JalandharPunjab

“ਮ” ਅੱਖਰ ਤੋਂ ਨਾਮ ਸ਼ੁਰੂ ਹੋਣ ਵਾਲ਼ੇ ਕੌਲੋਨਾਈਜ਼ਰ ਦਾ ਖੁਲਾਸਾ ਕਰੇਗੀ ਹੁਣ ਇਹ ਸੰਸਥਾ

ਇਸ ਕਾਲੋਨਾਈਜਰ ਨੇ ਕਿਸ ਕਿਸ ਸ਼ਹਿਰ ਕਿਸ ਕਿਸ ਪਿੰਡ ਵਿਚ ਕਿੰਨੀਆਂ ਨਾਜਾਇਜ਼ ਕਲੋਨੀਆਂ ਸਬੰਧਤ ਡਿਪਾਰਟਮੈਂਟ ਦੀ ਮਿਲੀ ਭਗਤੀ ਨਾਲ ਘੱਟ ਰੱਖੀਆਂ ਹਨ ਇਸ ਸਭ ਦਾ ਹੋਵੇਗਾ ਜਲਦ ਖੁਲਾਸਾ

ਸਬੰਧਤ ਡਿਪਾਰਟਮੈਂਟ ਦੀ ਮਿਲੀ ਭਗਤੀ ਨਾਲ ਨਾਜਾਇਜ਼ ਕਲੋਨੀਆਂ ਕੱਟ ਰੱਖੀਆਂ ਹਨ ਸਭ ਦਾ ਹੋਵੇਗਾ ਜਲਦ ਖੁਲਾਸਾ

ਜਲੰਧਰ – ( ਅਮਰਜੀਤ ਸਿੰਘ ) ਜਲੰਧਰ ਸ਼ਹਿਰ ਵਿੱਚ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਦੋ ਨੰਬਰ ਦੀਆਂ ਨਾਜਾਇਜ਼ ਕਲੋਨੀਆਂ ਧੜੱਲੇ ਨਾਲ ਕੱਟ ਹੋ ਰਹੀਆਂ ਹਨ ਜਿਸ ਵਿੱਚ ਪੁੱਡਾ ਡਿਪਾਰਟਮੈਂਟ ‘ਤੇ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਹੱਥ ਹੋਣਾ ਮੰਨਿਆ ਜਾ ਰਿਹਾ ਹੈ। ਲੱਖਾਂ ਰੁਪਏ ਤਨਖ਼ਾਹਾਂ ਲੈਣ ਤੋਂ ਬਾਅਦ ਵੀ ਇਹ ਸਰਕਾਰੀ ਮੁਲਾਜ਼ਮ ਆਪਣੀ ਛਤਰ ਛਾਇਆ ਥੱਲੇ ਦੋ ਨੰਬਰ ਦੀਆਂ ਗ਼ੈਰ ਕਾਨੂੰਨੀ ਕਲੋਨੀਆਂ ਕਟਵਾ ਰਹੇ ਹਨ। ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੁਆਰਾ ਲਗਾਇਆ ਜਾ ਰਿਹਾ ਹੈ ਕਿਉਂਕਿ ਇਹ ਆਪਣੀ ਜੇਬਾਂ ਕਲੋਨਾਈਜ਼ਰਾਂ ਕੋਲੋਂ ਭਰਵਾ ਲੈਂਦੇ ਹਨ। ਇਸ ਸਭ ਦੇ ਬਾਰੇ ਹੁਣ ਖੁਲਾਸਾ ਕਰੇਗੀ ਜਲੰਧਰ ਦੀ ” ਹੈੱਲਪ ਫੁੱਲ ਸੁਸਾਇਟੀ ਰਜਿ.” ਨੇ ਜਦੋਂ ਸਾਡੇ ਚੈਨਲ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕੀ ਉਹ ਸੋਮਵਾਰ ਇਨ੍ਹਾਂ ਕਲੋਨੀਆਂ ਨਾਲ ਸਬੰਧਿਤ ਡਿਪਾਰਟਮੈਂਟ ਨੂੰ ਕੰਪਲੇਂਟ ਦੇਣ ਜਾਣਗੇ। ਜਿਸ ਨਾਲ ਉਨ੍ਹਾਂ ਨੇ ਪੁਖਤਾ ਸਬੂਤ ਵੀ ਇਕੱਠੇ ਕਰ ਰੱਖੇ ਹਨ ਕਿ ਕਿਹੜੀ ਕਾਲੋਨੀ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੀਆਂ ਹਨ ਅਤੇ ਕਿਸ ਮਾਲਕ ਦੀ ਕਿੰਨੀਆਂ ਕਾਲੋਨੀਆਂ ਪਹਿਲਾਂ ਕੱਟ ਹੋ ਗਈਆਂ ਹਨ ਤੇ ਕਿੰਨੀਆਂ ਹੁਣ ਅੱਗੇ ਨਾਜਾਇਜ਼ ਕਾਲੋਨੀਆਂ ਦਾ ਕੰਮ ਚੱਲ ਰਿਹਾ ਹੈ ਅਤੇ ਨਾਜਾਇਜ਼ ਕਲੋਨੀਆਂ ਦੇ ਵਿਚ ਕਿੰਨੇ ਪਲਾਟ ਵਿਕ ਚੁੱਕੇ ਹਨ ਜਿਨ੍ਹਾਂ ਦੀ ਰਜਿਸਟਰੀਆਂ ਵੀ ਹੋ ਚੁੱਕੀਆਂ ਹਨ। ਕਿਸੇ ਕਲੋਨਾਈਜ਼ਰ ਨੇ ਕੇਹਾ ਕਿ ਦੱਸ ਹਜ਼ਾਰ ਰੁਪਿਆ ਤਹਿਸੀਲਦਾਰ ਨੂੰ ਦੇਕੇ ਅਸੀਂ ਰਜਿਸਟਰੀਆਂ ਕਰਵਾ ਦਿੰਦੇ  ਹਾਂ,ਬਿਨਾਂ ਐੱਨਓਸੀ ਤੋਂ ਵੀ ਚਾਹੇ ਕਾਲੋਨੀ ਅਪਰੂਵਡ ਨਹੀਂ ਹੈ ਤਾਂ ਵੀ ਇਹ ਸਭ ਦਾ ਖੁਲਾਸਾ ਹੁਣ ਇਹ ਸੰਸਥਾ ਕਰੇਗੀ। ਜਿਸ ਦੇ ਚੇਅਰਮੈਨ ਨੇ ਕਲੋਨੀਆਂ ਨਾਲ ਸਬੰਧਿਤ ਡਿਪਾਰਟਮੈਂਟ ਦੇ ਵਿਚ ਕੰਮ ਕਰ ਰਹੇ ਸਰਕਾਰੀ ਮੁਲਾਜ਼ਮਾਂ ਅਤੇ ਤਹਿਸੀਲਦਾਰਾਂ ਦਾ ਵੀ ਖੁਲਾਸਾ ਕਰਨ ਦੀ ਗੱਲ ਕਹੀ ਹੈ। ਪੰਜਾਬ ਕਾਂਗਰਸ ਵੱਲੋਂ ਇਨ੍ਹਾਂ ਸਾਰੀਆਂ ਨਾਜਾਇਜ਼ ਕਾਲੋਨੀਆਂ ਦਾ ਬਿਓਰਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੂੰ ਵੀ ਭੇਜਿਆ ਜਾਵੇਗਾ, ਅੱਗੇ ਕਾਲੋਨੀਆਂ ਨਾਲ ਸਬੰਧਤ ਤਹਿਸੀਲਦਾਰ ਗੱਲ ਹਾਂ ਇਹਦੇ ਗਏ   ਅੱਗੇ ਤੁਹਾਨੂੰ ਸਾਰੇ ਪਾਠਕਾਂ ਨੂੰ ਦੱਸਿਆ ਜਾਵੇਗਾ ਕਿ ਖੁਲਾਸੇ ਵਿੱਚ ਕਿਸ ਕਿਸ ਦਾ ਨਾਮ ਆਇਆ ਹੈ ‘ਤੇ ਕਿਹੜਾ ਕਿਹੜਾ ਕਾਲੋਨਾਈਜ਼ਰ ਦੋ ਨੰਬਰੀਆਂ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!