JalandharPunjabSports

ਵਾਈਐਫਸੀ ਰੁੜਕਾ ਕਲਾਂ ਵਿਖੇ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਮਨਾਇਆ ਰਾਸ਼ਟਰੀ ਖੇਡ ਦਿਵਸ

ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਦਾ ਮੌਕਾ ਦੇਣ ਦਾ ਦਿੱਤਾ ਸੱਦਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਯੂਥ ਫੁੱਟਬਾਲ ਕਲੱਬ (ਵਾਈਐਫਸੀ) ਰੁੜਕਾ ਕਲਾਂ ਸਟੇਡੀਅਮ ਵਿੱਚ ਅੱਜ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਨਹਿਰੂ ਯੂਵਾ ਕੇਂਦਰ ਤੋਂ ਨਿਤਿਆਨੰਦ ਯਾਦਵ, ਜਸਕਰਨ, ਰਾਹੁਲ, ਪਲਵੀ ਅਤੇ ਸ਼ਬਨਬ ਵਾਈਐਫਸੀ ਨੇ ਸ਼ਿਰਕਤ ਕੀਤੀ। ਮਹਿਮਾਨਾਂ ਦੇ ਸਵਾਗਤ ਤੋਂ ਬਾਅਦ ਵਾਈਐਫਸੀ ਸਟੇਡੀਅਮ ਵਿੱਚ ਸਮਾਰੋਹ ਦਾ ਆਰੰਭ ਕੀਤਾ ਗਿਆ, ਜਿਸ ਵਿੱਚ ਸੰਦੀਪ ਸਿੰਘ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਨਹਿਰੂ ਯੂਵਾ ਕਾਫੀ ਸਮੇਂ ਤੋਂ ਵਾਈਐਫਸੀ ਨਾਲ ਜੁੜਿਆ ਹੋਇਆ ਹੈ।
ਉਪਰੰਤ ਸੁਖਵਿੰਦਰ ਨਾਨੀ ਨੇ ‘ਨੈਸ਼ਨਲ ਸਪੋਰਟਸ ਦਿਵਸ’ ਦੀ ਮੱਹਤਤਾ ਬਾਰੇ ਚਾਨਣਾ ਪਾਇਆ। ਨਿਤਿਆਨੰਦ ਯਾਦਵ ਨੇ ਜਿਥੇ ਇੱਕ ਖਿਡਾਰੀ ਦੇ ਜੀਵਨ ਵਿੱਚ ਟਰੇਨਿੰਗ ਦੀ ਕੀ ਅਹਿਮੀਅਤ ਹੈ, ਬਾਰੇ ਜਾਣਕਾਰੀ ਦਿੱਤੀ ਉਥੇ ਨਹਿਰੂ ਯੂਵਾ ਕੇਂਦਰ ਕਿਸ ਤਰ੍ਹਾਂ ਕੰਮ ਕਰਦਾ ਹੈ, ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਦਾ ਮੁੱਖ ਮਕਸਦ ਨੌਜਵਾਨੀ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦੀਆਂ ਲੜਕੀਆਂ ਹਰ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਸਾਨੂੰ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵੱਧਣ ਦਾ ਮੌਕਾ ਦੇਣਾ ਚਾਹੀਦਾ ਹੈ।
ਇਸ ਤੋਂ ਬਾਅਦ ਲੜਕੇ-ਲੜਕੀਆਂ ਦੇ ਫੁੱਟਬਾਲ ਦੇ ਮੈਚ ਕਰਵਾਏ ਗਏ ਅਤੇ ਨਾਲ ਹੀ ਅੰਡਰ-12 ਲੜਕੀਆਂ ਨਾਲ ਸਪੋਰਟਸ ਫਾਰ ਡਿਵੈਲਪਮੈਂਟ ਸੈਸ਼ਨ ਵੀ ਲਏ ਗਏ। ਮੈਚਾਂ ਤੋਂ ਬਾਅਦ ਨਿਤਿਆਨੰਦ ਯਾਦਵ ‘ਤੇ ਉਨ੍ਹਾਂ ਦੀ ਪੂਰੀ ਟੀਮ ਅਤੇ ਵਾਈਐਫਸੀ ਦੇ ਪੂਰੇ ਸਟਾਫ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ। ਬਾਅਦ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਨਹਿਰੂ ਯੂਵਾ ਕੇਂਦਰ ਤੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਦੀ ਜ਼ਿੰਦਗੀ ਵਧੀਆ ਬਣਾਉਣਾ ਵਾਈਐਫਸੀ ਦਾ ਮੁੱਖ ਮਕਸਦ ਹੈ।
ਜ਼ਿਕਰਯੋਗ ਹੈ ਕਿ ਵਾਈਐਫਸੀ ਰੁੜਕਾ ਕਲਾਂ ਬਹੁਤ ਸਾਰੀਆਂ ਰਾਸ਼ਟਰੀ ਅਤੇ ਅੰਤਰ-ਰਾਸ਼ਰਟੀ ਸੰਸਥਾਵਾਂ ਨਾਲ ਜੁੜੀ ਹੋਈ ਹੈ, ਜਿਨ੍ਹਾਂ ਦੁਆਰਾ ਸਮੇਂ-ਸਮੇਂ ‘ਤੇ ਦਿੱਤੇ ਪ੍ਰਾਜੈਕਟਾਂ ‘ਤੇ ਵਾਈਐਫਸੀ ਵੱਲੋਂ ਕੰਮ ਕੀਤਾ ਜਾਂਦਾ ਹੈ। ਵਾਈਐਫਸੀ ਕਾਫੀ ਸਮੇਂ ਤੋਂ ਨਹਿਰੂ ਯੂਵਾ ਕੇਂਦਰ ਜਲੰਧਰ ਨਾਲ ਵੀ ਜੁੜੀ ਹੋਈ ਹੈ। ਸਮੇਂ ਸਮੇਂ ‘ਤੇ ਨਹਿਰੂ ਯੂਵਾ ਦੇ ਸਹਿਯੋਗ ਨਾਲ ਵਾਈਐਫਸੀ ਵਿੱਚ ਕਾਫੀ ਦਿਵਸ ਮਨਾਏ ਜਾਂਦੇ ਹਨ, ਜਿਸ ਵਿੱਚ ਨਹਿਰੂ ਯੂਵਾ ਕੇਂਦਰ ਦਾ ਵੀ ਪੂਰਾ ਸਹਿਯੋਗ ਰਹਿੰਦਾ ਹੈ।
ਇਸ ਮੌਕੇ ਜਸਦੀਪ ਸਿੰਘ, ਅੰਮ੍ਰਿਤਪਾਲ, ਮਨਿੰਦਰ ਸਿੰਘ, ਮੰਜਰ ਆਲਮ, ਰਾਹੁਲ, ਜਸਪ੍ਰੀਤ ਕੌਰ, ਬਲਜਿੰਦਰ, ਰਵੀਨਾ, ਨਵਜੋਤ, ਮਨਦੀਪ ਆਦਿ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!