
ਬੱਚਿਆਂ ਤੋਂ ਇਕ ਵਿਅਕਤੀ ਜਬਰੀ ਭੀਖ ਮੰਗਵਾ ਰਿਹਾ ਸੀ, ਰੋਜ਼ਾਨਾ ਕਰਦਾ ਸੀ ਕੁੱਟਮਾਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਯੂਥ ਕਾਂਗਰਸ ਦੇ ਆਗੂਆਂ ਨੇ ਸ੍ਰੀ ਦੇਵੀ ਤਲਾਬ ਮੰਦਰ ਦੇ ਬਾਹਰ ਭੀਖ ਮੰਗ ਰਹੇ ਤਿੰਨ ਬੱਚਿਆਂ ਨੂੰ ਇਕ ਵਿਅਕਤੀ ਦੇ ਕਬਜ਼ੇ ਤੋਂ ਮੁਕਤ ਕਰਵਾਇਆ। ਇਨ੍ਹਾਂ ਬੱਚਿਆਂ ਤੋਂ ਇਕ ਵਿਅਕਤੀ ਜਬਰੀ ਭੀਖ ਮੰਗਵਾ ਰਿਹਾ ਸੀ ਤੇ ਰੋਜ਼ਾਨਾ ਕੁੱਟਮਾਰ ਕਰਦਾ ਸੀ ਕਾਂਗਰਸ ਨੇ 3 ਦਿਨ ਤੱਕ ਇਸ ਤੇ ਨਜ਼ਰ ਰੱਖਣ ਮਗਰੋਂ ਬੁੱਧਵਾਰ ਬੱਚਿਆਂ ਨੂੰ ਆਜ਼ਾਦ ਕਰਵਾ ਕੇ ਚੈਨਲ ਪ੍ਰੋਡਕਸ਼ਨ ਸੈਂਟਰ ਤੇ ਲੀਗਲ ਅਫਸਰ ਨੂੰ ਸੌਂਪ ਦਿੱਤਾ ਭੀਖ ਮੰਗਵਾਉਣ ਵਾਲਾ ਵਿਅਕਤੀ ਮੌਕੇ ਤੋਂ ਭੱਜ ਗਿਆ ਤੇ ਹਾਲੇ ਦੋ ਬੱਚਿਆਂ ਦੀ ਤਲਾਸ਼ ਜਾਰੀ ਹੈ।
ਇਸ ਵਿਅਕਤੀ ਖਿਲਾਫ ਥਾਣਾ ਡਵੀਜ਼ਨ ਨੰ ਅੱਠ ਦੀ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਪਾਰਟੀ ਆਗੂ ਅੰਮ੍ਰਿਤਪਾਲ ਸਿੰਘ ਸੰਧੂ ਨੇ ਸ੍ਰੀਦੇਵੀ ਤਲਾਬ ਮੰਦਰ ਦੇ ਬਾਹਰ ਤਿੰਨ ਬੱਚਿਆਂ ਨੂੰ ਭੀਖ ਮੰਗਦੇ ਹੋਏ ਦੇਖਿਆ ਤਾਂ ਉਸ ਦੀ ਜਾਂਚ ਸ਼ੁਰੂ ਕੀਤੀ ਇਨ੍ਹਾਂ ਬੱਚਿਆਂ ਨੂੰ ਖਾਣਾ ਖੁਆਇਆ ਤੇ ਨਵੇਂ ਕੱਪੜੇ ਲੈ ਕੇ ਦਿੱਤੇ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਤੇ ਇਕ ਵਿਅਕਤੀ ਜੋ ਖੁਦ ਨੂੰ ਉਨ੍ਹਾਂ ਦਾ ਮਤਰੇਆ ਪਿਓ ਦੱਸਦਾ ਹੈ ਅਤੇ ਉਨ੍ਹਾਂ ਨਾਲ ਰੋਜ਼ ਕੁੱਟਮਾਰ ਕਰਦਾ ਹੈ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਮਤਰੇਇਆ ਪਿਓ ਨਹੀਂ ਹੈ ਬਲਕਿ ਉਨ੍ਹਾਂ ਤੋਂ ਜਬਰੀ ਭੀਖ ਮੰਗਵਾਉਣ ਲਈ ਫਡ਼ਿਆ ਹੋਇਆ ਹੈ। ਦੱਤਾ ਨੇ ਦੱਸਿਆ ਕਿ ਪਾਰਟੀ ਆਗੂ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਐਤਵਾਰ ਨੂੰ ਇਨ੍ਹਾਂ ਬੱਚਿਆਂ ਨੂੰ ਆਜ਼ਾਦ ਕਰਾਇਆ ਤੇ ਉਨ੍ਹਾਂ ਕੋਲ ਲੈ ਕੇ ਆਏ ਇਨ੍ਹਾਂ ਤੋਂ ਸਭ ਤੋਂ ਵੱਡੇ ਬੱਚੇ ਦੀ ਉਮਰ 11 ਸਾਲ ਹੈ। ਬੱਚਿਆਂ ਨੇ ਦੱਸਿਆ ਕਿ ਕੁੱਲ 5 ਬੱਚਿਆਂ ਤੋਂ ਭੀਖ ਮੰਗਵਾਈ ਜਾ ਰਹੀ ਹੈ, ਜਿਨ੍ਹਾਂ ਚੋਂ 2 ਹਾਲੇ ਉਸ ਵਿਅਕਤੀ ਦੇ ਕਬਜ਼ੇ ‘ਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਪੂਰਾ ਇੰਤਜ਼ਾਮ ਕਰਵਾਇਆ ਜਾਵੇਗਾ। ਉਸ ਵਿਅਕਤੀ ਨੂੰ ਵੀ ਜਲਦੀ ਹੀ ਫੜਨ ਦੀ ਮੰਗ ਕੀਤੀ ਗਈ ਹੈ ਜੋ ਬੱਚਿਆਂ ਤੋਂ ਭੀਖ ਮੰਗਵਾ ਰਿਹਾ ਹੈ ਤੇ ਉਨ੍ਹਾਂ ਦਾ ਭਵਿੱਖ ਖ਼ਰਾਬ ਕਰ ਰਿਹਾ ਹੈ ਅੰਗਦ ਦੱਤਾ ਨੇ ਕਿਹਾ ਕਿ ਇਸ ਦੇ ਉੱਚ ਪੱਧਰੀ ਜਾਂਚ ਜ਼ਰੂਰੀ ਹੈ, ਕਿ ਕਿਤੇ ਇਹ ਸੰਗਠਿਤ ਗੈਂਗ ਤਾਂ ਨਹੀਂ ਹੈ ਜੋ ਬੱਚਿਆਂ ਨੂੰ ਭੀਖ ਮੰਗਵਾਉਣ ਦਾ ਕੰਮ ਕਰਵਾਉਂਦਾ ਹੈ।



