ChandigarhJalandharPoliticalPunjab

ਮੁੱਖ ਮੰਤਰੀ ਭਗਵੰਤ ਮਾਨ ਦੇ ਬਚਾਅ ‘ਚ ਆਏ ਅਰਵਿੰਦ ਕੇਜਰੀਵਾਲ

ਕਿਹਾ-ਪੰਜਾਬ ਮੁੱਖ ਮੰਤਰੀ ਦਾ ਕੰਮ ਬੋਲਦਾ ਇਮਾਨਦਾਰ ਤੇ ਮਿਹਨਤੀ ਮੁੱਖ ਮੰਤਰੀ, ਵਿਰੋਧੀ ਝੂਠ ਬੋਲ ਰਹੇ
ਚੰਡੀਗੜ੍ਹ/ਫਤਹਿਗੜ੍ਹ ਸਾਹਿਬ (ਮਲਕੀਤ ਸਿੰਘ ਭਾਮੀਆਂ ਗਲੋਬਲ ਆਜਤੱਕ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ‘ਤੇ ਨਸ਼ੇ ‘ਚ ਹੋਣ ਕਾਰਨ ਜਹਾਜ਼ ‘ਚੋ ਉਤਾਰਨ ਦੇ ਮਾਮਲੇ ਵਿੱਚ “ਆਪ” ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਉਨ੍ਹਾਂ ਦਾ ਬਚਾਅ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦਾ ਕੰਮ ਬੋਲਦਾ ਹੈ, ਵਿਰੋਧੀ ਉਸ ਤੇ ਚਿੱਕੜ ਸੁੱਟਣ ਦਾ ਕੰਮ ਕਰਕੇ ਝੂਠ ਬੋਲ ਰਹੇ ਹਨ। ਕਿਉਂਕਿ ਵਿਰੋਧੀ ਧਿਰ ਮਾਨ ਦੇ ਕੰਮ ਵਿੱਚ ਕੋਈ ਕਮੀ ਨਹੀਂ ਲੱਭ ਪਾ ਰਹੀ ਹੈ। ਵਡੋਦਰਾ ‘ਚ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਜੋ ਕੰਮ ਪਿਛਲੇ ਮਹੀਨਿਆਂ ‘ਚ ਕੀਤਾ ਹੈ, ਉਹ ਪਿਛਲੇ 75 ਸਾਲਾਂ ‘ਚ ਪੰਜਾਬ ਦੀ ਕਿਸੇ ਸਰਕਾਰ ਨੇ ਨਹੀਂ ਕੀਤਾ। ਪੰਜਾਬ ਦਾ ਇਕ ਇਮਾਨਦਾਰ ਅਤੇ ਮੇਹਨਤੀ ਮੰਤਰੀ ਹੈ। ਵਿਰੋਧੀ ਧਿਰ ਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਨਤਾ ਦੇਖ ਰਹੀ ਹੈ। ਇਸਦੇ ਨਾਲ ਹੀ ਕੇਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ। ਘਟਨਾ ਵਿਦੇਸ਼ ‘ਚ ਹੋਈ ਹੈ, ਇਸ ਲਈ ਤੱਥਾਂ ਦੀ ਜਾਂਚ ਜਰੂਰੀ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਭਗਵੰਤ ਮਾਨ ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਨਸ਼ੇ ‘ਚ ਹੋਣ ਕਾਰਨ ਜਹਾਜ਼ ਤੋਂ ਉਤਾਰਿਆ ਗਿਆ ਹੈ। “ਆਮ ਆਦਮੀ ਪਾਰਟੀ” ਨੇ ਇੰਨਾਂ ਦੋਸ਼ਾ ਦਾ ਖੰਡਨ ਕੀਤਾ ਹੈ। ਸੋਮਵਾਰ ਨੂੰ ਫਰੈਂਕਫਰਟ ਤੋਂ ਦਿੱਲੀ ਆਉਣ ਵਾਲੀ ਲੁਫਥਾਨਸਾ ਦੀ ਫਲਾਈਟ ਨੂੰ ਉਡਾਣ ਭਰਨ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਸ਼ੇ ‘ਚ ਹੋਣ ਕਾਰਨ ਦੇਰੀ ਹੋਈ ਸੀ। ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਬਾਜਵਾ ਨੇ ਕੇਦਰੀ ਮੰਤਰੀ ਸਿੰਧੀਆ ਨੂੰ ਲੁਫਥਾਨਸਾ ਏਅਰਲਾਈਨਜ਼ ਤੋਂ ਜਾਣਕਾਰੀ ਲੈਕੇ ਉਸਨੂੰ ਜਨਤਕ ਕਰਨ ਦੀ ਅਪੀਲ ਕੀਤੀ ਹੈ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!