JalandharPunjab

ਵਾਈਐਫਸੀ ਰੁੜਕਾ ਕਲਾਂ ਰਿਹਾਇਸ਼ੀ ਫੁੱਟਬਾਲ ਐਕਡਮੀ ਲਈ ਚੋਣ ਟਰਾਇਲ

ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਪਿਛਲੇ 20 ਸਾਲਾ ਤੋਂ ਲਗਾਤਾਰ ਬੱਚਿਆ 'ਤੇ ਨੌਜਵਾਨਾ ਦੀ ਬਿਹਤਰੀ ਲਈ ਕਰ ਰਹੀ ਕੰਮ

*2010 ਵਿੱਚ ਕਰਵਾਏ ਗਏ ਸਟਰੀਟ ਚਾਈਲਡ ਵਰਲਡ ਕੱਪ ‘ਚ ਵਾਈਐਫਸੀ ਟੀਮ ਜੇਤੂ ਰਹੀ ਸੀ*
ਜਲੰਧਰ (ਗਲੋਬਲ ਆਜਤੱਕ/ ਅਮਰਜੀਤ ਸਿੰਘ ਲਵਲਾ)
ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਪਿਛਲੇ 20 ਸਾਲਾ ਤੋਂ ਲਗਾਤਾਰ ਬੱਚਿਆ ਤੇ ਨੌਜਵਾਨਾ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਹੋਰ ਸਮਾਜ ਭਲਾਈ ਜਿਵੇਂ ਵਾਤਾਵਰਣ ਸੰਬੰਧੀ, ਪਾਣੀ ਦੀ ਸੰਭਾਲ ਸੰਬੰਧੀ, ਸਿਹਤ ਸੰਬੰਧੀ ਕੰਮ ਕਰ ਰਹੀ ਹੈ। 2010 ਵਿੱਚ ਕਰਵਾਏ ਗਏ ਸਟਰੀਟ ਚਾਈਲਡ ਵਰਲਡ ਕੱਪ ਵਿੱਚ ਵਾਈ ਐਫ ਸੀ ਦੀ ਟੀਮ ਜੇਤੂ ਰਹੀ ਸੀ।ਇਸ ਤਹਿਤ ਵਾਈਐਫਸੀ ਨੇ ਕਾਫੀ ਵਧੀਆ ਖਿਡਾਰੀ ਪੈਦਾ ਕੀਤੇ ਹਨ, ਜਿਸ ਵਿੱਚ 20 ਰਾਸ਼ਟਰੀ ਅਤੇ ਸੈਕੜੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡ ਰਹੇ ਹਨ।

ਇਸ ਤੋਂ ਵਾਈਐੱਫਸੀ ਵੱਲੋਂ ਕੰਪਿਊਟਰ ਸੈਂਟਰ ਵੀ ਚੱਲਿਆ ਜਾ ਰਿਹਾ ਹੈ, ਜਿੱਥੇ ਲੜਕੇ ਲੜਕੀਆਂ ਨੂੰ ਮੁਫ਼ਤ ਕੰਪਿਊਟਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਿਸ ਵਿੱਚ ਬੱਚੇ ਇੱਥੇ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਵਧੀਆ ਬਣਾਉਦੇ ਹਨ, ਨਾਲ ਹੀ ਵਾਈਐਫਸੀ ਵੱਲੋਂ ਫਰੀ ਥੈਰੇਪੀ ਸੈਂਟਰ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਖਿਡਾਰੀਆ ਅਤੇ ਪਿੰਡ ਦੇ ਲੋਕਾ ਦਾ ਇਲਾਜ਼ ਕੀਤਾ ਜਾਦਾ ਹੈ।
ਵਾਈਐਫਸੀ ਵਿੱਚ ਫੁੱਟਬਾਲ  ਤੋਂ ਇਲਾਵਾ ਕਬੱਡੀ, ਕ੍ਰਿਕੇਟ ‘ਤੇ ਰੈਸਲਿੰਗ ਦੀ ਟਰੇਨਿੰਗ ਵੀ ਦਿੱਤੀ ਜਾਂਦੀ ਹੈ। ਵਾਈਐੱਫਸੀ ਵਿੱਚ ਹਰ ਸਾਲ ਲ਼ੜਕਿਆਂ ਦੇ ਫੁੱਟਬਾਲ ਟਰਾਇਲ ਕਰਵਾਏ ਜਾਂਦੇ ਹਨ ਅਤੇ ਇਸ ਵਿੱਚੋਂ ਚੰਗੇ ਖਿਡਾਰੀਆਂ ਦੀ ਚੋਣ ਕਰਕੇ ਉਹਨਾਂ ਨੂੰ ਹੋਸਟਲ ਵਿੱਚ ਦਾਖਲਾ ਦਿੱਤਾ ਜਾਂਦਾ ਹੈ। ਹਰ ਸਾਲ ਖੇਡਾਂ ਵਿੱਚ ਚੰਗੇ ਉੱਤਰੇ ਖਿਡਾਰੀਆਂ ਨੂੰ ਨੈਸ਼ਨਲ, ਇੰਡੀਆ ਆਦਿ ਕੈਂਪ ਲਗਾਉਣ ਦਾ ਮੌਕਾ ਮਿਲਦਾ ਹੈ। ਇਸ ਤਰ੍ਹਾਂ ਕਈ ਖਿਡਾਰੀ ਨੈਸ਼ਨਲ ਅਤੇ ਇੰਡੀਆ ਤੱਕ ਖੇਡ ਕੇ ਆਪਣੇ-ਆਪਣੇ ਕਲੱਬ ਦਾ ਨਾਂ ਰੌਸ਼ਨ ਕਰਦੇ ਹਨ।ਇਹਨਾਂ ਖਿਡਾਰੀਆਂ ਨੂੰ ਹਰ ਸਾਲ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਹੋਸਟਲ ਵਿੱਚ ਰਹਿਣ ਵਾਲੇ ਇਨ੍ਹਾਂ ਖਿਡਾਰੀਆਂ ਲਈ ਮੁਫ਼ਤ ਸਕੂਲ ਦੀ ਪੜ੍ਹਾਈ, ਖਾਣਾ, ਕਿੱਟਾਂ, ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਖਿਡਾਰੀਆ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ‘ਤੇ ਟਰੇਨਿੰਗਾਂ ਵੀ ਲਗਾਈਆਂ ਜਾਦੀਆ ਹਨ ਜਿਵੇ ਕਿ ਲੀਡਰਸ਼ਿਪ, ਟੀਮ ਵਰਕ, ਆਪਸੀ ਗੱਲਬਾਤ ਆਦਿ ਦੀ ਟਰੇਨਿੰਗ ਕੈਂਪ ਲਗਾਏ ਜਾਦੇ ਹਨ।
ਇਸ ਤਹਿਤ ਨਵੇ ਸੈਸ਼ਨ ਲਈ ਵਾਈਐਫਸੀ ਰੁੜਕਾ ਕਲਾਂ ਵੱਲੋਂ ਮਿਤੀ 6 ਮਾਰਚ, 2022 ਦਿਨ ਐਤਵਾਰ ਵਾ ਐਫਸੀ ਸਟੇਡੀਅਮ ਵਿਖੇ ਟਰਾਇਲ ਕਰਵਾਏ ਜਾ ਰਹੇ ਹਨ। ਜਿਸ ਵਿੱਚ ਅੰਡਰ-13 (2010, 2011ਅਤੇ 2012) ‘ਤੇ ਅੰਡਰ-15 (2008 ਅਤੇ 2009) ਦੇ ਖਿਡਾਰੀ ਟਰਾਇਲ ਦੇ ਸਕਦੇ ਹਨ। ਜਿਸ ਵਿੱਚ ਖਿਡਾਰੀ ਆਪਣਾ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣ ਅਤੇ ਰਜਿਸਟਰੇਸ਼ਨ ਦਾ ਸਮਾਂ ਸਵੇਰੇ 10 ਵਜੇ ਦਾ ਰੱਖਿਆ ਗਿਆ ਹੈ।ਇਨ੍ਹਾਂ ਟਰਾਇਲਾਂ ਵਿੱਚ ਸਿਰਫ ਪੰਜਾਬ ਦੇ ਬੱਚੇ ਹੀ ਟਰਾਇਲ ਦੇ ਸਕਦੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!