Punjab

ਮੇਅਰ ਤੇ ਰਜਿੰਦਰ ਬੇਰੀ ਨੇ ਬੀਐਮਸੀ ਚੌਕ ਤੋਂ ਲਾਡੋਵਾਲੀ ਰੋਡ ਸਡ਼ਕ ਦਾ ਕੀਤਾ ਉਦਘਾਟਨ

ਮੇਅਰ ਤੇ ਰਜਿੰਦਰ ਬੇਰੀ ਨੇ ਬੀਐਮਸੀ ਚੌਕ ਤੋਂ ਲਾਡੋਵਾਲੀ ਰੋਡ ਸਡ਼ਕ ਦਾ ਕੀਤਾ ਉਦਘਾਟਨ
ਜਲੰਧਰ ਅਮਰਜੀਤ ਸਿੰਘ ਲਵਲਾ
ਬੀਐਮਸੀ ਚੌਕ ਤੋਂ ਲਾਡੋਵਾਲੀ ਰੋਡ ਤੱਕ ਬਣਨ ਵਾਲੀ ਸੜਕ ਦੇ ਕੰਮ ਦੀ ਸ਼ੁਰੂਅਾਤ ਲਈ ਮੇਅਰ ਜਗਦੀਸ਼ ਰਾਜ ਰਾਜਾ ਅਤੇ ਵਿਧਾਇਕ ਰਾਜਿੰਦਰ ਬੇਰੀ ਨੇ ਨੀਂਹ ਪੱਥਰ ਰੱਖਿਆ। ਇਹ ਕੰਮ 90 ਲੱਖ ਰੁਪਏ ਦਾ ਹੈ। ਇਸ ਦੇ ਨਾਲ ਹੀ ਇਲਾਕੇ ਦੀ ਕਾਂਗਰਸੀ ਕੌਂਸਲਰ ਜਸਲੀਨ ਸੇਠੀ ਨੇ ਨੀਂਹ ਪੱਥਰ ਸਮਾਗਮ ਦੀ ਸੂਚਨਾ ਨਾ ਦੇਣ ਤੇ ਨਾਰਾਜ਼ਗੀ ਪ੍ਰਗਟ ਕੀਤੀ।ਇਸ ਦੌਰਾਨ ਵਿਧਾਇਕ ਬੇਰੀ ਨੇ ਕਿਹਾ ਕਿ ਉਕਤ ਸੜਕ ਦੀ ਹਾਲਤ ਬਹੁਤ ਖ਼ਰਾਬ ਸੀ, ਜਿਸ ਕਾਰਨ ਇਸ ਨੂੰ ਬਣਾਉਣ ਲਈ ਉਨ੍ਹਾਂ ਨੇ ਇਸ ਦਾ ਕੰਮ ਸ਼ੁਰੂ ਕਰਵਾਇਆ,

————————————
*ਨੀਂਹ ਪੱਥਰ ਸਮਾਗਮ ਬਾਰੇ ਸੂਚਨਾ ਨਹੀਂ- ਜਸਲੀਨ ਸੇਠੀ*
————————————
ਇਸ ਦੌਰਾਨ ਵਾਰਡ ਨੰਬਰ 20 ਦੀ ਕਾਂਗਰਸ ਕੌਂਸਲਰ ਡਾ. ਜਸਲੀਨ ਸੇਠੀ ਨੇ ਅੱਜ ਇਹ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ, ‘ਤੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ, ਅਤੇ ਨਾ ਹੀ ਉਨ੍ਹਾਂ ਨੂੰ ਪਤਾ ਹੈ ਕੀ ਉਕਤ ਚੌਕ ਵਿੱਚ ਕੀ ਹੋ ਰਿਹਾ ਹੈ।
————————————
ਇਸ ਮੌਕੇ ਮੇਅਰ ਜਗਦੀਸ਼ ਰਾਜਾ ਤੋਂ ਇਲਾਵਾ ਬੀ ਐਡ ਆਰ ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਕੌਂਸਲਰ ਪਤੀ ਜਗਜੀਤ ਸਿੰਘ ਜੀਤਾ, ਪਰਮਿੰਦਰ ਢਿੱਲੋਂ, ਵਿਜੇ ਸ਼ਰਮਾ, ਸੁਖਜਿੰਦਰ ਸਿੰਘ, ਪੰਕਜ ਸਹੋਤਾ, ਦੀਪਕ ਕੁਮਾਰ, ਤੇ ਹੋਰ ਵੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!