Punjab

ਵਾਰਡ ਨੰਬਰ 1 ਗੁਰਬਚਨ ਨਗਰ ਵਿੱਚ 13 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਲਗਾਉਣ ਦਾ ਕੀਤਾ ਉਦਘਾਟਨ- ਬਾਵਾ ਹੈਨਰੀ

ਪਿਛਲੇ ਕਈ ਸਾਲਾਂ ਤੋਂ ਇੱਥੋਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਹਲਕਾ ਉੱਤਰੀ ਅਸੈਂਬਲੀ ਦੇ ਵਾਰਡ ਨੰਬਰ 1 ਦੇ ਗੁਰਬਚਨ ਨਗਰ ਵਿਚ ਬਣੇ ਨਵੇਂ ਟਿਊਬਵੈੱਲ ਦਾ ਉਦਘਾਟਨ ਇਲਾਕਾ ਵਿਧਾਇਕ ਆਲ ਇੰਡੀਆ ਕਾਂਗਰਸ ਦੇ ਮੈਂਬਰ ਜੂਨੀਅਰ ਅਵਤਾਰ ਹੈਨਰੀ ਨੇ 13 ਲੱਖ ਰੁਪਏ ਦੀ ਲਾਗਤ ਨਾਲ ਕੀਤਾ। ਇਸ ਦੌਰਾਨ ਵਿਧਾਇਕ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਪਿਛਲੇ ਕਈ ਸਾਲਾਂ ਤੋਂ ਇੱਥੋਂ ਦੇ ਲੋਕਾਂ ਨੂੰ ਹਰ ਰੋਜ਼ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ‘ਤੇ ਲੋਕਾਂ ਦੇ ਘਰਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਸੀ। ਇਸ ਲਈ ਨਵੇਂ ਟਿਊਬਵੈੱਲ ਲਗਾਉਣ ਨਾਲ ਸਥਾਨਕ ਲੋਕਾਂ ਦੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿਚ ਪਾਣੀ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖਦਿਆਂ ਕਈ ਵਾਰਡਾਂ ਵਿਚ ਟਿਊਬਵੈੱਲ ਲਗਾਉਣ ਦੀ ਯੋਜਨਾ ਚੱਲ ਰਹੀ ਹੈ। ‘ਤੇ ਇਸ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਕਈ ਵਾਰਡਾਂ ਵਿਚ ਨਵੇਂ ਟਿਊਬਵੈੱਲ ਲਗਾਏ ਜਾਣ, ਜਲ ਸਪਲਾਈ ਸਕੀਮ ਅਤੇ ਟਿਊਬਵੈੱਲ ਦੇ ਆਲੇ-ਦੁਆਲੇ ਦੀ ਸਵੱਛਤਾ ਬਣਾਈ ਰੱਖਣ ਦੀ ਮੰਗ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਾਣੀ ਦੀ ਸਪਲਾਈ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਪੁਰਾਣੀ ਮਸ਼ੀਨਰੀ ਨੂੰ ਵੀ ਤਬਦੀਲ ਕੀਤਾ ਜਾਵੇਗਾ। ਕਾਂਗਰਸੀ ਆਗੂ ਸੁਖਦੇਵ ਸਿੰਘ ਬਾਠ ਨੇ ਕਿਹਾ ਕਿ ਵਿਧਾਇਕ ਹੈਨਰੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ, ਕਿ ਇਸ ਖੇਤਰ ਲਈ ਨਵੇਂ ਟਿਊਬਵੈੱਲ ਲਗਾਏ ਜਾਣਗੇ ‘ਤੇ ਅੱਜ ਉਨ੍ਹਾਂ ਆਪਣਾ ਵਾਅਦਾ ਵੀ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਕਈ ਸਾਲਾਂ ਤੋਂ ਇਕੋ ਜਿਹੀ ਬਣੀ ਹੋਈ ਹੈ,
ਪਰ ਖੇਤਰ ਦਾ ਕੋਈ ਨੁਮਾਇੰਦਾ ਇਥੇ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰਦਾ ਸੀ। ਇਸ ਉਦਘਾਟਨ ਸਮਾਰੋਹ ਵਿੱਚ ਰਾਜਕੁਮਾਰ ਬਸਰਾ, ਰਾਜੇਸ਼ ਵਿਰਦੀ, ਅਵਤਾਰ ਸਿੰਘ ਲਾਡੀ, ਧਰਮ ਪਾਲ, ਮੋਨੂੰ ਕੁਮਾਰ, ਬੀਰਬਲ, ਸੁਰਿੰਦਰ ਰਾਜ, ਸੋਮਨਾਥ, ਗੌਰਵ ਭੰਡਾਰੀ, ਅਮੂਲਿਆ ਯਾਦਵ, ਬੂਟਾ ਸਿੰਘ, ਅਰਜੁਨ ਕੁਮਾਰ, ਜਨਕ ਰਾਜ, ਸੰਦੀਪ ਸਿੰਘ, ਅਰਵਿੰਦਰ ਸੈਣੀ, ਸੋਨੂੰ ਤੇ ਹੋਰ ਬਹੁਤ ਸਾਰੇ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!