
Punjab
ਯੂਥ ਕਾਂਗਰਸ ਜਲੰਧਰ ਕੈਂਟ ਹਲਕੇ ਵਿੱਚ ਪਰਿਆਵਰਣ ਦਿਵਸ ‘ਤੇ ਬੂਟੇ ਵੰਡੇ ਲੋਕਾਂ ਨੂੰ ਕੀਤਾ ਜਾਗਰੂਕ
ਰੁੱਖ ਲਗਾ ਕੇ ਆਕਸੀਜਨ ਦੀ ਕਮੀ ਨੂੰ ਪੂਰਾ ‘ਤੇ ਵਾਤਾਵਰਣ ਨੂੰ ਸਾਫ-ਸੁਥਰਾ, ਪ੍ਰਦੂਸ਼ਣ, ਮੁਕਤ ਰੱਖ ਸਕਦੇ ਹਾਂ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਜਨਰਲ ਸੈਕਟਰੀ ਯੂਥ ਕਾਂਗਰਸ ਜਲੰਧਰ ਕੈਂਟ ਹਲਕੇ ਵਿੱਚ ਬੂਟੇ ਵੰਡੇ ‘ਤੇ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕਤਾ ਵੀ ਕੀਤਾ। ਬੌਬ ਮਲਹੋਤਰਾ ਜ਼ਿਲਾ ਜਰਨਲ ਸੈਕਟਰੀ ਯੂਥ ਕਾਂਗਰਸ ਨੇ ਕਿਹਾ ਪਰਿਆਵਰਣ ਦਿਵਸ ਮੌਕੇ ਕਿਹਾ ਕਿ ਅਸੀਂ ਸਾਰੇ ਜਣੇ ਇਕ-ਇਕ ਬੂਟਾ ਜ਼ਰੂਰ ਲਗਾਈਏ ਜੋ ਕਿ ਆਕਸੀਜਨ ਦੀ ਘਾਟ ਨੂੰ ਪੂਰਾ ਕਰ ਸਕੇ ‘ਤੇ ਵਾਤਾਵਰਨ ਨੂੰ ਸ਼ੁੱਧ ਕਰ ਸਕੇ।
ਕੋਰੋਨਾ ਮਹਾਂਮਾਰੀ ਕਰਕੇ ਭਿਅੰਕਰ ਬੀਮਾਰੀਆਂ ਨਾਲ ਜੂਝ ਰਹੇ ਹਾਂ, ਅਸੀਂ ਰੁੱਖ ਲਗਾ ਕੇ ਆਕਸੀਜਨ ਦੀ ਕਮੀ ਨੂੰ ਖਤਮ ਕਰ ਸਕਦੇ ਹਾਂ ਅਤੇ ਵਾਤਾਵਰਣ ਦੇ ਸਾਫ ਸੁਥਰਾ ਹੋਣ ‘ਤੇ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਭਾਨੂ ਠਾਕਰ, ਸੂਰਜ ਕੁਮਾਰ, ਸੁੰਦਰਮ, ਕਰਨ, ‘ਤੇ ਹੋਰ ਵੀ ਕਈ ਮੌਜੂਦ ਸਨ।



