HealthJalandharPunjab

ਰੂਟੀਨ ਟੀਕਾਕਰਨ ਤੋਂ ਵਾਂਝੇ ਬੱਚੇ ਅਤੇ ਗਰਭਵਤੀ ਔਰਤਾਂ ਦੇ ਪੂਰਨ ਟੀਕਾਕਰਨ ਲਈ ਆਈਐਮਆਈ 4.0 ਦਾ ਦੂਜਾ ਰਾਊਂਡ 4 ਅਪ੍ਰੈਲ ਤੋਂ

*ਜਿਲ੍ਹਾ ਸਿਹਤ ਵਿਭਾਗ ਅਤੇ ਡਬਲਯੂਐਚਓ ਵਲੋਂ ਸਿਹਤ ਸਟਾਫ ਨਾਲ ਆਈਐਮਆਈ ਦੇ ਦੂਜੇ ਰਾਊਂਡ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਆਜਾਦੀ ਦਾ ਅਮ੍ਰਿਤ ਮਹੋਤਸਵ ਤਹਿਤ ਕੋਵਿਡ-19 ਮਹਾਮਾਰੀ ਦੇ ਚਲਦਿਆਂ ਰੂਟੀਨ ਇਮਊਨਾਈਜੇਸ਼ਨ ਤੋਂ ਵਾਂਝੇ ਰਹਿ ਗਏ ਬੱਚੇ ਅਤੇ ਗਰਭਵਤੀ ਔਰਤਾਂ ਦਾ ਪੂਰਨ ਟੀਕਾਕਰਨ ਕਰਨ ਲਈ ਸਿਹਤ ਵਿਭਾਗ ਜਲੰਧਰ ਵੱਲੋਂ ਇੰਟੇਸੀਫਾਈਡ ਮਿਸ਼ਨ ਇੰਦਰਧਨੁਸ਼ (ਆਈਐਮਆਈ) 4.0 ਦਾ ਦੂਜਾ ਰਾਉਂਡ 4 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਸਰਵੇਲੈਂਸ ਮੈਡੀਕਲ ਅਫਸਰ (ਡਬਲਯੂਐਚਓ) ਡਾ. ਗਗਨ ਸ਼ਰਮਾ ਵਲੋਂ ਸਾਂਝੇ ਤੌਰ ‘ਤੇ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ ਜਲੰਧਰ ਵਿਖੇ ਸਮੂਹ ਮੈਡੀਕਲ ਅਫਸਰ, ਸਮੂਹ ਬੀਈਈ ਅਤੇ ਪੈਰਾ ਮੈਡੀਕਲ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਔਮਈਆਈਓ ਤਰਸੇਮ ਲਾਲ, ਬੀਈਈ ਰਾਕੇਸ਼ ਸਿੰਘ, ਬੀਈਈ ਮਾਨਵ ਸ਼ਰਮਾ, ਡਾ. ਸੁਰਭੀ ਅਰਬਨ ਕੋਆਰਡੀਨੇਟਰ, ਡਾ. ਜੋਤੀ ਬੀਸੀਜੀ ਅਫ਼ਸਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਫੀਲਡ ਸੁਪਰਵਾਈਜ਼ਰ (ਡਬਲਯੂਐਚਓ) ਮਨਪ੍ਰੀਤ ਸਿੰਘ ਅਤੇ ਕੰਪਿਊਟਰ ਅਸਿਸਟੈਂਟ ਜੋਤੀ ਮਲਹੋਤਰਾ ਮੌਜੂਦ ਸਨ।

ਡਾ. ਗਗਨ ਸ਼ਰਮਾ (ਡਬਲਯੂਐਚਓ) ਵੱਲੋਂ ਵਰਕਸ਼ਾਪ ਦੋਰਾਨ ਮੁਹਿੰਮ ਦੀ ਵਿਉਂਤਬੰਦੀ ਅਤੇ ਤਿਆਰ ਕੀਤੇ ਜਾਣ ਵਾਲੇ ਮਾਈਕ੍ਰੋਪਲਾਨ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਜਾਂ ਗਰਭਵਤੀ ਔਰਤ ਰੂਟੀਨ ਟੀਕਾਕਰਨ ਕਰਵਾਉਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਮੁਹਿੰਮ ਦੀ ਰਿਪੋਰਟਿੰਗ ਦੇ ਫਾਰਮੇਟ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਇਕ ਹਫਤਾ ਰੂਟੀਨ ਇੰਮਊਨਾਈਜ਼ੇਸ਼ਨ ਦੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਅਤੇ ਜ਼ਿਲੇ ਅਧੀਨ ਆਉਂਦੇ ਸ਼ਹਿਰ ਅਤੇ ਪੇਂਡੂ ਸਬ-ਸੈਂਟਰਾਂ ‘ਤੇ ਮਾਰੂ ਬਿਮਾਰੀਆਂ (ਪੋਲੀਓ, ਟੀਬੀ, ਰੂਬੇਲਾ, ਖ਼ਸਰਾ, ਗੱਲਘੋਟੂ, ਟੈਟਨਸ, ਨਮੂਨਿਆ, ਦਿਮਾਗੀ ਬੁਖਾਰ, ਕਾਲਾ ਪੀਲੀਆ, ਦਿਮਾਗੀ ਬੁਖਾਰ, ਕਾਲਾ ਪੀਲੀਆ ਆਦਿ) ਦਾ ਟੀਕਾਕਰਨ ਕੀਤਾ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!