JalandharPunjab

ਲੁੱਟਾਂ ਖੋਹਾਂ ਕਰਨ ਵਾਲੇ 2 ਮੁਜਰਿਮ ਪੁਲਿਸ ਅੜਿੱਕੇ

ਥਾਣਾ ਬਾਰਾਦਰੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 1 ਮੋਟਰਸਾਈਕਲ ‘ਤੇ 8 ਮੋਬਾਇਲ ਫੋਨ ਸਮੇਤ 2 ਮੁਜਰਿਮ ਗ੍ਰਿਫ਼ਤਾਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਮਾਨਯੋਗ ਨੋਨਿਹਾਲ ਸਿੰਘ ਆਈਪੀਐਸ, ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸੁਹੇਲ ਕਾਸਿਮ ਮੀਰ ਆਈਪੀਐੱਸ ਏਡੀਸੀਪੀ-1 ਬਲਕਾਰ ਸਿੰਘ ਪੀਪੀਐਸ, ਏਸੀਪੀ ਸੈਂਟ੍ਰਲ ਦੀ ਨਿਗਰਾਨੀ ਅਧੀਨ ਐਸਆਈ, ਐਸਐਚਓ ਸੇਵਾ ਸਿੰਘ ਮੁੱਖ ਅਫਸਰ ਥਾਣਾ ਨਵੀਂ ਬਾਰਾਦਰੀ ਜਲੰਧਰ ਦੀ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ ਮਿਲੀ।
ਏਐਸਆਈ ਬਲਵਿੰਦਰ ਸਿੰਘ ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਭੁਪਿੰਦਰ ਸਿੰਘ ਉਰਫ ਬਬਲੂ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰਬਰ 41- ਪੰਜਾਬੀ ਬਾਗ ਜਲੰਧਰ ਰੋਹਿਤ ਰਾਏ ਪੁੱਤਰ ਸੁਰਿੰਦਰ ਪਾਲ ਵਾਸੀ ਮਕਾਨ ਨੰਬਰ 63- ਕਿਰਾਏਦਾਰ ਪਾਲੀ ਹਿਲਸ ਪਿੰਡ ਮਕਸੂਦਾ ਜਲੰਧਰ ਦੋਨੋਂ ਮਿਲ ਕੇ ਜਲੰਧਰ ਦੇ ਏਰੀਆ ਵਿੱਚ ਲੁਟਾ ਖੋਹਾਂ ਕਰਨ ਦੇ ਆਦੀ ਹਨ ‘ਤੇ ਅੱਜ ਵੀ ਆਪਣੇ ਮੋਟਰਸਾਈਕਲ ਸਪਲੈਂਡਰ ਰੰਗ ਸਿਲਵਰ ‘ਤੇ ਸਵਾਰ ਹੋਕੇ ਕਮਲ ਪੈਲਸ ਚੋਂਕ ਵੱਲ ਨੂੰ ਆ ਰਹੇ ਹਨ। ਮੁਖ਼ਬਰ ਦੀ ਇਤਲਾਹ ‘ਤੇ ਰੇਡ ਕਰਨ ਤੇ 2 ਮੁਜਰਮਾਂ ਨੂੰ ਕਾਬੂ ਕਰ ਲਿਆ। ਜਿਹਨਾ ਨੇ ਪੁਛ ਗਿਛ ਦੌਰਾਨ ਵੱਖ-ਵੱਖ ਥਾਵਾਂ ਤੋ ਸਨੈਚਿੰਗ ਦੀਆਂ ਵਾਰਦਾਤਾ ਮੰਨੀਆਂ ਹਨ। ਜਿਸ ‘ਤੇ ਮੁੱਕਦਮਾ ਨੰਬਰ 157- ਅ/ਧ 379-1- ਆਈਪੀਸੀ ਥਾਣਾ ਨਵੀਂ ਬਾਰਾਦਾਰੀ ਜਲੰਧਰ ਦਰਜ ਰਜਿਸਟਰ ਕੀਤਾ। ਦੋਸ਼ੀ ਮੁਕਦਮਾ ਹਜਾ ‘ਚ ਵਾਰਦਾਤਾ ‘ਚ ਵਰਤਿਆ ਹੋਇਆ ਮੋਟਰਸਾਈਕਲ ‘ਤੇ 8 ਮੋਬਾਇਲ ਫੋਨ ਅਲੱਗ-ਅਲੱਗ ਕੰਪਨੀਆਂ ਦੇ ਬਰਾਮਦ ਕੀਤੇ ਗਏ, ‘ਤੇ ਮੁਜਰਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਕਿਹਾ ਕਿ ਮੁਜਰਮਾਂ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ, ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

 

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!