
ਲੋਹੜੀ ਦੇ ਤਿਓਹਾਰ ਮੌਕੇ ਕਾਂਗਰਸ ਪਾਰਟੀ ਦੇ ਝੂਠੇ ਲਾਰਿਆ ਦੀ ਪੰਡ ਸਾੜੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਲੋਹੜੀ ਦੇ ਤਿਓਹਾਰ ਮੌਕੇ ਕਾਂਗਰਸ ਪਾਰਟੀ ਦੇ ਝੂਠੇ ਲਾਰਿਆ ਦੀ ਪੰਡ ਸਾੜੀ। ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਸੂਬੇ ਵਿੱਚ ਲਗਾਤਾਰ 5 ਸਾਲ ਹਰ ਵਰਗ ਨੂੰ ਲਾਰਿਆ ਵਿੱਚ ਰੱਖਿਆ ਹੈ, ਪੰਜਾਬ ਦਾ ਕੋਈ ਵੀ ਵਰਗ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਖੁਸ਼ ਨਹੀਂ ਹੈ। ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਰੀ ਕਾਂਗਰਸ ਦੀ ਲੀਡਰਸ਼ਿਪ 111 ਦਿਨਾਂ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖਕੇ ਵੋਟਾਂ ਮੰਗ ਰਹੀ ਹੈ ਪਰ ਸੂਬੇ ਦੇ ਲੋਕਾਂ ਨੇ 5 ਸਾਲਾਂ ਲਈ ਸਰਕਾਰ ਨੂੰ ਚੁਣਿਆ ਸੀ ਨਾ ਕਿ 111 ਦਿਨਾਂ ਲਈ, ਇਸ ਲਈ ਜਿਹੜੇ ਮੰਤਰੀ ਐਮਐਲਏਜ਼ 111 ਦਿਨਾਂ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖਕੇ ਵੋਟਾਂ ਮੰਗ ਰਹੇ ਹਨ, ਉਨ੍ਹਾਂ ਨੂੰ ਅਪੀਲ ਹੈ ਕਿ ਉਹ ਸਾਰੇ ਮੰਤਰੀ ਐਮਐਲਏਜ਼ ਬਾਕੀ ਦੇ 1714 ਦਿਨਾਂ ਦੀ ਤਨਖਾਹ ਸਮੇਤ ਵਿਆਜ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਕਿਉਂਕਿ ਜੇ ਉਨ੍ਹਾਂ ਨੇ ਬਾਕੀ ਦੇ 1714 ਦਿਨ ਕੰਮ ਹੀ ਨਹੀਂ ਕੀਤਾ ਤਾਂ ਫਿਰ ਸਰਕਾਰੀ ਸਹੂਲਤਾਂ ਦਾ ਲਾਭ ਕਿਉਂ ਲਿਆ ? ਜਨਰਲ ਸਕੱਤਰ ਤੇਜਿੰਦਰ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਭਰ ਦੇ ਸਾਰੇ ਜਿਲ੍ਹਿਆਂ, ਤਹਿਸੀਲਾਂ, ਬਲਾਕਾਂ ਅਤੇ ਦਫਤਰਾਂ, ਸਕੂਲਾਂ ਵਿੱਚ ਅੱਜ ਕਾਂਗਰਸ ਪਾਰਟੀ ਦੇ ਝੂਠੇ ਲਾਰਿਆਂ ਦੀ ਪੰਡ ਸਾੜੀ ਗਈ ਹੈ। ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਿਸ ਵਿੱਚ ਸੂਬੇ ਭਰ ਤੋਂ ਮੁਲਾਜ਼ਮ ਅਤੇ ਪੈਨਸ਼ਨਰਜ਼ ਆਗੂ ਸ਼ਮੂਲੀਅਤ ਕਰਨਗੇ। ਇਸ ਕਨਵੈਨਸ਼ਨ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸੂਬੇ ਭਰ ਵਿੱਚ ਹਰ ਵਰਗ ਨਾਲ ਧੋਖਾ ਕੀਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਚੋਣ ਜਾਬਤਾ ਲੱਗਣ ਉਪਰੰਤ ਵੀ ਕਿਸੇ ਰਾਜਨੀਤਿਕ ਪਾਰਟੀ ਦੇ ਖਿਲਾਫ ਪੰਜਾਬ ਦਾ ਹਰ ਵਰਗ ਰੋਸ ਦਿਖਾ ਰਿਹਾ ਹੋਵੇ। ਸਮੁੱਚੇ ਮੁਲਾਜ਼ਮ, ਪੈਨਸਨਰਜ ਅਤੇ ਜਿਨ੍ਹਾਂ ਵਰਗਾਂ ਨਾਲ ਕਾਂਗਰਸ ਸਰਕਾਰ ਵੱਲੋਂ ਧੋਖਾ ਕੀਤਾ ਹੈ ਜਾਂ ਲਾਰੇਬਾਜ਼ੀ ਲਗਾਈ ਹੈ, ਉਹ ਵਰਗ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਰੋਸ ਕਾਂਗਰਸ ਪਾਰਟੀ ਵਿਰੁੱਧ ਵੋਟਾਂ ਰਾਹੀਂ ਦਿਖਾਉਣਗੇ। ਇਸ ਮੌਕੇ ਤੇ ਪਿਆਰਾ ਸਿੰਘ, ਅਮਨਦੀਪ ਸਿੰਘ, ਜੋਰਾਵਰ ਸਿੰਘ, ਕ੍ਰਿਪਾਲ ਸਿੰਘ, ਸੁਭਾਸ਼ ਮੱਟੂ, ਸੰਜੀਵ ਸਿੰਘ ਖਾਲਸਾ, ਪਵਨ ਕੁਮਾਰ, ਪੁਪਿੰਦਰ ਕੁਮਾਰ, ਮਾਸਟਰ ਮਨੋਹਰ ਲਾਲ, ਪ੍ਰੇਮ ਮਹਿਤਾ, ਬਲਜੀਤ ਕੁਮਾਰ, ਜਤਿੰਦਰ ਸਿੰਘ, ਜਤਿੰਦਰ ਕੁਮਾਰ, ਹਰਦੀਪ ਸਿੰਘ, ਦਿਨਕਰ ਡੋਗਰਾ, ਰੋਹਨ ਜੋਹਨ, ਮਨਜੋਤ ਕੌਰ, ਜਸਵਿੰਦਰ ਕੋਰ, ਪ੍ਰਭਜੋਤ ਕੋਰ, ਮੀਨਾ ਰਾਣੀ, ਪ੍ਰਿਆ, ਬਬਲੀ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਿਲ ਸਨ।



