JalandharPunjab

ਰਾਹੁਲ ਨਾਲ ਨਹੀਂ ਹੋਈ ਮੁਲਾਕਾਤ ਸਿੱਧੂ ਮੁੜੇ ਬੇਰੰਗ

ਕਾਂਗਰਸ ‘ਚ ਚੱਲ ਰਿਹੇ ਕਾਟੋ-ਕਲੇਸ਼ ਵਿੱਚ ਸਿੱਧੂ ਦੀ ਅਹਿਮ ਭੂਮਿਕਾ ਰਹੀ                                                  ਚੰਡੀਗਡ਼੍ਹ (ਗਲੋਬਲ ਆਜਤੱਕ, ਬਿਊਰੋ)

ਕਾਂਗਰਸ ‘ਚ ਸਿਆਸੀ ਨਾਟਕ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਨਵਜੋਤ ਸਿੱਧੂ ਦੀ ਮੰਗਲਵਾਰ ਨੂੰ ਰਾਹੁਲ ਗਾਂਧੀ ‘ਤੇ ਪ੍ਰਿਯੰਕਾ ਗਾਂਧੀ ਨਾਲ ਸ਼ਾਮ 5 ਵਜੇ ਤੋਂ ਬਾਅਦ ਮੀਟਿੰਗ ਹੋਣੀ ਸੀ। ਪਰ ਰਾਹੁਲ ਗਾਂਧੀ ਨੇ ਕਿਹਾ ਕੀ ਸਿੱਧੂ ਨਾਲ ਕੋਈ ਮੀਟਿੰਗ ਨਹੀਂ ਹੈ। ਜਦਕਿ ਮੀਟਿੰਗ ਲਈ ਸਿੱਧੂ ਪਟਿਆਲੇ ਤੋਂ ਦਿੱਲੀ ਲਈ ਨਿਕਲ ਗਏ ਸਨ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕੇ ਨਵਜੋਤ ਸਿੱਧੂ ਦਿੱਲੀ ਪੁੱਜ ਗਏ ਹਨ ਜਾਂ ਉਨ੍ਹਾਂ ਨੂੰ ਰਾਹ ਵਿੱਚੋਂ ਹੀ ਮੋੜ ਦਿੱਤਾ ਗਿਆ। ਕਾਂਗਰਸ ਤੋਂ ਚੱਲ ਰਿਹਾ ਕਾਟੋ-ਕਲੇਸ਼ ਵਿੱਚ ਸਿੱਧੂ ਦੀ ਅਹਿਮ ਭੂਮਿਕਾ ਰਹੀ ਹੈ। ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਪਿੱਛੋਂ ਜਦੋਂ ਰਾਹੁਲ ਗਾਂਧੀ ਨੇ ਪੰਜਾਬ ਦੇ ਵਿਧਾਇਕਾਂ ‘ਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਉਸ ਵੇਲੇ ਵੀ ਇਹ ਸਵਾਲ ਉੱਠੋ ਕਿ ਟਕਸਾਲੀ ਕਾਂਗਰਸੀਆਂ ਨੂੰ ਸਭ ਤੋਂ ਪਹਿਲਾਂ ਮਾਣ ਸਨਮਾਨ ਦਿੱਤਾ ਜਾਵੇ। ਕਾਂਗਰਸ ਦੇ ਇਕ ਰਾਜ ਸਭਾ ਮੈਂਬਰ ਨੇ ਤਾਂ ਸਿੱਧੂ ‘ਤੇ ਇਹ ਕਹਿ ਕੇ ਸਵਾਲ ਖੜ੍ਹੇ ਕਰ ਦਿੱਤੇ ਸਨ ਕਿ ਜਦੋਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਮੌਤ ਹੋਈ ਜਿਸ ਵਿੱਚ ਜ਼ਿਆਦਾਤਰ ਲੋਕ ਅੰਮ੍ਰਿਤਸਰ ਦੇ ਸਨ, ਉਦੋਂ ਉਨ੍ਹਾਂ ਨੇ ਆਵਾਜ਼ ਕਿਉਂ ਨਹੀਂ ਉਠਾਈ। ਉੱਧਰ ਪਾਰਟੀ ਹਾਈਕਮਾਨ ਦੇ ਨਿਰਦੇਸ਼ ‘ਤੇ ਜਦੋਂ ਪੰਜਾਬ ਦੇ ਸਾਰੇ ਕਾਂਗਰਸੀ ਆਗੂ ਪਾਰਟੀ ਵਿਰੁੱਧ ਕੁਝ ਨਹੀਂ ਬੋਲ ਰਹੇ ਸਨ ਤਾਂ ਸਿੱਧੂ ਨੇ ਸੋਸ਼ਲ ਮੀਡੀਆ ਤੇ ਜਾ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ। ਉਧਰ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦੀ ਖ਼ਬਰ ਵੀ ਸਿੱਧੂ ਵੱਲੋਂ ਹੀ ਦਿੱਤੀ ਗਈ ਸੀ। ਪਾਰਟੀ ਦੇ ਆਹਲਾ ਮਿਆਰੀ ਸੂਤਰ ਦੱਸਦੇ ਹਨ ਕਿ ਰਾਹੁਲ ਨੇ ਸਿੱਧੂ ਨਾਲ ਮੀਟਿੰਗ ਕਰਨ ਤੋਂ ਨਾਂਹ ਕਰਕੇ ਇਕ ਝਟਕਾ ਦਿੱਤਾ ਹੈ ਕਿਉਂਕਿ ਮੀਟਿੰਗ ਦੌਰਾਨ ਕਈ ਆਗੂਆਂ ਨੇ ਇਹ ਸਵਾਲ ਉਠਾਏ ਕਿ ਸਿੱਧੂ ਪਾਰਟੀ ਵਿੱਚ ਵੱਡਾ ਵੱਡਾ ਅਹੁਦਾ ਤਾਂ ਚਾਹੁੰਦੇ ਹਨ ਪਰ ਪਾਰਟੀ ਲਈ ਉਨ੍ਹਾਂ ਨੇ ਕੀਤਾ ਕੁਝ ਨਹੀਂ ਹੈ। ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈ ਕਮਾਨ ਦੇ ਸੰਦੇਸ਼ ਦੇ ਦਿੱਤਾ ਹੈ ਕਿ ਉਹ ਸਰਕਾਰ ਵਿੱਚ ਨਹੀਂ ਬਲਕਿ ਸੂਬਾ ਪ੍ਰਧਾਨ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਉੱਧਰ ਪਾਰਟੀ ਹਾਈ ਕਮਾਨ ਦੀ ਸਮੱਸਿਆ ਇਹ ਹੈ ਕਿ ਜੇ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਦਿੱਤੀ ਜਾਂਦੀ ਹੈ ਤਾਂ ਪਾਰਟੀ ਦਾ ਇੱਕ ਵੱਡਾ ਹਿੱਸਾ ਨਾਰਾਜ਼ ਹੋ ਜਾਵੇ ਜਦਕਿ 2022 ਦੀਆ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਇਹ ਖ਼ਤਰਾ ਨਹੀਂ ਉਠਾ ਸਕਦੀ। ਜਦਕਿ ਸਿੱਧੂ ਸੂਬਾ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਅੜੇ ਹੋਏ ਹਨ। ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੇਣ ਦੇ ਬਿਲਕੁਲ ਖ਼ਿਲਾਫ਼ ਹਨ। ਇਹੀ ਕਾਰਨ ਹੈ ਕਿ ਕੈਪਟਨ ਨੇ ਤਾਂ ਸਿੱਧੂ ਨੂੰ ਪਟਿਆਲੇ ਤੋਂ ਉਨ੍ਹਾਂ ਵਿਰੁੱਧ ਚੋਣ ਲੜਨ ਤੱਕ ਦੀ ਚੁਣੌਤੀ ਦਿੱਤੀ ਹੋਈ ਹੈ। ਪਰ ਦੇਖਣਾ ਇਹ ਹੋਵੇਗਾ ਕਿ ਰਾਹੁਲ ਸਿੱਧੂ ਨੂੰ ਕਦੋਂ ਮਿਲਣ ਦਾ ਸਮਾਂ ਦਿੰਦੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!