
ਮਹਾਂਰਿਸ਼ੀ ਵਾਲਮੀਕ ਪ੍ਰਬੰਧਕ ਕਮੇਟੀ ਲਿੰਕ ਰੋਡ ਦੇ ਵਲੋਂ ਜ਼ਰੂਰਤਮੰਦਾਂ ਨੂੰ ਵੰਡਿਆ ਰਾਸ਼ਨ
ਮਹਾਂਰਿਸ਼ੀ ਬਾਲਮਿਕੀ ਪ੍ਰਬੰਧਕ ਕਮੇਟੀ ਵਲੋਂ ਦੁੱਖ ਨਿਵਾਰਣ ਟਰੱਸਟ ਦੇ ਸਹਿਯੋਗ ਦੇ ਨਾਲ ਮੁਹੱਲਾ ਨੰਬਰ 16 ਬਾਲਮੀਕੀ ਨਗਰ ਮਾਡਲ ਹਾਊਸ ਜ਼ਰੂਰਤਮੰਦਾਂ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਵੰਡੀਆਂ ਗਈਆਂ
ਜਲੰਧਰ (ਅਮਰਜੀਤ ਸਿੰਘ ਲਵਲਾ)
ਮਹਾਂਰਿਸ਼ੀ ਬਾਲਮਿਕੀ ਪ੍ਰਬੰਧਕ ਕਮੇਟੀ ਲਿੰਕ ਰੋਡ ਵਲੋਂ ਦੁੱਖ ਨਿਵਾਰਣ ਟਰੱਸਟ ਦੇ ਸਹਿਯੋਗ ਦੇ ਨਾਲ ਮੁਹੱਲਾ ਨੰਬਰ 16 ਲਿੰਕ ਰੋਡ ਬਾਲਮੀਕੀ ਨਗਰ ਮਾਡਲ ਹਾਊਸ ਵਿਖੇ ਜ਼ਰੂਰਤਮੰਦਾਂ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਵੰਡੀਆਂ ਗਈਆਂ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਇਲਾਕਾ ਐਮਐਲਏ ਰਜਿੰਦਰ ਬੇਰੀ ਵੀ ਸ਼ਾਮਲ ਸਨ, ‘ਤੇ ਉਨ੍ਹਾਂ ਦਾ ਸਹਿਯੋਗ ਦੇਣ ਦੇ ਲਈ ਇਸ ਮੌਕੇ ਤੇ ਵਾਰਡ ਕੌਸਲਰ ਜਸਲੀਨ ਸੇਠੀ, ਕਮੇਟੀ ਪ੍ਰਧਾਨ ਬੌਬੀ ਸੋਂਹਦੀ, ਜਨਰਲ ਸੈਕਟਰੀ ਵਿਕਾਸ ਭੰਡਾਰੀ, ਚੇਅਰਮੈਨ ਸੁਰਿੰਦਰ ਗਿੱਲ, ਮੋਹਨ ਲਾਲ ਸੱਚਰ, ਕੈਸ਼ੀਅਰ ਰਤਨ ਲਾਲ, ਉਪ ਪ੍ਰਧਾਨ ਆਕਾਸ਼ ਸੱਭਰਵਾਲ, ਵਾਈਸ ਚੇਅਰਮੈਨ ਦਲਿਤ ਵਿਕਾਸ ਬੋਰਡ ਅੰਮ੍ਰਿਤ ਖੋਸਲਾ, ਦਲਿਤ ਨੇਤਾ ਪਰਸ਼ੋਤਮ ਸੋਂਹਦੀ, ਸੰਦੀਪ ਹੁੱਡਾ, ਰਾਕੇਸ਼ ਕੁਮਾਰ, ਅਸ਼ੋਕ ਸੱਭਰਵਾਲ, ਪਰਵੀਨ ਕੁਮਾਰ, ਰਾਮ ਕੁਮਾਰ, ਮਦਨ ਲਾਲ ਮੱਦੀ, ਚੌਧਰੀ ਰਾਮ ਲਾਲ, ਸੂਰਜ ਥਾਪੜ, ਅਸ਼ਵਿਨੀ ਮੱਟੂ, ਇਸ ਮੌਕੇ ਆਣ ਕੇ ਸਾਰਿਆਂ ਨੇ ਆਪਣਾ ਸਹਿਯੋਗ ਦਿੱਤਾ।



