ ਗਲੋਬਲ ਆਜਤੱਕ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਪਰ ਜਿਸ ਤਰ੍ਹਾਂ ਦਾ ਅੰਕੜਾ ਸਾਹਮਣੇ ਆਇਆ ਹੈ ਉਸ ਤੋਂ ਲੱਗਦਾ ਹੈ ਕਿ ਲੋਕਾਂ ਦਾ ਇਸ ਹੈਲਪਲਾਈਨ ਤੋਂ ਮੋਹ ਭੰਗ ਹੋ ਗਿਆ ਹੈ। ਜਿਥੇ ਔਸਤਨ ਇਕ ਮਹੀਨੇ ਵਿੱਚ ਇਕ ਲੱਖ ਤੋਂ ਵੱਧ ਸ਼ਿਕਾਇਤਾਂ ਦਰਜ ਹੁੰਦੀਆਂ ਸਨ ਉਹ ਹੁਣ ਘਟ ਕੇ ਸਿਰਫ 4 ਹਜ਼ਾਰ ਰਹਿ ਗਈਆਂ ਹਨ ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਹੈਲਪਲਾਈਨ ਨਾਲ ਭ੍ਰਿਸ਼ਟਾਚਾਰ ਘੱਟ ਹੋਇਆ ਹੈ। ਇਸ ਹੈਲਪਲਾਈਨ ਨੰਬਰ ਨੂੰ 23 ਮਾਰਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਜਾਰੀ ਕੀਤਾ ਗਿਆ ਸੀ। ਜਦੋਂ ਨੰਬਰ ਜਾਰੀ ਹੋਇਆ ਸੀ ਉਸ ਸਮੇਂ ਤਾਂ ਝੜੀ ਲਗ ਗਈ ਸੀ ਪਰ ਹੁਣ ਹੋਲੀ-ਹੋਲੀ ਸ਼ਿਕਾਇਤਾਂ ਆਉਣੀਆਂ ਘੱਟ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਵਿੱਚ 1,19359 ਸ਼ਿਕਾਇਤਾਂ ਦਰਜ ਹੋਈਆਂ ਸਨ, ਜਦਕਿ ਇਸ ਮਹੀਨੇ ਸਤੰਬਰ ਵਿੱਚ ਸਿਰਫ 4298 ਸ਼ਿਕਾਇਤਾਂ ਦਰਜ ਹੋਈਆਂ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!