Punjab

ਵਾਰਡ ਨੰਬਰ 16 ‘ਚ ਐਲਈਡੀ ਸਟਰੀਟ ਲਾਈਟ ਦੇ ਕੰਮ ਦਾ ਕੀਤਾ ਉਦਘਾਟਨ

ਵਾਰਡ ਨੰਬਰ 16’ਚ ਵਿਧਾਇਕ ਰਾਜਿੰਦਰ ਬੇਰੀ ‘ਤੇ ਇਲਾਕਾ ਕੌਂਸਲਰ ਮਨਮੋਹਨ ਸਿੰਘ ਰਾਜੂ ਵੱਲੋਂ ਐਲਈਡੀ ਤੇ ਸਟ੍ਰੀਟ ਲਾਈਟਾਂ ਦਾ ਕੀਤਾ ਉਦਘਾਟਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਾਰਡ ਨੰ ਸੋਲ਼ਾਂ ਚ ਵਿਧਾਇਕ ਰਾਜਿੰਦਰ ਬੇਰੀ ਅਤੇ ਇਲਾਕਾ ਕੌਂਸਲਰ ਮਨਮੋਹਨ ਸਿੰਘ ਰਾਜੂ ਨੂੰ ਐਲਈਡੀ ਸਟ੍ਰੀਟ ਲਾਈਟਾਂ ਲਗਾਉਣ ਦੇ ਕੰਮ ਦਾ ਉਦਘਾਟਨ ਆਪਣੇ ਕਰ ਕਮਲਾਂ ਰਾਹੀਂ ਕੀਤਾ ਤਕਰੀਬਨ ਵਾਰਡ ਦੇ ਵਿੱਚ 800 ਦੇ ਕਰੀਬ ਐਲਈਡੀ ਲਾਈਟਾਂ ਲਗਾਈਆਂ ਜਾਣਗੀਆਂ ਇਸ ਮੌਕੇ ਤੇ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਐਲਈਡੀ ਲਾਈਟਾਂ ਲਗਾਉਣ ਦੇ ਨਾਲ ਇਲਾਕੇ ਦੀ ਖੂਬਸੂਰਤੀ ਵੱਧ ਜਾਵੇਗੀ। ਵਿਧਾਇਕ ਬੇਰੀ ਨੇ ਬੋਲਦੇ ਹੋਏ ਕਿਹਾ ਕਿ ਸਾਡੇ ਵੱਲੋਂ ਜੋ ਵਾਅਦੇ ਇਸ ਇਲਾਕੇ ਨਾਲ ਕੀਤੇ ਸੀ। ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ। ਤੇ ਜੋ ਪੈਂਡਿੰਗ ਕੰਮ ਰਹਿ ਗਏ ਹਨ। ਉਨ੍ਹਾਂ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ, ਅੱਗੇ ਇਲਾਕਾ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਬੋਲਦੇ ਹੋਏ, ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਸੇਵਾ ਦਾ ਮੌਕਾ ਦਿੱਤਾ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਬਿਲਕੁਲ ਖਰੇ ਉਤਰੇ ਹਾਂ ਅਸੀਂ ਪੂਰੀ ਮਿਹਨਤ ‘ਤੇ ਇਮਾਨਦਾਰੀ ਨਾਲ ਵਿਕਾਸ ਦੇ ਕੰਮ ਪੂਰੀ ਤੇਜ਼ੀ ਨਾਲ ਕੀਤੇ ਹਨ। ਵਿਕਾਸ ਕਾਰਜਾਂ ਦੇ ਨਾਲ ਲੋਕਾਂ ਦੇ ਸਾਰੇ ਕੰਮਾਂ ਨੂੰ ਕੰਮਾਂ ਨਾਲ ਪਹਿਲ ਦੇ ਆਧਾਰ ਤੇ ਕੀਤਾ ਗਿਆ ਹੈ। ਐਲਈਡੀ ਪ੍ਰੋਜੈਕਟ ਦੇ ਨਾਲ ਇਲਾਕਿਆਂ ਦੀ ਸਾਰੀ ਨੂਰ ਬਦਲ ਜਾਵੇਗੀ, ‘ਤੇ ਐਲਈਡੀ ਲਾਈਟਾਂ ਜਗਣ ਲੱਕ ਦੁਧੀਆ ਰੋਸ਼ਨੀ ਵਿੱਚ ਰੰਗਿਆ ਜਾਵੇਗਾ ਇਸ ਮੌਕੇ ਤੇ ਲੱਕੀ ਮੌਜੀ, ਵਿਜੇ ਕੁਮਾਰ, ਸ਼ੁਭਮ ਪ੍ਰਧਾਨ, ਮੱਖਣ ਸਿੰਘ ਨੰਬਰਦਾਰ, ਹਰਜਿੰਦਰ ਲਾਟ, ਨਿਖਿਲ ਡੋਗਰਾ, ਰਾਜ ਕੁਮਾਰ ਚੱਢਾ, ਕਿਸ਼ਨ ਲਾਲ ਮੱਟੂ, ‘ਤੇ ਹੋਰ ਇਲਾਕਾ ਨਵਾਸੀ ਮੌਕੇ ਤੇ ਹਾਜ਼ਰ ਸਨ। ਸਾਰਿਆਂ ਨੇ ਮਿਲ ਕੇ ਇਸ ਮੌਕੇ ਤੇ ਲੱਡੂ ਵੰਡ ਕੇ ਅਪਣੇ ਵਿਧਾਇਕ ਰਜਿੰਦਰ ਬੇਰੀ ਅਤੇ ਕੌਂਸਲਰ ਮਨਮੋਹਨ ਸਿੰਘ ਰਾਜੂ ਦਾ ਧੰਨਵਾਦ ਕੀਤਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!