
ਪਾਰਟੀ ਸੁਪਰੀਮੋ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਮ ਨੂੰ ਮੁੱਖ ਮੰਤਰੀ ਵੱਜੋਂ ਕੀਤਾ ਐਲਾਨ
ਜਲੰਧਰ (ਅਮਰਜੀਤ ਸਿੰਘ ਲਵਲਾ ਅਮਰਿੰਦਰ ਸਿੱਧੂ)
ਮੁੱਖ ਮੰਤਰੀ ਚਿਹਰੇ ਦੀ ਘੋਸ਼ਣਾ ਦਾ ਦੇਸ਼ ਵਿਦੇਸ਼ ‘ਚ ਹਰ ਪਾਰਟੀ ਸ਼ੁਭ ਚਿੰਤਕ ਨੂੰ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਸੀ। ਠੀਕ ਓਵੇਂ ਜਿਵੇਂ ਹਰ ਕੌਈ ਨਾਗਰਿਕ , ਆਗੂ , ਉਮੀਦਵਾਰ ਆਪਦੇ ਟੀਵੀ ਅੱਗੇ ਬਹਿ ਉਤਸੁਕਤਾ ਨਾਲ ਪਾਰਟੀ ਸੁਪਰੀਮੋ ਦੇ ਮੂੰਹੋਂ ਨਾਮ ਸੁਣਨ ਦਾ, ‘ਤੇ ਵਿੱਤ-ਬੱਜਟ ਤਹਿਤ ਮਿਲਣ ਵਾਲੀਆਂ ਸਹੁਲੱਤਾਂ, ‘ਤੇ ਛੋਟਾਂ ਆਦਿ ਦਾ ਕਰ ਰਿਹੇ ਸੀ ਇੰਤਜਾਰ। ਜਿਵੇਂ ਹੀ ਆਪ ਪਾਰਟੀ ਸੁਪਰੀਮੋ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਮ ਨੂੰ ਮੁੱਖ ਮੰਤਰੀ ਵੱਜੋਂ ਐਲਾਨ ਕੀਤਾ, ਓਵੇਂ ਹੀ ਪਾਰਟੀ ਦੇ ਹਰ ਨਿੱਕੇ-ਵੱਡੇ ਆਗੂ, ਉਮੀਦਵਾਰ ‘ਤੇ ਸ਼ੁਭਚਿੰਤਕ ਨੇ ਛੇੜ ਦਿੱਤੀ ਤਾੜੀਆਂ ਦੀ ਛਣਕਾਰ। “ਭਗਵੰਤ ਮਾਨ” ਜਿੰਦਾਬਾਦ” ਦੇ ਨਾਅਰੇ ਲਗਾ, ਲੱਡੂ ਇਕ-ਦੁਸਰੇ ਦੇ ਮੂੰਹ ‘ਚ ਪਾਅ ਵਧਾਈਆਂ ਦੇ ਢੋਲ ਦੀ ਥਾਪ ‘ਤੇ ਭੰਗੜੇ ਪਾਉਂਦੇ ਹੋਏ ਪਾਰਟੀ ਦੀ ਜਿੱਤ ਦਾ ਸਬੱਬ ਮਹਿਸੂਸਿਆ।
ਇਸੇ ਸੰਦਰਭ ਵਿਚ ਜਲੰਧਰ ਛਾਉਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵਲੋਂ ਆਪਣੀ ਚੋਣ ਮੁਹਿੰਮ ਨੂੰ ਸਥਗਿਤ ਕਰਦਿਆਂ ਆਪਣੇ ਸ਼ੁਭਚਿੰਤਕਾਂ ਨਾਲ ਮਿਲ ਕੇ ਘਰ ਟੀਵੀ ਅੱਗੇ ਬਹਿ ਮੁੱਖ ਮੰਤਰੀ ਚੇਹਰੇ ਦੀ ਨਾਮੀ ਘੋਸ਼ਣਾ ਦਾ ਇੰਤਜਾਰ ਕੀਤਾ ਜਾ ਰਿਹਾ ਸੀ। ਜਦੋ ਭੰਗਵਤ ਮਾਨ ਦੇ ਨਾਮ ਦਾ ਐਲਾਨ ਹੋਇਆ ਤਾਂ ਖੁਸ਼ੀ ਨਾਲ ਹਰ ਕਿਸੇ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਪਈ ‘ਤੇ ਤਾੜੀਆਂ ਦੀ ਗੜਗੜਾਹਟ ਦੇ ਨਾਲ ਇੱਕ ਦੂਸਰੇ ਨੂੰ ਵਧਾਈਆਂ ਦੇਣ ਲੱਗੇ। ਉਮੀਦਵਾਰ ਸੁਰਿੰਦਰ ਸਿੰਘ ਸੋਢੀ ਵੱਲੋਂ ਹਰ ਸ਼ੁਭਚਿੰਤਕ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈ ਦੇ ਖੁਸ਼ੀ ਦਾ ਇਜਹਾਰ ਕੀਤਾ।
ਇਸ ਮੋਕੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੋਰਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਬੇਸ਼ੱਕ ਲੋਕ ਪ੍ਰਤੀਕਰਮੀ ਸਰਵੇਖਣ ਬਾਰੇ ਹਰ ਕਿਸੇ ਦੇ ਵਿਚਾਰ ਵੱਖੋ-ਵੱਖ ਹੋ ਸੱਕਦੇ ਹਨ। ਪਰ ਐਵੇਂ ਅੱਟਕਲ ਪੱਚੂ ਗੱਲਾਂ ਕਰ ਲੋਕ ਭਰਮਾਊ ਗੱਲ ਕਰਨ ਵਾਲਿਆਂ ਦੀ ਪੋਲ ਵੀ ਖੋਲਦਾ ਹੈ। ਲੋਕਾਂ ਦੇ ਭਗਵੰਤ ਮਾਨ ਪ੍ਰਤੀ ਕਰੀਬ 94 % ਪ੍ਰਤੀਕਰਮ ਤੇ ਨਵਜੋਤ ਸਿੱਧੂ ਦਾ ਸਿਰਫ ਕਰੀਬ 4 % ਹੋਣਾ, ਜਿਥੇ ਪਾਰਟੀ ਦੀ ਨਿਰਪੱਖਤਾ ਸੋਚ ਨੂੰ ਉਜਾਗਰ ਕਰਦਾ ਹੈ, ਉਥੇ ਅਜਿਹਾ ਕਰਨ ਨਾਲ ਸਾਡੇ ਪ੍ਰਤੀ ਪੰਜਾਬ ਦੇ ਅਵਾਮ ਦੀ ਅਵਾਜ਼ , ਹਰਮਨ ਪਿਆਰਤਾ, ਮਕਬੂਲੀਅਤ ਤੇ ਸਰਵ ਪ੍ਰਮਾਣਿਕਤਾ ਅੱਕਸ ਨੂੰ ਵੀ ਆਪ ਮੁਹਾਰੇ ਉਜਾਗਰ ਵੀ ਕਰਦਾ ਹੈ। ਇਹ ਉਮੀਦ ਕਰਦੇ ਹਾਂ ਕਿ ਪਰਮਾਤਮਾ ਦੀ ਮੇਹਰ ਨਾਲ ਆਉਂਦੇ ਦਿਨਾਂ ‘ਚ ਲੋਕਾਂ ਵੱਲੋਂ ਨਿਰਪੱਖਤਾ, ਨਿਡਰਤਾ ਨਾਲ ਦਿੱਤੀ ਵੋਟ ਸੱਕਦਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਸੱਬਬ ਵੀ ਬਣਨਗੇ।



