JalandharPunjab

ਰੂਡਸੈਟ ਵੱਲੋਂ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਜਨਵਰੀ ਤੋਂ ਪੰਜ ਕੋਰਸਾਂ ‘ਚ ਦਿੱਤੀ ਜਾਵੇਗੀ ਸਿਖਲਾਈ

ਵਧੀਕ ਡਿਪਟੀ ਕਮਿਸ਼ਨਰ ਨੇ ਅਗਲੀ ਤਿਮਾਹੀ ਲਈ ਸਿਖਲਾਈ ਪ੍ਰੋਗਰਾਮ ਦੀ ਕੀਤੀ ਸਮੀਖਿਆ

ਕਿਹਾ ਉਮੀਦਵਾਰ ਆਨਲਾਈਨ ਵੀ ਕਰ ਸਕਦੇ ਨੇ ਅਪਲਾਈ, ਮੁਫ਼ਤ ਰਿਹਾਇਸ਼ ‘ਤੇ ਭੋਜਨ ਕਰਵਾਇਆ ਜਾਵੇਗਾ ਉਪਲਬਧ
ਵੱਖ-ਵੱਖ 25 ਕੋਰਸਾਂ ‘ਚ 750 ਉਮੀਦਵਾਰਾਂ ਨੂੰ ਸਿਖਲਾਈ ਦੇਣ ਲਈ ਸਾਲ 2022-23 ਲਈ ਸਾਲਾਨਾ ਯੋਜਨਾ ਵੀ ਤਿਆਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਨੌਜਵਾਨਾਂ ਨੂੰ ਰੋਜ਼ਗਾਰ ਦੇ ਮਾਮਲੇ ‘ਚ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਪੇਂਡੂ ਵਿਕਾਸ ਅਤੇ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਰੂਡਸੈਟ) ਵੱਲੋਂ ਜਨਵਰੀ 2022 ਤੋਂ ਅਗਲੀ ਤਿਮਾਹੀ ਲਈ ਮੋਬਾਈਲ ਮੁਰੰਮਤ, ਏਸੀ, ਫਰਿੱਜ ਮੁਰੰਮਤ, ਮੈਨ ਪਾਰਲਰ ਸਲੂਨ, ਫਾਸਟ ਫੂਡ ਸਟਾਲ ਅਤੇ ਫੈਸ਼ਨ ਡਿਜ਼ਾਈਨਿੰਗ ਸਮੇਤ ਪੰਜ ਕੋਰਸਾਂ ਵਿੱਚ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰੂਡਸੈਟ ਵੱਲੋਂ ਚਾਹਵਾਨ ਉਮੀਦਵਾਰਾਂ ਨੂੰ ਆਪਣੇ ਖੁਦ ਦੇ ਉੱਦਮ ਸ਼ੁਰੂ ਕਰ ਕੇ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ 2022-23 ਦੀ ਸਾਲਾਨਾ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਣ ਤੋਂ ਇਲਾਵਾ ਅਗਲੀ ਤਿਮਾਹੀ ਲਈ ਸ਼ੁਰੂ ਕੀਤੇ ਜਾਣ ਵਾਲੇ ਕੋਰਸਾਂ ਦੀ ਸਥਿਤੀ ਦੀ ਸਮੀਖਿਆ ਵੀ ਕੀਤੀ ਗਈ।
ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਰੂਡਸੇਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ ਸਿਖਲਾਈ ਲਈ ਦਾਖਲਾ ਲੈਣ ਲਈ ਵਿਜੇ ਨਗਰ ਨੇੜੇ ਫੁੱਟਬਾਲ ਚੌਕ ਸਥਿਤ ਇੰਸਟੀਚਿਊਟ ਵਿਖੇ ਜਾ ਕੇ ਫਾਰਮ ਭਰ ਸਕਦਾ ਹੈ ਜਾਂ www.rudsetitraining.org ‘ਤੇ ਆਨਲਾਈਨ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਤਿਮਾਹੀ ਦੌਰਾਨ ਕੁੱਲ 175 ਸਿਖਿਆਰਥੀਆਂ ਵੱਲੋਂ ਰੈਫਿਜਰੇਸ਼ਨ ਤੇ ਏਅਰ ਕੰਡੀਸ਼ਨਿੰਗ, ਜੂਟ ਉਤਪਾਦ ਉਦਮੀ, ਬਿਊਟੀ ਪਾਰਲਰ ਮੈਨੇਜਮੈਂਟ, ਮੈਨ ਪਾਰਲਰ ‘ਤੇ ਸੈਲੂਨ ਉੱਦਮੀ ਅਤੇ ਸੈਲ ਫ਼ੋਨ ਰਿਪੇਅਰ ‘ਤੇ ਸਰਵਿਸ ਦੀ ਸਿਖਲਾਈ ਹਾਸਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 122 ਵੱਲੋਂ ਆਪਣਾ ਉੱਦਮ ਸਥਾਪਤ ਕਰਨ ਤੋਂ ਇਲਾਵਾ ਸੰਸਥਾ ਵੱਲੋਂ 11 ਉਦਮੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਆਫ਼ ਆਰ ਸੈਟੀ ਵੱਲੋਂ ਦਿੱਤੇ ਟੀਚੇ ਅਨੁਸਾਰ ਕੁੱਲ 565 ਉਮੀਦਵਾਰਾਂ ਨੂੰ 31 ਮਾਰਚ, 2022 ਤੱਕ ਸਿਖਲਾਈ ਦਿੱਤੀ ਜਾਣੀ ਹੈ।
ਇਸ ਮੌਕੇ ਰੂਡਸੈਟ ਵੱਲੋਂ 2022-23 ਲਈ ਸਾਲਾਨਾ ਕਾਰਜ ਯੋਜਨਾ ਵੀ ਤਿਆਰ ਕੀਤੀ ਗਈ, ਜਿਸ ਤਹਿਤ ਕੁੱਲ 750 ਉਮੀਦਵਾਰਾਂ ਨੂੰ ਵੱਖ-ਵੱਖ 25 ਕੋਰਸਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 18 ਤੋਂ 45 ਸਾਲ ਦੀ ਉਮਰ ਦੇ ਉਮੀਦਵਾਰ ਸਵੈ ਰੋਜ਼ਗਾਰ ਲਈ ਵੱਖ-ਵੱਖ ਕੋਰਸਾਂ ਵਿੱਚ ਮੁਫ਼ਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਨੂੰ ਰਿਹਾਇਸ਼ ਅਤੇ ਭੋਜਨ ਦੀ ਸਹੂਲਤ ਮੁਫ਼ਤ ਉਪਲਬਧ ਕਰਵਾਈ ਜਾਵੇਗੀ। ਸਿਖਲਾਈ ਹਾਸਲ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਉੱਦਮ ਸ਼ੁਰੂ ਕਰਨ ਲਈ ਬੈਂਕਾਂ ਤੋਂ ਕ੍ਰੈਡਿਟ ਲਿੰਕੇਜ ਵੀ ਪ੍ਰਾਪਤ ਕਰ ਸਕਦੇ ਹਨ।
ਮੀਟਿੰਗ ਵਿੱਚ ਡਵੀਜ਼ਨਲ ਮੈਨੇਜਰ ਕੇਨਰਾ ਬੈਂਕ ਰੰਜਨ ਕੁਮਾਰ, ਸਟੇਟ ਡਾਇਰੈਕਟਰ ਆਰ ਸੈਟੀ ਚਰਨਜੀਤ ਸਿੰਘ, ਲੀਡ ਬੈਂਕ ਮੈਨੇਜਰ ਜੈ ਭੂਸ਼ਣ, ਡਿਪਟੀ ਜਨਰਲ ਮੈਨੇਜਰ ਨਾਬਾਰਡ ਸਵਿਤਾ ਸਿੰਘ, ਮੈਨੇਜਰ ਡੀਆਈਸੀ ਮਨਜੀਤ ਲਾਲੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ, ਡਿਪਟੀ ਸੀਈਓ ਜ਼ਿਲ੍ਹਾ ਰੋਜ਼ਗਾਰ ‘ਤੇ ਕਾਰੋਬਾਰ ਬਿਊਰੋ ਦੀਪਕ ਭੱਲਾ ਅਤੇ ਡਾਇਰੈਕਟਰ ਰੂਡਸੈੱਟ ਤਰੁਣ ਕੁਮਾਰ ਸੇਠੀ ਆਦਿ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!