HealthJalandharPunjab

ਮਿਸ਼ਨ ਇੰਦਰਧਨੁਸ਼- 4.0 ਦਾ ਦੂਜਾ ਰਾਊਂਡ ਸ਼ੁਰੂ, 277 ਬੱਚਿਆਂ ਅਤੇ 46 ਗਰਭਵਤੀ ਔਰਤਾਂ ਦਾ ਹੋਇਆ ਟੀਕਾਕਰਨ

*ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ ਵਲੋਂ ਲਿਆ ਗਿਆ ਵੈਕਸੀਨੇਸ਼ਨ ਸਾਈਟਾਂ ਦਾ ਜਾਇਜਾ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਸਿਹਤ ਵਿਭਾਗ ਵਲੋਂ ਮਿਸ਼ਨ ਇੰਦਰਧਨੁਸ਼ 4.0 ਦੇ ਦੂਜੇ ਰਾਊਂਡ ਦੀ ਸ਼ੁਰੂਆਤ 4 ਅਪ੍ਰੈਲ ਦਿਨ ਸੋਮਵਾਰ ਨੂੰ ਹੋਈ। ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਕਿਸੇ ਕਾਰਨ ਕਰਕੇ ਰੂਟੀਨ ਟੀਕਾਕਰਨ ਕਰਵਾਉਣ ਤੋਂ ਵਾਂਝੇ ਰਹਿ ਗਏ 0 ਤੋਂ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੂਜੇ ਰਾਊਂਡ ਦੇ ਪਹਿਲੇ ਦਿਨ 0 ਤੋਂ 2 ਸਾਲ ਤੱਕ ਦੀ ਉਮਰ ਦੇ 277 ਬੱਚਿਆਂ ਅਤੇ 46 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।
ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ ਵਲੋਂ ਆਈਐਮਆਈ 4.0 ਦੇ ਦੂਜੇ ਰਾਊਂਡ ਦੀ ਸ਼ੁਰੂਆਤ ਦੌਰਾਨ ਸੋਮਵਾਰ ਨੂੰ ਭਗਵਾਨ ਵਾਲਮੀਕੀ ਮੰਦਿਰ ਅਲੀ ਮੁੱਹਲਾ, ਗੁਰੁਦੁਆਰਾ ਕਰਮ ਸਿੰਘ ਸੰਤ ਨਗਰ ਅਤੇ ਆਂਗਣਵਾੜੀ ਸੈਂਟਰ ਅਮਨ ਨਗਰ ਵਿਖੇ ਜਾਇਜਾ ਲਿਆ ਗਿਆ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ, ਸਰਵਿਲਾਂਸ ਮੈਡੀਕਲ ਅਫਸਰ (ਡਬਲਯੂਐਚਓ) ਡਾ. ਗਗਨ ਸ਼ਰਮਾ, ਗਾਈਨੋਕੋਲੋਜਿਸਟ ਡਾ. ਇੰਦੂ, ਅਰਬਨ ਕੋਆਰਡੀਨੇਟਰ ਡਾ. ਸੁਰਭੀ, ਗਰਵਿਤ ਸ਼ਰਮਾ ਅਤੇ ਐਲਐਚਵੀ ਸਤਵਿੰਦਰ ਕੌਰ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!