
ਮਾਂ-ਬੇਟੀ ਤੋਂ ਵਾਲੀਆਂ ਲੁੱਟਣ ਵਾਲਾ ਪੁਲੀਸ ਕਾਂਸਟੇਬਲ ਕਾਬੂ, ਐੱਸਐੱਸਪੀ ਨੇ ਕੀਤਾ ਸਸਪੈਂਡ
ਵਾਲੀਆਂ ਲੁੱਟਣ ਵਾਲਾ ਪੁਲੀਸ ਕਾਂਸਟੇਬਲ ਕਾਬੂ, ਐੱਸਐੱਸਪੀ ਨੇ ਕੀਤਾ ਸਸਪੈਂਡ
ਜਲੰਧਰ (ਗਲੋਬਲ ਆਜਤੱਕ ਬਿਊਰੋ)
ਜ਼ਿਲ੍ਹਾ ਦਿਹਾਤੀ ਦੇ ਐੱਸਐੱਸਪੀ ਨਵੀਨ ਕੁਮਾਰ ਸਿੰਗਲਾ ਵੱਲੋਂ ਮਾਂ-ਬੇਟੀ ਨਾਲ ਹੋਈ ਸਨੈਚਿੰਗ ਦੇ ਮਾਮਲੇ ਵਿਚ ਇਕ ਫੜੇ ਗਏ, ਇਕ ਪੁਲੀਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਐੱਸਐੱਸਪੀ ਨੇ ਕਿਹਾ ਕਿ ਸਸਪੈਂਡ ਕੀਤੇ ਗਏ ਕਾਂਸਟੇਬਲ ਮਨਦੀਪ ਸਿੰਘ ਵਾਸੀ ਦਸੂਹਾ (ਹੁਸ਼ਿਆਰਪੁਰ) ਦਾ ਪੁਰਾਣਾ ਰਿਕਾਰਡ ਵੀ ਚੈੱਕ ਕਰਵਾਇਆ ਜਾ ਰਿਹਾ ਹੈ। ਡੀਐੱਸਪੀ ਆਦਮਪੁਰ ਹਰਿੰਦਰ ਸਿੰਘ ਮਾਨ ਨੇ ਕਿਹਾ ਕਿ ਪਤਾਰਾ ਮੇਨ ਰੋਡ ‘ਤੇ ਸ਼ੁੱਕਰਵਾਰ ਨੂੰ ਦੁਪਹਿਰ ਦੇ ਸਮੇਂ ਐਕਟਿਵਾ ‘ਤੇ ਜਾ ਰਹੀ ਪਿੰਡ ਬੋਲੀਨਾ ਦੋਆਬਾ ਵਾਸੀ ਮਾਂ-ਬੇਟੀ ਨੂੰ ਉਕਤ ਪੁਲੀਸ ਮੁਲਾਜ਼ਮ ਵੱਲੋਂ ਆਪਣੇ ਇਕ ਹੋਰ ਸਾਥੀ ਦੀ ਮਦਦ ਨਾਲ ਲੁਟ ਦਾ ਸ਼ਿਕਾਰ ਬਣਾਇਆ ਗਿਆ ਸੀ।
ਦੋਵੇਂ ਜਲੰਧਰ ਕੈਂਟ ਸਥਿਤ ਆਰਮੀ ਦੀ ਕੰਟੀਨ ਤੋਂ ਸਾਮਾਨ ਲੈ ਕੇ ਵਾਪਸ ਆਪਣੇ ਪਿੰਡ ਜਾ ਰਹੀਆਂ ਸਨ। ਵਾਰਦਾਤ ਦੀ ਸੂਚਨਾ ਮਿਲਦੇ ਹੀ ਐੱਸਐੱਚਓ ਪਤਾਰਾ ਸੁਖਦੇਵ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ‘ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਸਨੈਚਿੰਗ ਕਰਨ ਵਾਲੇ ਬਾਈਕ ਸਵਾਰ ਲੁਟੇਰਿਆਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ। ਜਿਸ ਦੀ ਜਾਂਚ ਕਰਨ ‘ਤੇ ਪਤਾ ਲੱਗਾ, ਕਿ ਉਹ ਪੁਲੀਸ ਮੁਲਾਜ਼ਮ ਹੈ। ‘ਤੇ ਅੱਜਕਲ ਜੰਡੂਸਿੰਘਾ ਸਥਿਤ ਆਕਸੀਜਨ ਦੀ ਫੈਕਟਰੀ ਵਿਚ ਡਿਊਟੀ ਦੇ ਰਿਹਾ ਹੈ। ਜਦਕਿ ਉਸ ਦਾ ਦੂਜਾ ਸਾਥੀ ਫਰਾਰ ਹੋਣ ਵਿਚ ਸਫ਼ਲ ਹੋ ਗਿਆ।
ਡੀਐੱਸਪੀ. ਆਦਮਪੁਰ ਦੇ ਮੁਤਾਬਕ ਫੜੇ ਗਏ ਕਾਂਸਟੇਬਲ ਮਨਦੀਪ ਸਿੰਘ ਦੇ ਸਾਥੀ ਵੱਲੋਂ ਮਾਂ-ਬੇਟੀ ਕੋਲੋਂ ਖੋਹੀਆਂ ਗਈਆਂ ਬਾਲੀਆਂ ਬਰਾਮਦ ਕਰ ਲਈਆਂ ਹਨ। ‘ਤੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਵਾਰਦਾਤ ਦੇ ਸਮੇਂ ਬਾਈਕ ਪੁਲੀਸ ਮੁਲਾਜ਼ਮ ਚਲਾ ਰਿਹਾ ਸੀ, ਜੋ ਕਿ ਵਰਦੀ ਵਿਚ ਸੀ, ‘ਤੇ ਉਸ ਦਾ ਫਰਾਰ ਸਾਥੀ ਉਸ ਦੇ ਪਿੱਛੇ ਬੈਠਾ ਹੋਇਆ ਸੀ।



