
ਰਾਜੇਸ਼ ਭਗਤ ਨੇ ਸੰਭਾਲਿਆ ਚਾਈਲਡ ਵੈਲਫੇਅਰ ਕਮੇਟੀ ਦੇ ਨਵੇਂ ਚੇਅਰਪਰਸਨ ਦਾ ਅਹੁਦਾ
ਜਲੰਧਰ ਦੀ ਚਾਈਲਡ ਵੈਲਫੇਅਰ ਕਮੇਟੀ ਜਲੰਧਰ ਦਾ ਵਾਧੂ ਚਾਰਜ ਸੰਭਾਲਿਆ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਰਾਜੇਸ਼ ਭਗਤ ਵਲੋਂ ਅੱਜ ਜਲੰਧਰ ਦੀ ਚਾਈਲਡ ਵੈਲਫੇਅਰ ਕਮੇਟੀ ਜਲੰਧਰ ਦਾ ਵਾਧੂ ਚਾਰਜ ਸੰਭਾਲਿਆ ਗਿਆ ਅਤੇ ਉਹ ਚਾਈਲਡ ਵੈਲਫੇਅਰ ਕਮੇਟੀ ਹੁਸ਼ਿਆਰਪੁਰ ਦੇ ਚੇਅਰਪਰਸਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਸੈਲੇਂਦਰ ਪਾਲ ਸਿੰਘ ਮਾਹਲ ਹਾਲ ਹੀ ਵਿਚ ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਪਰਸਨ ਵਜੋਂ ਕੰਮ ਕਰ ਰਹੇ ਸਨ ਜੋ ਕਿ ਸੇਵਾ ਮੁਕਤ ਸ਼ੈਸਨ ਜੱਜ ਸਨ।
ਰਾਜੇਸ਼ ਭਗਤ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਗਈਆਂ ਹਨ। ਰਾਜੇਸ਼ ਭਗਤ ਬਤੌਰ ਮੈਂਬਰ ਜ਼ਿਲ੍ਹਾ ਖਪਤਕਾਰ ਫੋਰਮ ਲੁਧਿਆਣਾ, ਸਥਾਈ ਲੋਕ ਅਦਾਲਤ ਕਪੂਰਥਲਾ, ਜੂਵੇਨਾਈਲ ਜਸਟਿਸ ਬੋਰਡ ਕਪੂਰਥਲਾ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ, ਅਤੇ ਹਾਲ ਹੀ ਵਿੱਚ ਚੇਅਰਪਰਸਨ ਚਾਈਲਡ ਵੈਲਫੇਅਰ ਕਮੇਟੀ ਹੁਸ਼ਿਆਰਪੁਰ ਸੇਵਾਵਾਂ ਨਿਭਾ ਰਹੇ ਹਨ। ਰਾਜੇਸ਼ ਭਗਤ ਨੂੰ ਮੁੱਖ ਮੰਤਰੀ ਪੰਜਾਬ ਵਲੋਂ 15 ਅਗਸਤ 2019 ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।



