JalandharPunjab

ਰਣਜੀਤ ਮਸੋਣ ਪ੍ਰਧਾਨਗੀ ਦੀ ਲਾਲਸਾ ਵਿਚ ਬਣਿਆ ਪੱਤਰਕਾਰ ਦਾ ਦੁਸ਼ਮਣ

ਨਜਾਇਜ਼ ਹਥਿਆਰਾਂ ਨਾਲ 3 ਵਿਅਕਤੀਆਂ ਤੋਂ ਪੱਤਰਕਾਰ 'ਤੇ ਕਰਵਾਇਆ ਹਮਲਾ

ਰਣਜੀਤ ਮਸੋਣ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਤੋਂ ਨਿਸ਼ਕਾਸਿਤ ਹੋਣ ਤੋਂ ਬਾਅਦ ਬਣਿਆ ਅਪਰਾਧੀ
ਅੰਮ੍ਰਿਤਸਰ/ਜਲੰਧਰ (ਗਲੋਬਲ ਆਜਤੱਕ ਬਿਊਰੋ)
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਨੇ ਪੱਤਰਕਾਰ ਹਰਪਾਲ ਸਿੰਘ ਭੰਗੂ ‘ਤੇ ਹੋਏ ਹਮਲੇ ਦੇ ਮਾਮਲੇ ਵਿਚ ਜਥੇਬੰਦੀ ਚੋਂ ਕੱਢੇ ਹੋਏ ਸਾਬਕਾ ਪ੍ਰਧਾਨ ਰਣਜੀਤ ਮਸੋਣ ‘ਤੇ ਦੋਸ਼ ਲਗਾਂਦੇ ਹੋਏ ਕਿਹਾ ਕੀ ਸਾਨੂੰ ਇਹ ਤਾਂ ਪਤਾ ਲੱਗ ਚੁੱਕਾ ਸੀ ਕੀ ਰਣਜੀਤ ਮਸੋਣ ਪ੍ਰਧਾਨਗੀ ਦੀ ਲਾਲਸਾ ਵਿਚ ਬਹੁਤ ਗਿਰ ਸਕਦਾ ਹੈ ਪਰ ਮਸੋਣ ਇਨ੍ਹਾਂ ਗਿਰ ਸਕਦਾ ਹੈ ਕੀ ਹਰਪਾਲ ਭੰਗੂ ‘ਤੇ ਗੁੰਡਿਆਂ ਤੋਂ ਜਾਨਲੇਵਾ ਹਮਲਾ ਕਰਵਾ ਸਕਦਾ ਹੈ। ਇਹ ਕਦੇ ਨਹੀਂ ਸੀ ਸੋਚਿਆ ਅਮਰਿੰਦਰ ਸਿੰਘ ਨੇ ਕਿਹਾ ਕੀ ਇਹ ਮਾਮਲਾ ਹੁਣ ਪੱਤਰਕਾਰਾਂ ਦਾ ਆਪਸੀ ਮਸਲਾ ਨਹੀਂ ਰਿਹਾ ਹੁਣ ਇਹ ਮਾਮਲਾ ਪੱਤਰਕਾਰ ਹਰਪਾਲ ਭੰਗੂ ‘ਤੇ ਗੁੰਡੇ ਅਨਸਰਾਂ ਦਾ ਮਾਮਲਾ ਬਣ ਗਿਆ ਹੈ।

ਰਣਜੀਤ ਮਸੋਣ ਅਤੇ ਇਸ ਦੇ ਨਾਲ 5/6 ਸਾਥੀਆਂ ਨੂੰ ਜਦ ਐਸੋਸੀਏਸ਼ਨ ਵਿਚੋਂ ਕੱਢਿਆ ਗਿਆ ਸੀ ਤਾਂ ਇਨ੍ਹਾਂ ਮਿਲ ਕੇ ਸ਼ਹੀਦ ਏ ਆਜ਼ਮ ਨਾਮ ਦੀ ਪੱਤਰਕਾਰ ਜਥੇਬੰਦੀ ਨਹੀਂ ਬਣਾਈ ਬਲਕਿ ਇਕ ਗਿਰੋਹ ਬਣਾਇਆ। ਜਦੋਂ ਤੋਂ ਇਹ ਗਿਰੋਹ ਬਣਿਆ, ਉਦੋਂ ਤੋਂ ਹੀ ਇਹ ਹਰਪਾਲ ਭੰਗੂ ‘ਤੇ ਹਮਲੇ ਕਰ ਰਿਹਾ ਹੈ ਅਤੇ ਪੱਤਰਕਾਰ ਵਿਰੋਧੀ ਗਤਿਵਿਧਿਆਂ ਵਿਚ ਸ਼ਾਮਿਲ ਰਿਹਾ ਹੈ। ਕਦੇ ਮੇਰੇ ਖਿਲਾਫ ਕਦੇ ਭੰਗੂ ਦੇ ਖਿਲਾਫ ‘ਤੇ ਕਦੀ ਦਲਿਤ ਸਮਾਜ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਂਦਾ ਰਿਹਾ ਹੈ ਦਲਿਤ ਸਮਾਜ ਦੇ ਖਿਲਾਫ ਭੱਦੀ ਟਿਪਣੀ ਕਰਨ ਕਾਰਨ ਰਣਜੀਤ ਮਸੋਣ 15 ਦਿਨ ਦੀ ਜੇਲ ਵੀ ਭੁਗਤ ਚੁੱਕਾ ਹੈ। ਜਿਸ ਕਾਰਨ ਰਣਜੀਤ ਮਸੋਣ ਅਤੇ ਇਸ ਦੇ ਸਾਥੀਆਂ ਦਾ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਇਆ।
ਚੇਅਰਮੈਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਹਰਪਾਲ ਸਿੰਘ ਭੰਗੂ ‘ਤੇ ਹਮਲੇ ਵੇਲੇ ਰਣਜੀਤ ਮਸੋਣ ਤੇ ਇਸ ਦੇ ਗਿਰੋਹ ਦੇ 3 ਪੱਤਰਕਾਰ ਸਾਥੀ ਵੀ ਇਸ ਦੇ ਨਾਲ ਸਨ ਇਨਾ ਸਾਰਿਆਂ ਨੇ ਮਿਲਕੇ ਜੰਡਿਆਲਾ ਗੁਰੂ ਦੇ ਆਸ ਪਾਸ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਰਣਜੀਤ ਸਿੰਘ ਜੋ ਅੱਜਕਲ੍ਹ ਨਕਲੀ ਪੱਤਰਕਾਰ ਬਣਕੇ ਆਪਣੇ ਭਰਾ ਕਾਕਾ ਨਾਲ ਮਿਲਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਉਸ ਨੂੰ ਬੁਲਾ ਕੇ ਹਰਪਾਲ ਭੰਗੂ ‘ਤੇ ਹਮਲਾ ਕੀਤਾ ਹੈ।

ਊਨਾ ਕਿਹਾ ਕੀ ਐਸੋਸੀਏਸ਼ਨ ਦੇ ਪੂਰੇ ਪੰਜਾਬ ਦੇ ਪੱਤਰਕਾਰਾਂ ਨੇ ਫੈਸਲਾ ਕੀਤਾ ਹੈ ਕੀ ਰਣਜੀਤ ਮਸੋਣ ਅਤੇ ਇਸ ਦੇ ਗਿਰੋਹ ਦੇ ਸਾਰੇ ਮੈਂਬਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਊਨਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਇਸ ਗਿਰੋਹ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ ਅਤੇ ਮੌਕੇ ‘ਤੇ ਵਰਤੇ ਗਏ ਨਜ਼ਾਇਜ਼ ਹਥਿਆਰਾਂ ਦੀ ਬਰਾਮਦੀ ਕੀਤੀ ਜਾਵੇ ਅਤੇ ਜੰਡਿਆਲਾ ਵਾਸੀ ਰਣਜੀਤ ਸਿੰਘ ਉਸਦੇ ਭਰਾ ਕਾਕਾ ਅਤੇ ਉਸ ਦੇ ਸਾਥੀਆਂ ਨੇ ਉਸ ਇਲਾਕੇ ਵਿਚ ਜਿਨ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਸ ਦਾ ਖੁਲਾਸਾ ਕੀਤਾ ਜਾਵੇ। ਊਨਾ ਕਿਹਾ ਐਸੋਸੀਏਸ਼ਨ ਨੂੰ ਪੂਰਾ ਯਕੀਨ ਹੈ ਕੀ ਰਣਜੀਤ ਮਸੋਣ ਅਤੇ ਇਸ ਗਿਰੋਹ ਨੇ ਮਿਲਕੇ ਲੁੱਟ ਕਰਨ ਵੇਲੇ ਕੁਛ ਲੋਕਾਂ ਦੀ ਹਤਿਆ ਵੀ ਕੀਤੀ ਹੋਵੇਗੀ।

ਅਮਰਿੰਦਰ ਸਿੰਘ ਨੇ ਕਿਹਾ ਐਸੋਸੀਏਸ਼ਨ ਕੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਮੰਗ ਪੱਤਰ ਰਾਹੀਂ ਮੰਗ ਕਰੇਗੀ ਕੀ ਜਲਦ ਤੋਂ ਜਲਦ ਇਸ ਗਿਰੋਹ ‘ਤੇ ਕਾਰਵਾਈ ਕਰਕੇ ਇਸ ਦਾ ਖੁਲਾਸਾ ਕੀਤਾ ਜਾਵੇ ਅਗਰ ਅਜਿਹਾ ਨਹੀਂ ਹੁੰਦਾ ਤਾਂ ਪੱਤਰਕਾਰ ਹਰਪਾਲ ਭੰਗੂ ਅਤੇ ਐਸੋਸੀਏਸ਼ਨ ਦੇ ਕਿਸੇ ਵੀ ਪੱਤਰਕਾਰ ਦਾ ਜੇਕਰ ਕੋਈ ਜਾਨੀ ਜਾ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਪੁਲਿਸ ਦੀ ਹੋਵੇਗੀ ਅਤੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਐਸੋਸੀਏਸ਼ਨ ਸੰਘਰਸ਼ ਲਈ ਮਜਬੂਰ ਹੋਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!