JalandharPunjab

*​​ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਵਜਰਾ ਕੋਰ ਦੀ ਸੰਭਾਲੀ​​​​​​​​​ ਕਮਾਨ*

*ਜਨਰਲ ਅਫਸਰ ਨੂੰ ਵਿਲੱਖਣ ਸੇਵਾ ਲਈ ਅਤਿ ਵਿਸ਼ਿਸ਼ਟ ਸੇਵਾ ਮੈਡਲ ‘ਤੇ ਕਸ਼ਮੀਰ ਵਿੱਚ ਸੇਵਾ ਕਰਦੇ ਬਹਾਦਰੀ ਲਈ ਸੈਨਾ ਮੈਡਲ ਦੇ ਨਾਲ ਸਨਮਾਨ*
ਜਲੰਧਰ (ਅਮਰਜੀਤ ਸਿੰਘ ਲਵਲਾ)
​ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਵੱਕਾਰੀ ਵਜਰਾ ਕੋਰ (ਡਿਫੈਂਡਰਸ ਆਫ ਪੰਜਾਬ) ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਅਹੁਦਾ ਸੰਭਾਲਿਆ ਹੈ। ਉਹ ਇੱਕ ਆਰਮਡ ਕੋਰ ਅਫਸਰ ਹਨ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ  ਦੇ ਸਾਬਕਾ ਵਿਦਿਆਰਥੀ ਹਨ। ਤਿੰਨ ਦਹਾਕਿਆਂ ਤੋਂ ਵੱਧ ਦੇ ਆਪਣੇ ਸ਼ਾਨਦਾਰ ਕਰੀਅਰ ਵਿੱਚ, ਜਨਰਲ ਅਫਸਰ ਨੇ ਵੱਖ-ਵੱਖ ਅਤੇ ਮਹੱਤਵਪੂਰਨ ਕਮਾਂਡ ਅਤੇ ਸਟਾਫ  ਅਹੁਦਿਆਂ ਤੇ ਸੇਵਾ ਨਿਭਾਈ।

ਜਨਰਲ ਅਫਸਰ ਨੇ ਕੰਟਰੋਲ ਰੇਖਾ ਦੇ ਨਾਲ, ਆਪ੍ਰੇਸ਼ਨ ਰਕਸ਼ਕ, ਆਪ੍ਰੇਸ਼ਨ ਵਿਜੇ ਅਤੇ ਆਪ੍ਰੇਸ਼ਨ ਪਰਾਕਰਮ ਸਮੇਤ ਵੱਖ-ਵੱਖ ਸੰਚਾਲਨ ਵਾਤਾਵਰਣਾਂ ਵਿੱਚ ਸੇਵਾ ਕੀਤੀ ਹੈ। ਉਹਨਾਂ ਨੇ ਆਪਣੀ ਰੈਜੀਮੈਂਟ ਨੂੰ ਇੱਕ ਸੁਤੰਤਰ ਬਖਤਰਬੰਦ
ਬ੍ਰਿਗੇਡ ਦੇ ਹਿੱਸੇ ਵਜੋਂ, ਇੱਕ ਸਟ੍ਰਾਈਕ ਕੋਰ ਦੇ ਹਿੱਸੇ ਵਜੋਂ ਇੱਕ ਆਰਮਡ ਬ੍ਰਿਗੇਡ ਅਤੇ ਪੱਛਮੀ ਸਰਹੱਦਾਂ ਉੱਤੇ ਇੱਕ ਇਨਫੈਂਟਰੀ ਡਿਵੀਜ਼ਨ ਦੇ ਰੂਪ ਵਿੱਚ ਕਮਾਂਡ ਦਿੱਤੀ।
ਭੂਟਾਨ ਵਿਖੇ ਵੱਕਾਰੀ ਭਾਰਤੀ ਮਿਲਟਰੀ ਟਰੇਨਿੰਗ ਟੀਮ ਦੇ ਮੈਂਬਰ ਅਤੇ ਪੱਛਮੀ ਅਫ਼ਰੀਕਾ ਵਿੱਚ ਸੰਯੁਕਤ
ਰਾਸ਼ਟਰ ਦੇ ਮਿਸ਼ਨ ਦੇ ਹਿੱਸੇ ਵਜੋਂ ਚੀਫ਼ ਮਿਲਟਰੀ ਪਰਸੋਨਲ ਅਫ਼ਸਰ ਦੇ ਤੌਰ ਤੇ ਜਨਰਲ ਅਫ਼ਸਰ ਦੇ ਕਾਰਜਕਾਲ, ਵਿਸ਼ਵ ਪੱਧਰ ਤੇ ਸਕਾਰਾਤਮਕ ਰਹੇ। ਜਨਰਲ ਅਫਸਰ ਕੋਲ ਸੰਚਾਲਨ ਅਤੇ ਪ੍ਰਬੰਧਕੀ ਡੋਮੇਨ ਦੋਵਾਂ ਵਿੱਚ ਨਿਯੁਕਤੀਆਂ ਸਮੇਤ ਅਧਿਆਪਨ ਅਤੇ ਸਟਾਫ ਦਾ ਭਰਪੂਰ ਤਜਰਬਾ ਵੀ ਹੈ।
ਆਪਣੀ 34 ਸਾਲਾਂ ਦੀ ਸ਼ਾਨਦਾਰ ਸੇਵਾ ਦੌਰਾਨ, ਜਨਰਲ ਅਫਸਰ ਨੂੰ  ਵਿਲੱਖਣ ਸੇਵਾ ਲਈ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਕਸ਼ਮੀਰ ਵਿੱਚ ਸੇਵਾ ਕਰਦੇ ਹੋਏ ਬਹਾਦਰੀ ਲਈ ਸੈਨਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੇ ਕਾਂਗੋ ਲੋਕਤੰਤਰੀ ਗਣਰਾਜ ਵਿੱਚ ਸੰਯੁਕਤ ਰਾਸ਼ਟਰ ਫੋਰਸ ਕਮਾਂਡਰ ਦਾ  ਕਮੇਨਡੇਸ਼ਨ ਵੀ ਪ੍ਰਾਪਤ ਕੀਤਾ ਹੈ।
ਵਜਰਾ ਕੋਰ ਦੀ ਕਮਾਂਡ ਸੰਭਾਲਣ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਹੈੱਡਕੁਆਰਟਰ ਵੈਸਟਰਨ
ਕਮਾਂਡ ਵਿਖੇ ਚੀਫ਼ ਆਫ਼ ਸਟਾਫ਼ ਸਨ। ਕਮਾਨ ਸੰਭਾਲਣ ‘ਤੇ ਉਨ੍ਹਾਂ ਨੇ ਵਜਰਾ ਸ਼ੌਰਿਆ ਸਥਲ ‘ਤੇ ਉਨ੍ਹਾਂ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਫਰਜ਼ ਦੀ ਖਾਤਿਰ ਸਰਵਉੱਚ ਕੁਰਬਾਨੀ ਦਿੱਤੀ। ਉਨ੍ਹਾਂ ਨੇ ਸਾਰੇ ਰੈਂਕਾਂ ਨੂੰ ਇਸੇ ਜੋਸ਼ ਨਾਲ ਕੰਮ ਕਰਦੇ ਰਹਿਣ ਲਈ ਕਿਹਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!