JalandharPunjab

ਰੈਡ ਕਰਾਸ ਭਵਨ ’ਚ 21 ਅਕਤੂਬਰ ਨੂੰ ਕੱਢੇ ਜਾਣਗੇ ਪਟਾਕਿਆਂ ਦੇ ਆਰਜ਼ੀ ਲਾਇਸੰਸ ਲਈ ਡਰਾਅ—ਡਿਪਟੀ ਕਮਿਸ਼ਨਰ ਪੁਲਿਸ

ਅਸਲਾ ਲਾਇਸੈਂਸਿੰਗ ਬ੍ਰਾਂਚ ਵਿੱਚ 11 ਤੋਂ 14 ਅਕਤੂਬਰ ਤੱਕ ਜਮ੍ਹਾ ਕਰਵਾਏ ਜਾ ਸਕਦੇ ਹਨ ਬਿਨੈਪੱਤਰ

14 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਵਿਚਾਰੀਆਂ ਨਹੀਂ ਜਾਣਗੀਆਂ
ਜਲੰਧਰ, 10 ਅਕਤੂਬਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਪੁਲਿਸ, ਜਲੰਧਰ ਜਗਮੋਹਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਮਿਤੀਆਂ ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਲ 2016 ਵਿੱਚ ਜਾਰੀ ਹੋਏ ਆਰਜ਼ੀ ਲਾਇਸੰਸਾਂ ਦੇ 20 ਫੀਸਦ ਲਾਇਸੰਸ (20 ਆਰਜ਼ੀ ਲਾਇਸੰਸ) ਡਰਾਅ ਰਾਹੀਂ ਰੈਡ ਕਰਾਸ ਭਵਨ, ਜਲੰਧਰ ਵਿਖੇ 21 ਅਕਤੂਬਰ 2021 ਨੂੰ ਜਾਰੀ ਕੀਤੇ ਜਾਣੇ ਹਨ।

ਉਨ੍ਹਾਂ ਕਿਹਾ ਕਿ ਇਸ ਲਈ ਜਲੰਧਰ ਸ਼ਹਿਰ ਦੇ ਸਾਰੇ ਨਾਗਰਿਕਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਹੜੇ ਵਿਅਕਤੀਆਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੈ, ਨੇ ਜਲੰਧਰ ਸ਼ਹਿਰ ਦੇ ਬਰਲਟਨ ਪਾਰਕ ਵਿੱਚ ਸਥਿਤ ਆਰਜ਼ੀ ਦੁਕਾਨਾਂ ਦੇ ਪਟਾਖਿਆਂ ਦੇ ਆਰਜ਼ੀ ਲਾਇਸੰਸ ਲੈਣੇ ਹਨ, ਉਹ ਅਪਣਾ ਬਿਨੈਪੱਤਰ ਫਾਰਮ ਇਸ ਦਫ਼ਤਰ ਦੀ ਆਫੀਸ਼ੀਅਲ ਵੈਬਸਾਈਟ www.jalandharpolice.gov.in ਜਾਂ ਲਿੰਕ http://t.ly/rixe ਜਾਂ ਲਿੰਕ https://jalandharpolice.gov.in/images/uploads/uploads/2021/10/Application%20Form%20For%20Sale%20of%20Diwali%20Firecrackers%20-%20Temporary%20License.pdf ਤੋਂ ਡਾਊਨਲੋਡ ਕਰਕੇ ਅਸਲਾ ਲਾਇਸੈਂਸਿੰਗ ਬ੍ਰਾਂਚ, ਕਮਿਸ਼ਨਰੇਟ ਜਲੰਧਰ ਵਿੱਚ 11 ਤੋਂ 14 ਅਕਤੂਬਰ 2021 ਤੱਕ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਜਮ੍ਹਾ ਕਰਵਾਉਣ। ਉਨ੍ਹਾਂ ਦੱਸਿਆ ਕਿ 14 ਅਕਤਬੂਰ 2021 ਨੂੰ ਸ਼ਾਮ 5 ਵਜੇ ਤੋਂ ਬਾਅਦ ਆਉਣ ਵਾਲੀ ਅਰਜੀ ਵਿਚਾਰੀ ਨਹੀਂ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਡਰਾਅ 21 ਅਕਤੂਬਰ 2021 ਨੂੰ ਸ਼ਾਮ 4 ਵਜੇ ਰੈਡ ਕਰਾਸ ਭਵਨ, ਜਲੰਧਰ ਵਿਖੇ ਕੱਢਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਖੇ ਇਸ ਮਾਮਲੇ ਸਬੰਧੀ ਚੱਲ ਰਹੀਆਂ ਰਿਟਾਂ ਵਿੱਚ ਪਹਿਲਾਂ ਜਾਰੀ ਕੀਤੇ ਜਾ ਚੁੱਕੇ ਹੁਕਮਾਂ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਉਸ ਮੁਤਾਬਕ ਲਾਇਸੰਸ ਜਾਰੀ ਕਰਨ ਸਬੰਧੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!