ActionJalandharPunjab

ਯੂਕੋ ਬੈਂਕ ਦੀ ਡਕੈਤੀ ‘ਚ 3 ਦੋਸ਼ੀ ਗ੍ਰਿਫ਼ਤਾਰ 7.50 ਲੱਖ ਰੁਪਏ ਬਰਾਮਦ, ਮੁੱਖ ਦੋਸ਼ੀ ਗੋਪੀ ਫ਼ਰਾਰ

ਯੂਕੋ ਬੈਂਕ ਦੀ ਡਕੈਤੀ ‘ਚ 3 ਦੋਸ਼ੀ ਕਾਬੂ 7.50 ਲੱਖ ਰੁਪਏ ਬਰਾਮਦ, ਮੁੱਖ ਦੋਸ਼ੀ ਗੋਪੀ ਫ਼ਰਾਰ
ਜਲੰਧਰ ਗਲੋਬਲ ਆਜਤੱਕ
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਆਈਪੀਐੱਸ, ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ, ਪੀਪੀਐੱਸ, ਡੀਸੀਪੀ, ਇਨਵੈਸਟੀਗੇਸ਼ਨ, ਜਗਜੀਤ ਸਿੰਘ ਸਰੋਆ, ਏਡੀਸੀਪੀ-ਇਨਵੈਸਟੀਗੇਸ਼ਨ, ਬਲਵਿੰਦਰ ਸਿੰਘ, ਪੀਪੀਐਸ, ਏਡੀਸੀਪੀ-1, ਪਰਮਜੀਤ ਸਿੰਘ, ਪੀਪੀਐਸ, ਏਸੀਪੀ-ਡੀ, ਤੇ ਮੋਹਿਤ ਕੁਮਾਰ ਸਿੰਗਲਾ, ਪੀਪੀਐਸ, ਏਸੀਪੀ- ਉੱਤਰੀ ਜਲੰਧਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ. ਇੰਦਰਜੀਤ ਸਿੰਘ, ਇੰਚਾਰਜ ਸਪੈਸ਼ਲ ਅਪਰੇਸ਼ਨ ਯੂਨਿਟ, ਅਤੇ ਐਸਆਈ ਅਸ਼ੋਕ ਕੁਮਾਰ ਇੰਚਾਰਜ ਸੀਆਈਏ. ਜਲੰਧਰ ਦੀਆਂ ਪੁਲਿਸ ਟੀਮਾਂ ਵੱਲੋਂ ਮਿਤੀ 4-8-2022 ਨੂੰ ਯੂਕੋ ਬੈਂਕ, ਇੰਡਸਟ੍ਰੀਅਲ ਏਰੀਆ ਜਲੰਧਰ, ਵਿਖੇ ਕਰੀਬ 13 ਲੱਖ 84 ਹਜ਼ਾਰ ਰੁਪਏ ਦੀ ਡਿਕੈਤੀ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਟਰੇਸ ਕਰਕੇ ਦੋਸ਼ੀ ਵਿਨੈ ਤਿਵਾੜੀ ਪੁੱਤਰ ਸਿਪਾਹੀ ਤਿਵਾੜੀ ਵਾਸੀ ਮਕਾਨ ਨੰ-ਯੂ ਐੱਸ-5 ਉੱਤਮ ਨਗਰ ਬਸਤੀ ਸ਼ੇਖ ਜਲੰਧਰ, ਤਰੁਨ ਨਾਹਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਕੋਟ ਮੁੱਹਲਾ ਜਲੰਧਰ ਅਤੇ ਅਜੈਪਾਲ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰ. ਡਬਲਿਊ.ਟੀ-15 ਊਤਮ ਨਗਰ, ਬਸਤੀ ਸ਼ੇਖ ਜਲੰਧਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਦੇਸੀ ਕੱਟਾ 315 ਬੋਰ, ਵਾਰਦਾਤ ਵਿੱਚ ਵਰਤੀ ਗਈ ਕਾਲੀ ਐਕਟੀਵਾ ਅਤੇ ਲੁੱਟੀ ਗਈ ਰਕਮ ਵਿੱਚੋਂ ਹੁਣ ਤੱਕ 7 ਲੱਖ 50 ਹਜ਼ਾਰ ਰੁਪਏ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 4-8-2022 ਦਿਨ ਵੀਰਵਾਰ ਵਕਤ ਕਰੀਬ 3.05 ਤੇ ਇੱਕ ਐਕਟਿਵਾ ਤੇ ਸਵਾਰ 3 ਵਿਅਕਤੀ ਜਿਹਨਾਂ ਨੇ ਸਿਰ ਤੇ ਟੋਪੀਆਂ ਅਤੇ ਚਿਹਰੇ ਉੱਪਰ ਮਾਸਕ ਪਾਏ ਹੋਏ ਸਨ, ਯੂਕੋ ਬੈਂਕ ਇੰਸਟ੍ਰੀਅਲ ਏਰੀਆ ਜਲੰਧਰ ਵਿਖੇ ਆਏ ਜਿਹਨਾਂ ਵਿੱਚੋਂ 2 ਵਿਅਕਤੀ ਬੈਂਕ ਦੇ ਅੰਦਰ ਦਾਖਲ ਹੋਏ ਜਿਹਨਾਂ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਵਿੱਚੋਂ 13,84,019 ਰੁਪਏ ਅਤੇ ਇੱਕ ਮਹਿਲਾ ਬੈਂਕ ਕਰਮਚਾਰੀ ਦੇ ਪਹਿਨੇ ਹੋਏ ਗਹਿਣਿਆਂ ਦੀ ਲੁੱਟ ਕਰਕੇ ਮੌਕਾ ਤੋਂ ਫਰਾਰ ਹੋ ਗਏ। ਜਿਸ ਸਬੰਧੀ ਮੁੱਕਦਮਾ ਨੰ-208 ਮਿਤੀ 4-8-2022 ਅ/ਧ 392, 506, 34 ਭ/ਦ 25/54/59 ਆਰਮਜ਼ ਐਕਟ, ਥਾਣਾ ਡਵੀਜਨ ਨੰ-8 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੁੱਕਦਮਾ ਦੀ ਨੋਵੀਅਤ ਨੂੰ ਵੇਖਦਿਆਂ ਜਸਕਿਰਨਜੀਤ ਸਿੰਘ ਤੇਜਾ, ਪੀਪੀਐੱਸ, ਡੀਸੀਪੀ, ਇਨਵੈਸਟੀਗੇਸ਼ਨ ਜਲੰਧਰ ਦੀ ਅਗਵਾਈ ‘ਚ ਪੁਲਿਸ ਟੀਮਾਂ ਵੱਲੋਂ ਮਾਡਰਨ, ਤਕਨੀਕੀ, ਮਨੁੱਖੀ ਅਤੇ ਖੂਫੀਆ ਢੰਗ ਨਾਲ ਤਫਤੀਸ਼ ਕਰਦਿਆਂ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਉਕਤ ਨੂੰ ਟਰੇਸ ਕੀਤਾ।

ਦੋਸ਼ੀ ਦਾ ਨਾਮ ਪਤਾ

(1) ਵਿਨੈ ਤਿਵਾੜੀ ਪੁੱਤਰ ਸਿਪਾਹੀ ਤਿਵਾੜੀ ਵਾਸੀ ਮਕਾਨ ਨੰ-ਯੂਐਸ-5 ਉੱਤਮ ਨਗਰ ਬਸਤੀ ਸ਼ੇਖ, ਜਲੰਧਰ ਉਮਰ 21 ਸਾਲ
(2) ਤਰੁਨ ਨਾਹਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਕੋਟ ਮੁੱਹਲਾ ਜਲੰਧਰ ਉਮਰ 24 ਸਾਲ।
(3) ਅਜੈਪਾਲ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰ-ਡਬਲਿਊ-ਟੀ-15 ਉਤਮ ਨਗਰ, ਬਸਤੀ ਸ਼ੇਖ ਜਲੰਧਰ ਉਮਰ 32 ਸਾਲ। ਸਾਰੇ ਗ੍ਰਿਫਤਾਰ ਮਿਤੀ 11-8-2022,
(4) ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰ-ਡਬਲਿਊ,ਟੀ-15 ਉਤਮ ਨਗਰ, ਬਸਤੀ ਸ਼ੇਖ ਜਲੰਧਰ, ਫਰਾਰ।
ਗ੍ਰਿਫਤਾਰੀ ਦੀ ਜਗ੍ਹਾ ਬਸਤੀ ਬਾਵਾਖੇਲ ਕਪੂਰਥਲਾ ਰੋਡ ਜਲੰਧਰ
                              ਰਿਕਵਰੀ

(1) ਵਿਨੈ ਤਿਵਾੜੀ ਪਾਸੋਂ 4 ਲੱਖ 50 ਹਜਾਰ ਰੁਪਏ ਅਤੇ ਇੱਕ ਦੇਸੀ ਕੱਟਾ-.315 ਬੋਰ,
(2) ਤਰੁਨ ਨਾਹਰ ਪਾਸੋਂ 3 ਲੱਖ ਰੁਪਏ,
(3) ਅਜੈਪਾਲ ਨਿਹੰਗ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਐਕਟੀਵਾ ਨੰ-ਪੀ ਬੀ-08- ਈ ਐਮ-9758, ਕੁੱਲ ਰਕਮ 7 ਲੱਖ 50 ਹਜ਼ਾਰ, ਦੋਸ਼ੀਆਂ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਾਰੀ ਪਲਾਨਿੰਗ ਇਹਨਾਂ ਦੋਸ਼ੀਆਂ ਵੱਲੋਂ ਅਜੈਪਾਲ ਉਰਫ ਨਿਹੰਗ ਦੇ ਘਰ ਬੈਠਕੇ ਕੀਤੀ ਗਈ। ਜਿਸ ਤੇ ਮੁੱਕਦਮਾ ਵਿੱਚ ਵਾਧਾ ਜੁਰਮ-120-ਬੀ, 411 ਭ/ਦ ਦਾ ਕਰਦੇ ਹੋਏ ਦੋਸ਼ੀ ਅਜੈ ਪਾਲ ਨਿਹੰਗ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਲੈ ਕੇ ਦੋਸ਼ੀਆਂ ਦੀ ਪੁੱਛਗਿੱਛ ਕੀਤੀ ਜਾਵੇਗੀ, ਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰ-ਡਬਲਿਊ-ਟੀ-15 ਉੱਤਮ ਨਗਰ, ਬਸਤੀ ਸ਼ੇਖ ਜਲੰਧਰ ਦੇ ਖਿਲਾਫ ਦਰਜ ਮੁੱਕਦਮਿਆਂ ਦਾ ਵੇਰਵਾ-

(1)- ਮੁੱਕਦਮਾ ਨੰ-122 ਮਿਤੀ 4-5-2010 ਅ/ਧ 392 ਭ/ਦ ਥਾਣਾ ਨਕੋਦਰ (ਪੀ.ਓ) ਮਿਤੀ (1-12-2010)                           (2)-  ਮੁੱਕਦਮਾ ਨੰ- 116 ਮਿਤੀ 29-4-2010-ਅ/ਧ- 382, 34 ਭ/ਦ ਥਾਣਾ ਨਕੋਦਰ (ਪੀ.ਓ) ਮਿਤੀ 26.11.2010)
(3)- ਮੁੱਕਦਮਾ ਨੰ-94 ਮਿਤੀ 12-4-2010 ਅ/ਧ 382 ਭ/ਦ ਥਾਣਾ ਨਕੋਦਰ (ਪੀ.ਓ) ਮਿਤੀ 1-12-2010)
(4)- ਮੁੱਕਦਮਾ ਨੰ-80 ਮਿਤੀ 8-3-2007 ਅ/ਧ-382, 34 ਭ/ਦ ਥਾਣਾ ਡਵੀਜ਼ਨ ਨੰ-6 ਜਲੰਧਰ (ਬਰੀ 27-9-2011)
(5)- ਮੁੱਕਦਮਾ ਨੰ-383 ਮਿਤੀ 16-11-2009 ਅ/ਧ 307, 3-ਦ 25 ਅਸਲਾ ਐਕਟ ਥਾਣਾ ਮਕਸੂਦਾਂ (ਪੀ.ਓ) ਮਿਤੀ 15-9-10) ਦੋਸ਼ੀ ਅਜੈਪਾਲ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰ-ਡਬਲਿਊ-ਟੀ-15 ਊਤਮ ਨਗਰ, ਬਸਤੀ ਸ਼ੇਖ ਜਲੰਧਰ

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!