Punjab

ਮਰੀਜਾਂ ਦੀ ਜਾਨਮਾਲ ਨਾਲ ਖਿਲਵਾੜ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਡੀ-ਇੰਪੈਨਲਡ ਕਰਕੇ ਸਰਕਾਰ ਨੇ ਪੱਲਾ ਝਾੜਿਆ

ਗ਼ਰੀਬ ਲੋਕਾਂ ਦੇ ਨਾਮ ‘ਤੇ ਲੱਖਾਂ ਰੁਪਏ ਠੱਗਣ ਵਾਲੇ ਹਸਪਤਾਲਾਂ ਨੂੰ ਸਰਕਾਰ ਤੁਰੰਤ ਤਾਲੇ ਲਗਾਕੇ ਸਖਤ ਕਾਰਵਾਈ ਕਰੇ- ਡਾ. ਚੀਮਾ
ਜਲੰਧਰ ਵਿਚ ਵਿਵਾਦਾਂ ‘ਚ ਰਹਿਣ ਵਾਲੇ 2 ਨਿੱਜੀ ਹਸਪਤਾਲ ਵੀ ਲੱਖਾਂ ਰੁਪਏ ਦੇ ਸਿਹਤ ਸਕੈਮ ‘ਚ ਸ਼ਾਮਲ
ਜਲੰਧਰ- ( ਅਮਰਜੀਤ ਸਿੰਘ ਲਵਲਾ )
ਡਾਕਟਰੀ ਪੇਸ਼ਾ ਬੇਹੱਦ ਮਾਣ ਸਤਿਕਾਰ ਵਾਲਾ ਪੇਸ਼ਾ ਮੰਨਿਆ ਜਾਂਦਾ ਹੈ, ਕਿਉਂਕਿ ਡਾਕਟਰ ਮਰੀਜ਼ ਦੀ ਜਾਨ ਬਚਾਉਣ ਲਈ ਹਰ ਹੀਲਾ ਵਰਤਦੇ ਹਨ, ਪਰ ਜਦੋਂ ਇਸ ਪਵਿੱਤਰ ਪੇਸ਼ੇ ਦੇ ਵਿੱਚ ਘਪਲੇਬਾਜ਼ੀਆਂ ਸਾਹਮਣੇ ਆਣ ਲੱਗਦੀ ਹੈ। ਤਾਂ ਡਾਕਟਰ ਮਰੀਜ਼ਾਂ ਦੇ ਨਾਮ ‘ਤੇ ਸਰਕਾਰ ਨੂੰ ਚੂਨਾ ਲਗਾ ਕੇ ਲੱਖਾਂ ਕਰੋੜਾਂ ਰੁਪਏ ਅੰਦਰ ਕਰਕੇ ਤਾਂ ਬੇਹੱਦ ਅਫ਼ਸੋਸ ਹੁੰਦਾ ਹੈ, ਅਜਿਹਾ ਸਕੈਮ ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੱਡੇ ਹਸਪਤਾਲਾਂ ਨੇ ਕੀਤਾ।
ਇਨ੍ਹਾਂ ਨਿੱਜੀ ਹਸਪਤਾਲਾਂ ਨੇ ਸਿਹਤ ਸਕੈਮ ਐਸਾ ਰਚਿਆ ਕਿ ਸੁਣ ਕੇ ਸਰਕਾਰ ਤਾਂ ਹੈਰਾਨ ਹੋ ਗਈ, ਜਾਂਚ ਅਧਿਕਾਰੀਆਂ ਦੇ ਵੀ ਪਸੀਨੇ ਛੁੱਟ ਗਏ। ਪ੍ਰਾਈਵੇਟ ਹਸਪਤਾਲਾਂ ਵੱਲੋਂ ਫਰਜ਼ੀ ਇਲਾਜ ਦੇ ਨਾਮ ਮਰੀਜ਼ਾਂ ਦਾ ਸਾਰਾ ਫ਼ਰਜ਼ੀ ਡੈਟਾ ਇਕੱਠਾ ਕੀਤਾ ਗਿਆ ‘ਤੇ ਸਰਕਾਰ ਨੂੰ ਭੇਜ ਉਸ ਬਦਲੇ ਕਰੋੜਾਂ ਰੁਪਏ ਫਰਜ਼ੀ ਤੌਰ ਤੇ ਆਪਣੇ ਖਾਤਿਆਂ ਵਿੱਚ ਪਾਏ ਗਏ, ਜਦੋਂ ਇਸ ਦਾ ਖੁਲਾਸਾ ਹੋਇਆ ਤਾਂ ਸਰਕਾਰ ਇਸ ‘ਤੇ ਪਰਦਾ ਪਾਉਣ ਲੱਗ ਪਈ, ਸਰਕਾਰ ਇਨ੍ਹਾਂ ਹਸਪਤਾਲਾਂ ਤੇ ਸਖ਼ਤ ਕਾਰਵਾਈ ਕਰਨ ਤੇ ਉਲਟਾ ਇਨ੍ਹਾਂ ਦੇ ਖ਼ਿਲਾਫ਼ ਨਰਮ ਰੁਖ ਅਪਣਾਉਂਦੇ ਹੋਏ, ਇਨ੍ਹਾਂ ਨੂੰ ਆਯੂਸ਼ਮਾਨ ਯੋਜਨਾ ਵਿਚੋਂ ਸਸਪੈਂਡ ਯਾਨੀ ਡੀਐਮ ਪੈਨਲ ਕਰ ਕੇ ਪੱਲਾ ਝਾੜ ਲਿਆ, ਜਦੋਂ ਹੁਣ ਇਹ ਸਕੈਮ ਸਾਹਮਣੇ ਆਇਆ ਹੈ ਤਾਂ ਸਰਕਾਰ ਕੋਲ ਜਵਾਬ ਨਹੀਂ ਮਿਲ ਰਿਹਾ ਸਿਹਤ ਵਿਭਾਗ ਦੇ ਅਧਿਕਾਰੀ ਵੀ ਇਸ ਮਾਮਲੇ ਬਾਰੇ ਚੁੱਪੀ ਵੱਟ ਕੇ ਬੈਠੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਡਾਕਟਰਾਂ ਦੀਆਂ ਯੂਨੀਅਨਾਂ ਨੇ ਬਜਾਏ ਆਪਣੇ ਡਾਕਟਰਾਂ ਦੇ ਖਿਲਾਫ ਕਾਰਵਾਈ ਕਰਨ ਤੇ ਉਲਟਾ ਇਨ੍ਹਾਂ ਨੂੰ ਬਚਾਉਣ ਦੇ ਲਈ ਜ਼ੋਰ ਲਗਾਇਆ ਹੋਇਆ ਹੈ ਨਾਲ ਹੀ ਨਾਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵੀ ਸਵਾਲਾਂ ਵਿੱਚ ਘਿਰੀ ਹੋਈ ਹੈ ਕਿ ਆਖਰ ਕਿਉਂ ਪੰਜਾਬ ਸਰਕਾਰ ਨੇ ਇੰਨੇ ਵੱਡੇ ਸਕੈਮ ਨੂੰ ਦਬਾਉਣ ਦੇ ਲਈ ਪੂਰਾ ਜ਼ੋਰ ਲਗਾਇਆ ਬਜਾਏ ਇਸ ਤੇ ਸਖਤ ਕਾਰਵਾਈ ਕੀਤੀ ਜਾਂਦੀ
ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਆਪਣੇ ਖ਼ਜ਼ਾਨੇ ਤੇ ਪੈ ਰਹੇ ਡਾਕੇ ਨੂੰ ਕਿਵੇਂ ਸਹਿੰਦੀ ਆ ਰਹੀ ਹੈ ਇਹ ਵੀ ਹੈਰਾਨੀਜਨਕ ਪ੍ਰਸ਼ਨ ਹੈ ?
ਹੈਰਾਨੀ ਦੀ ਗੱਲ ਇਹ ਹੈ, ਕਿ ਪੰਜਾਬ ਸਰਕਾਰ ‘ਤੇ ਹੀ ਸਟੇਟ ਐਂਟੀ ਫਰਾਡ ਯੂਨਿਟ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰ ਕੇ ਪੰਜਾਬ ਦੇ ਦਰਜਨਾਂ ਹਸਪਤਾਲਾਂ ਦੇ ਨਾਮ ਸਾਹਮਣੇ ਲਿਆਂਦੇ ਸਨ। ਜੋ ਫਰਜ਼ੀਵਾੜਾ ਕਰਕੇ ਮਰੀਜ਼ਾਂ ਦੇ ਫਰਜ਼ੀ ਬਿੱਲ ਬਣਾ ਬਣਾ ਕੇ ਸਰਕਾਰ ਨੂੰ ਭੇਜ ਰਹੇ ਸਨ, ‘ਤੇ ਆਯੂਸ਼ਮਾਨ ਯੋਜਨਾ ਦੇ ਤਹਿਤ ਸਰਕਾਰ ਕੋਲੋਂ ਫਰਜ਼ੀ ਬਿੱਲਾਂ ਦੇ ਆਧਾਰ ਤੇ ਪੈਸਾ ਵਸੂਲ ਕਰ ਰਹੇ ਸਨ, ਹੈਰਾਨੀ ਦੀ ਗੱਲ ਇਹ ਸਰਕਾਰ ਦੇ ਹੀ ਐਂਟੀ ਫਰਾਡ ਵਿਭਾਗ ਵੱਲੋਂ ਕੀਤੀ ਗਈ, ਜਾਂਚ ਦੇ ਬਾਵਜੂਦ ਇਨ੍ਹਾਂ ਹਸਪਤਾਲਾਂ ਨੂੰ ਸਿਰਫ ਸਜ਼ਾ ਦੇ ਨਾਮ ‘ਤੇ ਆਯੂਸ਼ਮਾਨ ਯੋਜਨਾ ਚੋਂ ਬਾਹਰ ਕਰ ਦਿੱਤਾ ਗਿਆ, ਅਤੇ ਕੁਝ ਸਮੇਂ ਦੇ ਲਈ ਡੀ ਇੰਪੈਨਲਡ ਕਰ ਕੇ ਜਾਂਚ ਦੇ ਨਾਮ ਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ। ਕਿ ਵੱਡੇ ਵੱਡੇ ਸਕੈਮਾਂ ਵਿੱਚ ਸਰਕਾਰ ਹੀ ਹੱਥ ‘ਤੇ ਆਸ਼ੀਰਵਾਦ ਰਿਹਾ ਹੈ। ਵਰਨਾ ਕਿਸੇ ਦੀ ਇੰਨੀ ਹਿੰਮਤ ਕਿਵੇਂ ਕੇ ਸਰਕਾਰ ਦੀ ਏਜੰਸੀ ਵੱਲੋਂ ਦੋਸ਼ੀ ਪਾਏ ਜਾਣ ਦੇ ਬਾਵਜੂਦ ਉਹ ਸ਼ਰ੍ਹੇਆਮ ਆਪਣੇ ਹਸਪਤਾਲ ਖੋਲ੍ਹ ਕੇ ਬੈਠਾ ਰਹੇ, ਜਦ ਕਿ ਉਹ ਇਕ ਬਹੁ ਕਰੋੜੀ ਸਕੈਮ ਵਿਚ ਦੋਸ਼ੀ ਪਾਇਆ ਗਿਆ ਹੋਵੇ,
ਇਸ ਸਕੈਮ ਵਿਚ ਉਂਜ ਤਾਂ ਪੰਜਾਬ ਭਰ ਦੇ ਦਰਜਨਾਂ ਹਸਪਤਾਲਾਂ ਦੇ ਨਾਮ ਸ਼ਾਮਿਲ ਹਨ। ਪਰ ਜੇਕਰ ਗੱਲ ਜਲੰਧਰ ਦੀ ਕਰੀਏ ਤਾਂ ਜਲੰਧਰ ਦੇ ਦੋ ਅਜਿਹੇ ਹਸਪਤਾਲ ਹਨ, ਜੋ ਇਸ ਸਕੈਮ ਵਿਚ ਦੋਸ਼ੀ ਪਾਏ ਗਏ ਸਨ, ‘ਤੇ ਇਨ੍ਹਾਂ ਨੂੰ ਡੀ ਇੰਪੈਨਲਡ ਕਰ ਦਿੱਤਾ ਗਿਆ ਸੀ, ਹੈਰਾਨੀ ਦੀ ਗੱਲ ਹੈ, ਹਸਪਤਾਲ ਕਈ ਵਾਰ ਵਿਵਾਦਾਂ ਵਿੱਚ ਰਹੇ ਪਰ ਜਾਣ ਬੁੱਝ ਕੇ ਸਿਹਤ ਵਿਭਾਗ ਇਨ੍ਹਾਂ ਹਸਪਤਾਲਾਂ ‘ਤੇ ਮਿਹਰਬਾਨ ਹੋਇਆ ਰਿਹਾ, ‘ਤੇ ਹਰ ਵਾਰ ਜਦੋਂ ਇਨ੍ਹਾਂ ਦਾ ਵਿਵਾਦ ਸਾਹਮਣੇ ਆਇਆ ਉਸ ਉੱਤੇ ਪਾਣੀ ਪਾ ਕੇ ਉਸ ਨੂੰ ਦਬਾ ਦਿੱਤਾ ਗਿਆ।
ਜੇਕਰ ਜਲੰਧਰ ਦੇ ਹਸਪਤਾਲਾਂ ਦੀ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਵਿੱਚੋਂ ਇੱਕ ਹਸਪਤਾਲ ਜਲੰਧਰ ਦੇ ਪਠਾਨਕੋਟ ਚੌਕ ਦੇ ਨਜ਼ਦੀਕ ਹੱਡੀਆਂ ਦਾ ਮਸ਼ਹੂਰ ਹਸਪਤਾਲ ਹੈ। ਜੋ ਕਈ ਵਾਰ ਵਿਵਾਦਾਂ ਵਿੱਚ ਆ ਚੁੱਕਾ ਹੈ। ਇਸ ਹਸਪਤਾਲ ਵਿੱਚ ਅਕਸਰ ਹੀ ਐਸਾ ਕੋਈ ਨਾ ਕੋਈ ਕੇਸ ਸਾਹਮਣੇ ਆਉਂਦੇ ਰਹਿੰਦਾ ਹੈ। ਜਿਸ ਨੂੰ ਲੈ ਕੇ ਹਸਪਤਾਲ ਦੀ ਸ਼ਿਕਾਇਤ ਵੀ ਕਈ ਵਾਰ ਸਿਹਤ ਵਿਭਾਗ ਨੂੰ ਹੋਈ ਹੈ। ਪਰ ਹਰ ਵਾਰ ਸਿਹਤ ਵਿਭਾਗ ਦੀ ਮਿਲੀਭੁਗਤ ‘ਤੇ ਸਰਕਾਰ ਦੀ ਲਾਪ੍ਰਵਾਹੀ ਦੇ ਕਾਰਨ ਇਹ ਹਸਪਤਾਲ ਵਿਵਾਦਾਂ ਵਿੱਚੋਂ ਬਚਦਾ ਆ ਰਿਹਾ ਹੈ। ਇਸ ਹਸਪਤਾਲ ਦਾ ਨਾਮ ਵੀ ਕਰੋੜਾਂ ਰੁਪਏ ਦੇ ਘਪਲੇ ਵਿੱਚ ਸਾਹਮਣੇ ਆਇਆ ਹੈ। ਪਰ ਸਰਕਾਰ ਵੱਲੋਂ ਇਸ ਦੇ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਾ ਕਰਨਾ ਕਈ ਸਵਾਲਾਂ ਨੂੰ ਖੜ੍ਹਾ ਕਰਦਾ ਹੈ।
ਇਸੇ ਤਰੀਕੇ ਨਾਲ ਦੂਸਰਾ ਹੋਸਪਿਟਲ ਇਸ ਘਪਲੇ ਵਿਚ ਦੋਸ਼ੀ ਪਾਇਆ ਗਿਆ ‘ਤੇ ਉਸ ਨੂੰ ਵੀ ਸਿਰਫ਼ ਡੀ ਪੈਨਲ ਕਰਕੇ ਛੱਡ ਦਿੱਤਾ ਗਿਆ, ਉਹ ਸ਼ਹੀਦ ਊਧਮ ਸਿੰਘ ਨਗਰ ਦਾ ਉਹ ਹਸਪਤਾਲ ਹੈ। ਜੋ ਲਗਾਤਾਰ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਆਏ ਦਿਨ ਉਸ ਹਸਪਤਾਲ ਵਿੱਚ ਕੋਈ ਨਾ ਕੋਈ ਲੜਾਈ ਝਗੜਾ ਜਾਂ ਮਰੀਜ਼ ਦੀ ਮੌਤ ਨੂੰ ਲੈ ਕੇ ਹੰਗਾਮੇ ਦਾ ਕੇਸ ਸਾਹਮਣੇ ਆਉਂਦਾ ਰਹਿੰਦਾ ਹੈ। ਹਸਪਤਾਲ ਦੇ ਡਾਕਟਰ ਵੱਲੋਂ ਇਮੀਗ੍ਰੇਸ਼ਨ ਦਾ ਦਫ਼ਤਰ ਵੀ ਚਲਾਇਆ ਜਾ ਰਿਹਾ ਹੈ। ਉਕਤ ਡਾਕਟਰ ਕਈ ਵਾਰ ਮਰੀਜ਼ਾਂ ਤੋਂ ਛਿਤਰੌਲ ਵੀ ਕਰਵਾ ਚੁੱਕਾ ਹੈ, ਪੰਜਾਬ ਸਰਕਾਰ ਇਸ ਗੱਲ ਲਈ ਜਵਾਬਦੇਹ ਹੈ। ਕਿ ਅੈਸੇ ਹਸਪਤਾਲ ਜੋ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਉਨ੍ਹਾਂ ਦੀਆਂ ਫਰਜ਼ੀ ਸਲਿੱਪਾਂ ਅਤੇ ਫਰਜ਼ੀ ਫਾਈਲਾਂ ਬਣਾ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਹਨ ਆਖਿਰ ਉਨ੍ਹਾਂ ਨੂੰ ਕਿਉਂ ਬਖਸ਼ਿਆ ਜਾ ਰਿਹਾ ਹੈ। ਕੀ ਸਿਰਫ਼ ਆਯੁਸ਼ਮਾਨ ਯੋਜਨਾ ਚੋਂ ਡੀ ਇੰਪੈਨਲਡ ਕਰਕੇ ਉਨ੍ਹਾਂ ਨੂੰ ਜਾਣਬੁੱਝ ਕੇ ਸਰਕਾਰ ਕਿਉਂ ਬਚਾਅ ਰਹੀ ਹੈ। ਕਿ ਸਰਕਾਰ ਦੇ ਬਾਬੂਆਂ ਅਤੇ ਅਧਿਕਾਰੀਆਂ ਨੇ ਵੀ ਇਸ ਸਾਰੇ ਘਪਲੇ ਵਿਚ ਖੂਬ ਕਮਾਈ ਕੀਤੀ ਹੈ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ।
ਮਾਮਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ। ਕਿ ਪੰਜਾਬ ਸਰਕਾਰ ਘਪਲਿਆਂ ਦੀ ਸਰਕਾਰ ਹੈ। ਪੰਜਾਬ ਸਰਕਾਰ ਦੇ ਰਾਜ ਵਿਚ ਏਡਾ ਵੱਡਾ ਆਯੁਸ਼ਮਾਨ ਘੋਟਾਲਾ ਜੋ ਸਾਹਮਣੇ ਆਇਆ ਹੈ। ਇਸ ਬਾਰੇ ਸਰਕਾਰ ਨੂੰ ਸਖਤ ਐਕਸ਼ਨ ਲੈ ਕੇ ਉਨ੍ਹਾਂ ਸਾਰੇ ਹਸਪਤਾਲਾਂ ਨੂੰ ਤਾਲੇ ਲਗਵਾ ਦੇਣੇ ਚਾਹੀਦੇ ਸਨ, ਜਿਨ੍ਹਾਂ ਨੇ ਗ਼ਰੀਬ ਲੋਕਾਂ ਦੇ ਨਾਮ ਤੇ ਪੈਸਿਆਂ ਦੀ ਠੱਗੀ ਮਾਰੀ ਹੈ। ਪਰ ਸਰਕਾਰ ਵੱਲੋਂ ਅਜਿਹਾ ਨਾ ਕਰਕੇ ਉਨ੍ਹਾਂ ਨੂੰ ਸਿਰਫ ਡੀ੍ ਲਿਪਤ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!