Punjab

ਮਕਸੂਦਾਂ ਪੁਲਿਸ ਨੇ 4 ਕਿੱਲੋ ਚੂਰਾ ਪੋਸਤ ਸਣੇ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ

4 ਕਿੱਲੋ ਚੂਰਾ ਪੋਸਤ ਸਣੇ ਔਰਤ ਕਾਬੂ
ਜਲੰਧਰ (ਗਲੋਬਲ ਅਾਜਤੱਕ, ਅਮਰਜੀਤ ਸਿੱਘ ਲਵਲਾ)
ਥਾਣਾ ਮਕਸੂਦਾਂ ਪੁਲੀਸ ਨੇ 4 ਕਿੱਲੋ ਚੂਰਾ ਪੋਸਤ ਸਮੇਤ ਔਰਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਥਾਣਾ ਮਕਸੂਦਾਂ ਦੇ ਮੁਖੀ ਕੰਵਲਜੀਤ ਸਿੰਘ ਬੱਲ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਨੂਰਪੁਰ ਤੋਂ ਪਿੰਡ ਕੋਟਲਾ ਸ਼ੇਖੇ ਵੱਲ ਗਸ਼ਤ ਕਰ ਰਹੀ ਸੀ ਤਾਂ ਇਕ ਔਰਤ ਨੂਰਪੁਰ ਵੱਲੋਂ ਪੈਦਲ ਆ ਰਹੀ ਸੀ। ਜਿਸ ਦੇ ਹੱਥ ‘ਚ ਮੋਮੀ ਲਿਫਾਫਾ ਫੜਿਆ ਹੋਇਆ ਸੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਮੱਕੀ ਦੇ ਖੇਤਾਂ ਵਿੱਚ ਜਾ ਲੁਕੀ ਅਤੇ ਲਿਫਾਫਾ ਮੱਕੀ ਦੇ ਖੇਤਾਂ ਵਿੱਚ ਸੁੱਟ ਦਿੱਤਾ। ਉਕਤ ਔਰਤ ਨੂੰ ਲੇਡੀ ਕਾਂਸਟੇਬਲ ਕੰਵਲਜੀਤ ਕੌਰ ਸਮੇਤ ਪੁਲਸ ਪਾਰਟੀ ਨੇ ਕਾਬੂ ਕਰ ਲਿਆ ‘ਤੇ ਖੇਤਾਂ ‘ਚ ਸੁੱਟਿਆ ਲਿਫਾਫਾ ਬਰਾਮਦ ਕੀਤਾ ਲਫਾਫੇ ਚੋਂ 4 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਔਰਤ ਨਸ਼ਾ ਤਸਕਰ ਦੀ ਪਛਾਣ ਰਾਣੀ ਵਾਸੀ ਭੋਂਤੂ ਕਲੋਨੀ ਨੰਗਲ ਸਲੇਮਪੁਰ ਜਲੰਧਰ ਵਜੋਂ ਹੋਈ ਹੈ, ਇਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਕਿਹਾ ਮੁਜਰਮਾਂ ਅੌਰਤ ਨੂੰ ਅਦਾਲਤ ‘ਚ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!