JalandharPunjab

ਲਾਅ ਐਂਡ ਆਰਡਰ ਨੂੰ ਬਣਾਈ ਰੱਖਣਾ ਤੁਰੰਤ ਕਾਰਵਾਈ ਪੁਲਿਸ ਦਸਤੇ ਦਾ ਗਠਨ ਕੀਤਾ–ਨਵੀਨ ਸਿੰਗਲਾ

ਜ਼ਿਲ੍ਹੇ ਅਧੀਨ ਪੈਦੇ ਥਾਣਿਆ ਦੇ ਏਰੀਆ ਵਿਚ ਵੱਖ-ਵੱਖ ਨਾਕਿਆ ‘ਤੇ ਤਾਇਨਾਤ ਰਹੇਗੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਨਵੀਨ ਸਿੰਗਲਾ, ਆਈਪੀਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ (ਦਿਹਾਤੀ) ਅੰਦਰ ਤੁਰੰਤ ਕਾਰਵਾਈ ਪੁਲਿਸ ਦਸਤਾ (Quick Response Team) ਦਾ ਗਠਨ ਕੀਤਾ ਗਿਆ ਹੈ। ਜੋ ਇਹ ਟੀਮ ਹਰ ਸਮੇਂ ਹਥਿਆਰਬੰਦ ਰਹੇਗੀ ਅਤੇ ਜ਼ਿਲ੍ਹੇ ਅਧੀਨ ਪੈਦੇ ਥਾਣਿਆ ਦੇ ਏਰੀਆ ਵਿਚ ਵੱਖ-ਵੱਖ ਨਾਕਿਆ ‘ਤੇ ਤਾਇਨਾਤ ਹੋਵੇਗੀ।

ਜਿਲ੍ਹੇ ਅੰਦਰ ਜੇਕਰ ਕਦੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ, ਤਾਂ ਇਹ ਟੀਮ ਤੁਰੰਤ ਮੌਕੇ ‘ਤੇ ਪਹੁੰਚ ਕੇ ਹਲਾਤਾਂ ਨੂੰ ਕੰਟਰੋਲ ਕਰੇਗੀ। ਇਸ ਟੀਮ ਦੇ ਗਠਨ ਦਾ ਮਕਸਦ ਪਬਲਿਕ ਸੁਰੱਖਿਆ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਈ ਰੱਖਣਾ ਹੈ। ਇਸ ਮੌਕਾ ‘ਤੇ ਰਵੀ ਕੁਮਾਰ, ਆਈਪੀਐਸ ਪੁਲਿਸ ਕਪਤਾਨ (ਸਥਾਨਿਕ) ਪਰਮਿੰਦਰ ਸਿੰਘ ਪੀਪੀਐਸ ਪੁਲਿਸ ਕਪਤਾਨ (ਪੀਬੀਆਈ) ਸ੍ਰੀਮਤੀ ਮਨਜੀਤ ਕੌਰ ਪੀਪੀਐਸ ਪੁਲਿਸ ਕਪਤਾਨ (ਸ਼ਪੈਸ਼ਲ ਚ) ਸੁਰਿੰਦਰ ਪਾਲ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ (ਸਪੈਸ਼ਲ ਕਾਇਮ) ਅਤੇ ਦਵਿੰਦਰ ਕੁਮਾਰ ਪੀਪੀਐਸ ਉਪ ਪੁਲਿਸ ਕਪਤਾਨ (ਸਥਾਨਿਕ) ਜਲੰਧਰ (ਦਿਹਾਤੀ) ਵੀ ਮੋਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!