Punjab

ਰਵਨੀਤ ਬਿੱਟੂ ‘ਤੇ ਕਾਂਗਰਸ ਦਾ ਫੂਕਿਆ ਪੁਤਲਾ–ਬਸਪਾ

ਰਵਨੀਤ ਬਿੱਟੂ ‘ਤੇ ਕਾਂਗਰਸ ਦਾ ਫੂਕਿਆ ਪੁਤਲਾ
ਜਲੰਧਰ (ਗਲੋਬਲ ਅਾਜਤੱਕ, ਅਮਰਜੀਤ ਸਿੱਘ ਲਵਲਾ)
ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਜਲੰਧਰ ਦੇ ਸ੍ਰੀ ਗੁਰੂ ਰਵੀਦਾਸ ਚੌਂਕ ਸਥਿਤ ਬੂਟਾ ਮੰਡੀ ‘ਚ ਕਾਂਗਰਸ ‘ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ। ਉਕਤ ਪੁਤਲਾ ਫੂਕ ਪ੍ਰਦਰਸ਼ਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਗੱਠਜੋੜ ਨੂੰ ਲੈ ਕੇ ਆਪਣੇ ਫੇਸਬੁੱਕ ਪੇਜ ‘ਤੇ ਦਿੱਤੇ ਗਏ ਬਿਆਨ ਖ਼ਿਲਾਫ਼ ਦਿੱਤਾ ਗਿਆ।
ਬਸਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਯਾਦਵ ਨੇ ਕਿਹਾ ਕਿ ਬਾਜਵਾ ਦਲਿਤ ਸਮਾਜ ਦੀ ਅਗਵਾਈ ਕਰਨ ਵਾਲੀ ਪਾਰਟੀ ਹੈ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮਨੋਰਥ ਪੱਤਰ ਦੱਸ ਕੇ ਚੋਣਾਂ ਲੜਦੀ ਹੈ ਉਨ੍ਹਾਂ ਕਿਹਾ ਕਿ ਬਿੱਟੂ ਦੇ ਬਿਆਨ ਨਾਲ ਜਿੱਥੇ ਪੂਰੇ ਦਲਿਤ ਸਮਾਜ ਵਿਚ ਰੋਸ ਹੈ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਆਪਣੀ ਆਸਥਾ ਰੱਖਣ ਵਾਲਿਆਂ ਵਿੱਚ ਵੀ ਰੋਹ ਹੈ। ਉਨ੍ਹਾਂ ਮੰਗ ਕੀਤੀ ਕਿ ਰਵਨੀਤ ਬਿੱਟੂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ।
ਇਸ ਮੌਕੇ ਪਰਮਜੀਤ ਮੱਲ, ਡਾ. ਸੁਖਬੀਰ ਸੁਲਾਰਪੁਰ, ਸੁਰਜੀਤ ਸਿੰਘ, ਪ੍ਰੇਮ ਦਾਸ ਸ਼ਾਂਤ, ਸਤਪਾਲ ਪਾਲਾ, ਅਨਿਲ, ਦਵਿੰਦਰ ਗੋਗਾ, ਕਰਮ ਚੰਦ, ਰਣਜੀਤ ਸਿੰਘ, ਸੋਮਲਾਲ, ਕਰਨਾਲ ਸੰਤੋਖਪੁਰੀ, ਗੁਰਪਾਲ ਸਿੰਘ ਪਾਲਾ, ਹਰਮੇਸ਼ ਕੁਮਾਰ, ਅਸ਼ੋਕ, ਕੁਮਾਰ, ਮਹਿੰਦਰ ਪਾਲ, ਰਾਮਪਾਲ ਦੀਪਾ, ਜਗਦੀਸ਼ ਦੀਸ਼ਾ, ਵਰਿੰਦਰ ਕੁਮਾਰ, ਜਸਪਾਲ ,ਮਨੀ ਸਹੋਤਾ, ਸਨੀ ਸਹੋਤਾ, ਬਲਜੀਤ, ਤਰਸੇਮ ਸਿੰਘ, ਜਸਵਿੰਦਰ ਕੁਮਾਰ, ਸੁਖਵਿੰਦਰ, ਰਮਨ ਕੁਮਾਰ ਰੋਮਾ, ਭਜਨ ਚੋਪਡ਼ਾ, ਗੌਰਵ ਮਹੇ, ਅਸ਼ੋਕ ਚਾਂਦਲਾ, ਹੈਪੀ ਚੋਪੜਾ ਅਤੇ ਬਹੁਤ ਸਾਰੇ ਹਾਜ਼ਰ ਸਨ ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!