CrimeJalandharPolice actionPunjab

ਰੇਲਵੇ ਸਟੇਸ਼ਨ ਦੇ ਬਾਹਰ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ ਕੀਤਾ ਹੱਲ, ਦੋਸ਼ੀ ਗ੍ਰਿਫਤਾਰ

ਸ਼ਰਾਬ ਪੀਣ ਤੋਂ ਬਾਅਦ ਕੀਤੀ ਕੁੱਟਮਾਰ ਤੇ ਕਰ ਦਿੱਤਾ ਪੁੱਠਾ ਕਾਰਾ, ਕਤਲ ਤੋਂ ਬਾਅਦ ਰੱਖਣ ਜਾ ਰਿਹਾ ਸੀ ਰੇਲਵੇ ਗੱਡੀ ‘ਚ ਲਾਸ਼
ਜਲੰਧਰ ਗਲੋਬਲ ਆਜਤੱਕ
ਪੁਲਿਸ ਕਮਿਸ਼ਨਰ ਐਸ. ਭੂਪਤੀ ਆਈਪੀਐਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਕੁਰ ਆਈਪੀਐਸ. ਡੀਸੀਪੀ ਇਨਵ, ਕਮਲਪ੍ਰੀਤ ਸਿੰਘ ਪੀਪੀਐਸ, ਏਡੀਸੀਪੀ ਇਨਵ, ਸ਼੍ਰੀ ਪਰਮਜੀਤ ਸਿੰਘ ਪੀਪੀਐਸ. ਏਸੀਪੀ, ਡਿਟੈਕਟਿਵ ਅਤੇ ਸ਼੍ਰੀ ਓਮ ਪ੍ਰਕਾਸ਼ ਡੀਐਸਪੀ ਜੀਆਰਪੀ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ। ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਕਮਿਸ਼ਨਰੇਟ ਜਲੰਧਰ ਦੀ ਟੀਮ ਅਤੇ ਐਸ.ਆਈ ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ ਜੀਆਰਪੀ ਜਲੰਧਰ ਸਮੇਤ ਪੁਲਿਸ ਪਾਰਟੀ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰ. 145 ਮਿਤੀ 15.11.2022 ਅ/ਧ 302 , 201,34 ਪੀਸੀ ਥਾਣਾ ਜੀਆਰਪੀ ਜਲੰਧਰ ਵਿੱਚ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ ਐਮ. ਡੀ ਪੁੱਤਰ ਮੁਹੰਮਦ ਮੇਵਿਨ ਵਾਸੀ ਪਿੰਡ ਸਿਸਿਆ ਡਾਕਖਾਨਾ ਕਾਂਤ ਨਗਰ ਥਾਣਾ ਬਰਾਈ ਜ਼ਿਲ੍ਹਾਂ ਕਠਿਆਰ , ਬਿਹਾਰ ਹਾਲ ਵਾਸੀ ਪਿੰਡ ਗਦਈਪੁਰ ਮਾਰਕੀਟ ਜਲੰਧਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਤੀ 15.11.2022 ਨੂੰ ਸੁਭਾ ਕਰੀਬ 7 ਵਜੇ ਸਿਟੀ ਸਟੇਸ਼ਨ ਜਲੰਧਰ ਦੇ ਸਾਹਮਣੇ ਬਣੇ ਪਾਰਕ ਕੋਲੋ ਇਕ ਬਰੀਫ ਕੇਸ ਵਿੱਚ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਤੇ ਐਸ.ਆਈ, ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ ਜੀਆਰਪੀ ਜਲੰਧਰ ਵੱਲੋਂ ਮੁਕੱਦਮਾ ਨੰ-115 ਮਿਤੀ 15,11,2022 ਅ/ਧ 302,201,34, ਆਈਪੀਸੀ ਥਾਣਾ ਜੀਆਰਪੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਮ੍ਰਿਤਕ ਦੀ ਸ਼ਨਾਖਤ ਮੁਹੰਮਦ ਸ਼ਮੀਦ ਉਰਫ ਬਬਲੂ ਪੁੱਤਰ ਮੁਹੰਮਦ ਨੋਜ਼ੋ ਵਾਸੀ ਪਿੰਡ ਪੰਠਿਆ ਥਾਣਾ ਪੋਠਿਆਂ ਜ਼ਿਲ੍ਹਾਂ ਕਠਿਆਰ ਬਿਹਾਰ ਹਾਲ ਵਾਸੀ ਗਦਈਪੁਰ ਮਾਰਕੀਟ ਥਾਣਾ ਡਵੀਜ਼ਨ ਨੰ. 8 ਜਲੰਧਰ ਵਜੋਂ ਹੋਈ। ਦੋਸ਼ੀ ਮੁਹੰਮਦ ਇਸ਼ਤਿਆਕ ਉਰਫ ਐਮ. ਡੀ ਉਕਤ ਦੇ ਚਾਚੇ ਦੀ ਲੜਕੀ ਕੁਲਸਮ ਖਾਤੂਨ ਪਤਨੀ ਮੁਹੰਮਦ ਕੇਸਰ ਜੋ ਕਿ ਮ੍ਰਿਤਕ ਮੁਹੰਮਦ ਸ਼ਮੀਦ ਉਰਫ ਬਬਲੂ ਦੇ ਚਚੇਰੇ ਭਰਾ ਨਾਲ ਵਿਆਹੀ ਹੋਈ ਸੀ। ਜਿਸ ਦਾ ਸੋਹਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਕੇ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ 12 ਮਹੀਨੇ ਪਹਿਲਾ ਮ੍ਰਿਤਕ ਮੁਹੰਮਦ ਸ਼ਮੀਦ ਉਰਫ਼ ਬਬਲੂ ਉਕਤ ਨੇ ਵੀ ਉਸ ਦੇ ਚਾਚੇ ਦੀ ਲੜਕੀ ਦੀ ਪਿੰਡ ਜਾ ਕੇ ਕੁੱਟਮਾਰ ਕੀਤੀ ਸੀ। ਜਿਸ ਕਰਕੇ ਦੋਸ਼ੀ ਉਕਤ ਨੂੰ ਇਹ ਰੰਜਿਸ਼ ਸੀ ਕਿ ਮੇਰੀ ਚਚੇਰੀ ਭੈਣ ਦੇ ਨਾਲ ਬਬਲੂ ਨੇ ਕੁੱਟਮਾਰ ਕੀਤੀ ਹੈ। ਜਿਸ ਕਰਕੇ ਦੋਸ਼ੀ ਉਕਤ ਦੇ ਮਨ ਵਿੱਚ ਰੰਜਿਸ਼ ਸੀ । ਜਿਸ ਕਰਕੇ ਦੋਸ਼ੀ ਉਕਤ ਨੇ ਬਬਲੂ ਨੂੰ ਮਾਰਨ ਦੀ ਪਲੇਨਿੰਗ ਬਣਾਈ ਅਤੇ ਉਸਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਸ਼ਰਾਬ ਪਿਲਾਈ। ਜਦੋਂ ਬਬਲੂ ਉਕਤ ਸ਼ਰਾਬੀ ਹੋ ਗਿਆ ਤਾਂ ਕਰੀਬ ਰਾਤ ਦੇ 12:30 ਵਜੇ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ ਐਮ. ਡੀ ਉਕਤ ਨੇ ਮਫਰਲ ਨਾਲ ਬਬਲੂ ਉਕਤ ਦਾ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ ਅਤੇ ਉਸਦੀ ਲਾਸ਼ ਅਟੈਚੀ ਵਿੱਚ ਪਾ ਕੇ ਸਵੇਰੇ ਤੜਕੇ ਆਟੋ ਕਿਰਾਏ ਪਰ ਲੈ ਕੇ ਰੇਲਵੇ ਸਟੇਸ਼ਨ ਜਲੰਧਰ ਉਸਦੀ ਮ੍ਰਿਤਕ ਸਰੀਰ ਟਰੇਨ ਵਿੱਚ ਰੱਖਣ ਲਈ ਗਿਆ ਸੀ ਤਾਂ ਕਿ ਉਸ ਦਾ ਪਤਾ ਨਾ ਲੱਗ ਸਕੇ, ਪਰ ਰੇਲਵੇ ਸਟੇਸ਼ਨ ਤੇ ਪੁਲਿਸ ਹੋਣ ਕਾਰਨ ਡਰਦਾ ਮਾਰਾ ਮ੍ਰਿਤਕ ਸਰੀਰ ਵਾਲੇ ਅਟੇਚੀ ਨੂੰ ਰੇਲਵੇ ਸਟੇਸ਼ਨ ਜਲੰਧਰ ਦੇ ਸਾਹਮਣੇ ਪਾਰਕ ਵਿੱਚ ਹੀ ਰੱਖ ਕੇ ਵਾਪਸ ਆ ਗਿਆ। ਜਿਸ ਦੀ ਤਫਤੀਸ਼ ਏਸੀਪੀ ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਕਮਿਸ਼ਨਰੇਟ ਜਲੰਧਰ ਅਤੇ ਮੁੱਖ ਅਫਸਰ ਥਾਣਾ ਜੀਆਰਪੀ ਜਲੰਧਰ ਵਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਗਰਬੀਪੁਰ ਮਾਰਕੀਟ ਤੋਂ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ ਐਮ. ਡੀ, ਉਕਤ ਨੂੰ ਕਾਬੂ ਕਰਕੇ ਉਸ ਪਾਸੋਂ ਮ੍ਰਿਤਕ ਬਬਲੂ ਦਾ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਦੋਸ਼ੀ ਵੱਲੋਂ ਪਹਿਨੇ ਹੋਏ ਕੱਪੜੇ , ਉਸਦਾ ਮੋਬਾਇਲ ਫੋਨ ਅਤੇ ਬੈਂਕ ਦੀ ਕਾਪੀ ਬ੍ਰਾਮਦ ਕੀਤੇ । ਦੋਸ਼ੀ ਪਹਿਲਾ ਜੇ.ਐੱਮ.ਪੀ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਹੁਣ ਦਿਹਾੜੀ ਕਰਦਾ ਸੀ। ਮ੍ਰਿਤਕ ਬਬਲੂ ਉਕਤ ਸ਼ੀਤਲ ਫਾਈਬਰ ਫੈਕਟਰੀ ਫੋਕਲ ਪੁਆਇੰਟ ਜਲੰਧਰ ਵਿੱਚ ਕਰੀਬ 4 ਸਾਲ ਤੋਂ ਕੰਮ ਕਰ ਰਿਹਾ ਸੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!