JalandharPunjab

ਮਾਲਟਾ ਵਿੱਚ ਫਸੇ 3 ਪੰਜਾਬੀ ਬਚਾਏ ਗਏ ਪੁਲਿਸ ਕਮਿਸ਼ਨਰ ਦੀ ਫੌਰੀ ਕਾਰਵਾਈ ਸਦਕਾ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਪੀੜਤ ਦੇ ਵੀਡੀਓ ਦਾ ਲਿਆ ਨੋਟਿਸ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਫੌਰੀ ਕਾਰਵਾਈ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ, ਜਿਸ ਸਦਕਾ ਇਕ ਔਰਤ ਸਣੇ ਤਿੰਨ ਪੰਜਾਬੀਆਂ ਨੂੰ ਮਾਲਟਾ ਤੋਂ ਸਫ਼ਲਤਾਪੂਰਵਕ ਬਚਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਲੰਧਰ ਨਿਵਾਸੀ ਸਾਗਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ, ਜਿਸ ਵਿੱਚ ਉਸ ਵੱਲੋਂ ਮਾਲਟਾ ਵਿੱਚ ਆਪਣੀ ਦੁਰਦਸ਼ਾ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿੱਥੇ ਉਸ ਨੂੰ ਇੱਕ ਮਸ਼ੀਨ ਆਪ੍ਰੇਟਰ ਵਜੋਂ ਲਿਜਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਤੱਥਾਂ ਅਨੁਸਾਰ ਜਲੰਧਰ ਤੋਂ ਸਾਗਰ ‘ਤੇ ਅਰਸ਼ਦੀਪ ਅਤੇ ਜ਼ਿਲ੍ਹਾ ਲੁਧਿਆਣਾ ਤੋਂ ਕ੍ਰਿਸ਼ਨਾ ਦੇਵੀ ਨੂੰ ਏਐਂਡਜ਼ੈਡ ਐਕਸਪੋਰਟ ਲਿਮਟਿਡ ਵੱਲੋਂ ਮਸ਼ੀਨ ਆਪ੍ਰੇਟਰਜ਼ ਵਜੋਂ ਮਾਲਟਾ ਭੇਜਿਆ ਗਿਆ ਸੀ। ਕੰਪਨੀ ਵੱਲੋਂ ਫੇਸ ਮਾਸਕ ਬਣਾਉਣ ਲਈ ਮਾਲਟਾ ਨੂੰ ਕੁਝ ਮਸ਼ੀਨਰੀ ਨਿਰਯਾਤ ਕੀਤੀ ਗਈ ਸੀ ਅਤੇ ਇਨ੍ਹਾਂ ਤਿੰਨਾਂ ਨੂੰ ਖੇਪ ਦੇ ਨਾਲ ਮਸ਼ੀਨ ਆਪ੍ਰੇਟਰਜ਼ ਵਜੋਂ ਭੇਜਿਆ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ੁਰੂਆਤ ਵਿੱਚ ਇਨ੍ਹਾਂ ਨੂੰ 14 ਦਿਨਾਂ ਲਈ ਦੁਬਈ ਵਿੱਚ ਰੱਖਿਆ ਗਿਆ ਸੀ, ਅਤੇ ਫਿਰ ਇਨ੍ਹਾਂ ਨੂੰ ਮਾਲਟਾ ਭੇਜਿਆ ਗਿਆ।
ਡੀਸੀਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਕਥਿਤ ਤੌਰ ‘ਤੇ ਬੰਧੂਆਂ ਮਜ਼ਦੂਰ ਬਣਾਇਆ ਗਿਆ ਅਤੇ ਸਰੀਰਕ ਤਸੀਹੇ ਦਿੱਤੇ ਗਏ, ਜਿਸ ਦੀ ਸਾਗਰ ਵੱਲੋਂ ਵੀਡੀਓ ਬਣਾ ਕੇ ਮਾਲਟਾ ਵਿੱਚ ਉਨ੍ਹਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਦਿਆਂ ਮਦਦ ਮੰਗੀ ਗਈ।
ਜ਼ਿਕਰਯੋਗ ਹੈ ਕਿ ਵੀਡੀਓ ਵਿਚ ਸਾਗਰ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਸ ਨੂੰ ਬਚਾਇਆ ਨਹੀਂ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਉਨ੍ਹਾਂ ਕਿਹਾ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜੋ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਧਿਆਨ ਵਿਚ ਵੀ ਆਈ। ਵੀਡੀਓ ‘ਤੇ ਫੌਰੀ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਨੇ ਤੱਥਾਂ ਦੀ ਤਸਦੀਕ ਅਤੇ ਢੁੱਕਵੀਂ ਕਾਰਵਾਈ ਕਰਨ ਲਈ ਤੁਰੰਤ ਅਧਿਕਾਰੀਆਂ ਨੂੰ ਨਿਯੁਕਤ ਕੀਤਾ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਏਐਂਡਜੈਡ ਐਕਪੋਰਟ ਦੇ ਮਾਲਕ ਨੂੰ ਤਲਬ ਕੀਤਾ ਗਿਆ।
ਸਿੰਘ ਨੇ ਕਿਹਾ ਕਿ ਤਿੰਨੇ ਪੀੜਤ ਪੰਜਾਬੀਆਂ ਨੂੰ ਵਾਪਸ ਜਲੰਧਰ ਲਿਆਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਮਿਲਾ ਦਿੱਤਾ ਗਿਆ ਹੈ। ਬਚਾਏ ਗਏ ਵਿਅਕਤੀਆਂ ਨੇ ਪੰਜਾਬ ਸਰਕਾਰ, ਖ਼ਾਸਕਰ ਕਮਿਸ਼ਨਰੇਟ ਪੁਲਿਸ ਜਲੰਧਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਮੁੜ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਆਸ ਛੱਡ ਦਿੱਤੀ ਸੀ ਪਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਵਿਅਕਤੀਗਤ ਯਤਨਾਂ ਸਦਕਾ ਉਹ ਮੁੜ ਆਪਣੇ ਪਰਿਵਾਰਾਂ ਨੂੰ ਮਿਲ ਸਕੇ ਹਨ।
ਡਿਪਟੀ ਕਮਿਸ਼ਨਰ ਪੁਲਿਸ ਨੇ ਅੱਗੇ ਕਿਹਾ ਕਿ ਪੀੜਤ ਵਿਅਕਤੀਆਂ ਵੱਲੋਂ ਪੁਲਿਸ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੌਜੂਦਾ ਕਾਨੂੰਨਾਂ ਤਹਿਤ ਦੋਸ਼ੀ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!