Punjab

ਰੈਡ ਕਰਾਸ ਸੁਸਾਇਟੀ ਵਿਖੇ ਆਕਸੀਜਨ ਕੰਨਸਨਟਰੇਟਰਸ ਦੀ ਵੰਡ ਸ਼ੁਰੂ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਲਈ ਬੈਂਕ ਵੀ ਸਥਾਪਤ
ਜਲੰਧਰ (ਗਲੋਬਲ ਆਜਤੱਕ ਬਿਊਰੋ)
ਰੈਡ ਕਰਾਸ ਭਵਨ ਵਿਖੇ ਆਕਸੀਜਨ ਕੰਨਸਨਟਰੇਟਰਸ ਦੀ ਵੰਡ ਸ਼ੁਰੂ ਹੋ ਗਈ ਹੈ, ਜਿਥੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਵਿਸ਼ੇਸ਼ ਕੰਨਸਨਟਰੇਟਰ ਬੈਂਕ ਸਥਾਪਤ ਕੀਤਾ ਗਿਆ ਸੀ। ਵਧੇਰੇ ਜਾਣਕਾਰੀ ਦਿੰਦਿਆਂ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇਹ ਆਕਸੀਜਨ ਕੰਨਸਨਟਰੇਟਰ ਬੈਂਕ ਇਥੇ ਸਥਾਪਤ ਕੀਤਾ ਗਿਆ ਹੈ, ਜਿਸਦਾ ਟੀਚਾ ਘੱਟ ਆਕਸੀਜਨ ਸੈਚੂਰੇਸ਼ਨ ਪੱਧਰ ਵਾਲੇ ਮਰੀਜ਼ਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਆਕਸੀਜਨ ਸਹਾਇਤਾ ਦੀ ਲੋੜ ਵਾਲੇ ਮਰੀਜ਼ 5000 ਰੁਪਏ ਵਾਪਸੀਯੋਗ ਸਕਿਓਰਿਟੀ ਦੇ ਨਾਲ 200 ਰੁਪਏ ਪ੍ਰਤੀਦਿਨ ਦੀ ਮਾਮੂਲੀ ਕੀਮਤ ‘ਤੇ ਆਕਸੀਜਨ ਕੰਨਸਨਟਰੇਟਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਹਸਪਤਾਲ ਦੀ ਪਰਚੀ (ਪ੍ਰਿਸਕ੍ਰਿਪਸ਼ਨ) ਦੀ ਜ਼ਰੂਰਤ ਹੈ, ਅਤੇ ਸਬੰਧਤ ਹਸਪਤਾਲ ਨੂੰ ਇਸ ਉਪਕਰਣ ਦਾ ਸੰਚਾਲਨ ਆਪਣੀ ਨਿਗਰਾਨੀ ਹੇਠ ਕਰਨਾ ਯਕੀਨੀ ਬਣਾਉਣਾ ਹੋਵੇਗਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਆਕਸੀਜਨ ਕੰਨਸਨਟਰੇਟਰ ਬੈਂਕ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਵਿੱਚ ਇੱਕ ਪੋਸਟ ਕੋਵਿਡ-19 ਰਿਕਵਰੀ ਵਾਰਡ ਵੀ ਸਥਾਪਤ ਕੀਤਾ ਗਿਆ ਹੈ, ਜਿਥੇ ਆਕਸੀਜਨ ਸਹਾਇਤਾ ਪ੍ਰਣਾਲੀ ਨਾਲ ਲੈਸ 30 ਬੈਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਤਾਂ ਜੋ ਘੱਟ ਆਕਸੀਜਨ ਸੈਚੂਰੇਸ਼ਨ ਪੱਧਰ ਵਾਲੇ ਮਰੀਜ਼ ਤੇਜ਼ੀ ਨਾਲ ਸਿਹਤਯਾਬ ਹੋ ਸਕਣ। ਉਨ੍ਹਾਂ ਦੱਸਿਆ ਕਿ ਇਸ ਵਾਰਡ ਵਿਚ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ। ਘਣਸ਼ਾਮ ਥੋਰੀ ਨੇ ਜ਼ਿਲ੍ਹੇ ਵਿੱਚ ਫੈਲ ਰਹੇ ਵਾਇਰਸ ਦੀ ਰੋਕਥਾਮ ਲਈ ਹਰ ਸੰਭਵ ਯਤਨ ਕਰਨ ਤੋਂ ਇਲਾਵਾ ਇਸ ਸਿਹਤ ਸੰਕਟ ਦੇ ਦੌਰ ਵਿੱਚ ਮਰੀਜ਼ਾਂ ਨੂੰ ਉੱਚ ਪੱਧਰੀ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੀ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!