JalandharPunjab

ਮੁੱਖ ਖੇਤੀਬਾੜੀ ਅਫਸਰ ਵਲੋਂ ਸਮੂਹ ਖਾਦ ਵਿਕਰੇਤਾਵਾਂ ਨੂੰ ਚਿਤਾਵਨੀ

*ਖਾਦਾਂ ਦੀ ਸੇਲ ਸਟਾਕ ਦਾ ਵੀ ਰਿਵੀਊ ਕੀਤਾ*
ਜਲੰਧਰ (ਗਲੋਬਲ ਆਜਤੱਕ–ਅਮਰਜੀਤ ਸਿੰਘ ਲਵਲਾ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅੱਜ ਸਮੂਹ ਖਾਦ ਹੋਲਸੇਲ ਵਿਕਰੇਤਾਵਾਂ ਦੀ ਮੀਟਿੰਗ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਵਲੋਂ ਕਰਕੇ ਖਾਦਾਂ ਦੀ ਸੇਲ ਸਟਾਕ ਦਾ ਰਿਵੀਊ ਕੀਤਾ ਗਿਆ। ਉਨ੍ਹਾਂ ਸਮੂਹ ਖਾਦ ਵਿਕਰੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਕਿਸਾਨਾਂ ਨੂੰ ਖਾਦ ਦੀ ਵੰਡ ਇਕਸਾਰ ਕੀਤੀ ਜਾਵੇ। ਜਿਲ੍ਹੇ ਦੇ ਸਮੂਹ ਖੇਤੀਬਾੜੀ ਅਫਸਰਾਂ ਨੂੰ ਇਸ ਸਬੰਧੀ ਤੁਰੰਤ ਧਿਆਨ ਦਿੰਦੇ ਹੋਏ ਕਿਸਾਨਾਂ ਨਾਲ ਰਾਬਤਾ ਕਰਦੇ ਹੋਏ ਚੈਕਿੰਗ ਤੇਜ਼ ਕਰਨ ਅਤੇ ਸੈਂਪਲਿੰਗ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਡੀਲਰਾਂ ਵਿਰੁੱਧ ਅਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਨੂੰ ਲਿਖਤੀ ਕਾਰਵਾਈ ਲਈ ਲਿਖਿਆ ਜਾਵੇ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਅਮਲ ਵਿੱਚ ਲਿਆਉਣਦੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਖਾਦਾਂ ਦੇ ਰੈਕ ਲਗਾਤਾਰ ਲੋੜ ਅਨੁਸਾਰ ਆ ਰਹੇ ਹਨ ਅਤੇ ਜਿਲ੍ਹਾ ਜਲੰਧਰ ਲਈ ਹੋਰ ਮੰਗ ਕੀਤੀ ਗਈ
ਹੈ। ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜ ਅਨੁਸਾਰ ਹੀ ਖਾਦ ਦੀ ਖਰੀਦ ਕੀਤੀ ਜਾਵੇ। ਕਿਸਾਨਾਂ ਨੂੰ ਬੇਨਤੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪਣੀ ਫਸਲ ਦਾ ਸਮੇਂ ਸਮੇਂ ਤੇ ਨਿਰੀਖਣ
ਕਰਨ ਤਾਂ ਜੋ ਪੀਲੀ ਕੁੰਗੀ ਜਾਂ ਹੋਰ ਕਿਸੇ ਕੀੜੇ ਮਕੌੜੇ ਜਾਂ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਸਕੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!