Punjab

ਰਣਬੀਰ ਸਿੰਘ ਖੱਟੜਾ, ਆਈਪੀਐਸ, ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਸੇਵਾਨਿਵਿਰਤ ਹੋਏ

ਰਣਬੀਰ ਸਿੰਘ ਖੱਟੜਾ, ਆਈਪੀਐਸ, ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਸੇਵਾਨਿਵਿਰਤ ਹੋਏ
ਜਲੰਧਰ ( ਅਮਰਜੀਤ ਸਿੰਘ ਲਵਲਾ ) –
ਸ਼੍ਰੀ ਰਣਬੀਰ ਸਿੰਘ ਖੱਟੜਾ, ਆਈਪੀਐਸ, ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਜਲੰਧਰ ਅੱਜ ਮਿਤੀ 31.03.2021 ਨੂੰ ਸੇਵਾਨਿਵਿਰਤ ਹੋਏ ਹਨ। ਇਹਨਾਂ ਨੇ ਮਿਤੀ 06.05.1990 ਨੂੰ ਬਤੌਰ ਡੀਐਸਪੀ ਰੈਂਕ ਤੋ ਆਪਣੀ ਸਰਵਿਸ ਪੰਜਾਬ ਪੁਲਿਸ ਵਿੱਚ ਸੁਰੂ ਕੀਤੀ ਸੀ। ਇਨ੍ਹਾਂ ਨੇ ਪੁਲਿਸ ਮਹਿਕਮੇ ਵਿੱਚ ਤਕਰੀਬਨ 31 ਸਾਲ ਆਪਣੀ ਸਰਵਿਸ ਬਹੁਤ ਹੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਹੈ। ਇਹਨਾਂ ਨੇ ਆਪਣੀ ਸਰਵਿਸ ਦੌਰਾਨ ਬਹੁਤ ਅਹਿਮ ਅਹੁੱਦਿਆਂ ਤੇ ਸੇਵਾ ਨਿਭਾਈ ਹੈ, ਜਿਵੇਂ ਕਿ ਬਤੌਰ ਐਸਐਸਪੀਜ਼, ਤਰਨਤਾਰਨ, ਮਜੀਠਾ, ਬਟਾਲਾ, ਰੋਪੜ, ਸ਼੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ, ਇਸ ਤੋਂ ਇਲਾਵਾ ਡੀਆਈਜੀ, ਬਠਿੰਡਾ ਰੇਂਜ, ਫਿਰੋਜ਼ਪੁਰ ਰੇਂਜ, ਲੁਧਿਆਣਾ ਰੇਂਜ ਅਤੇ ਹੁਣ ਬਤੌਰ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਜਲੰਧਰ ਵਿਖੇ ਸੇਵਾ ਨਿਭਾਈ । ਇਹਨਾਂ ਨੇ ਆਪਣੀ ਸਰਵਿਸ ਦੌਰਾਨ ਬਹੁਤ ਸ਼ਲਾਘਾਯੋਗ ਕੰਮ ਕੀਤੇ ਹਨ।
ਇਸ ਵਿਦਾਇਗੀ ਪਾਰਟੀ ਮੌਕੇ ‘ਤੇ ਸੁਰਿੰਦਰ ਕੁਮਾਰ ਕਾਲੀਆ, ਆਈਪੀਐਸ, ਆਈਜੀਪੀ ਪੀਏਪੀ, ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ, ਕਮਿਸ਼ਨਰ ਪੁਲਿਸ, ਜਲੰਧਰ, ਸੰਦੀਪ ਕੁਮਾਰ ਗਰਗ, ਆਈਪੀਐਸ, ਐਸਐਸਪੀ, ਜਲੰਧਰ ਦਿਹਾਤੀ, ਸ਼੍ਰੀਮਤੀ ਕੰਵਰਦੀਪ ਕੌਰ, ਆਈਪੀਐਸ, ਐਸਐਸਪੀ, ਕਪੂਰਥਲਾ, ਨਵਜੋਤ ਸਿੰਘ ਮਾਹਲ, ਪੀਪੀਐਸ, ਐਸਐਸਪੀ, ਹੁਸ਼ਿਆਰਪੁਰ ਅਤੇ ਸਮੂਹ ਦਫ਼ਤਰ ਸਟਾਫ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!