Punjab

ਵਾਰਡ ਨੰਬਰ 16 ਚ ਡਾ. ਭੀਮ ਰਾਓ ਅੰਬੇਦਕਰ ਸਾਹਿਬ ਦੇ 130 ਵਾਂ ਜਨਮ ਦਿਹਾਡ਼ਾ ਧੂਮਧਾਮ ਨਾਲ ਮਨਾਇਆ ਗਿਆ–ਕੌਂਸਲਰ ਮਨਮੋਹਨ ਸਿੰਘ ਰਾਜੂ

ਵਾਰਡ ਨੰਬਰ 16 ਚ ਡਾ. ਭੀਮ ਰਾਓ ਅੰਬੇਦਕਰ ਸਾਹਿਬ ਦੇ 130 ਵਾਂ ਜਨਮ ਦਿਹਾਡ਼ਾ ਧੂਮਧਾਮ ਨਾਲ ਮਨਾਇਆ ਗਿਆ–ਕੌਂਸਲਰ ਮਨਮੋਹਨ ਸਿੰਘ ਰਾਜੂ
ਜਲੰਧਰ ਅਮਰਜੀਤ ਸਿੰਘ ਲਵਲਾ
ਵਾਰਡ ਨੰਬਰ 16 ਵਿੱਚ ਡਾ ਭੀਮ ਰਾਓ ਅੰਬੇਦਕਰ ਦੀ 130ਵੀਂ ਜਯੰਤੀ ਮਨਾਈ ਗਈ, ਇਸ ਮੌਕੇ ਤੇ ਮਨਮੋਹਨ ਸਿੰਘ ਰਾਜੂ ਨੇ ਬੋਲਦੇ ਹੋਏ ਕਿਹਾ ਡਾ. ਭੀਮ ਰਾਓ ਅੰਬੇਦਕਰ ਸੰਵਿਧਾਨ ਦਾ ਨਿਰਮਾਣ ਕਰਕੇ ਭਾਰਤ ਦਾ ਲੋਕਤੰਤਰ ਮਜ਼ਬੂਤ ਕੀਤਾ,

ਉਥੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਗ਼ਰੀਬ ਪਰਿਵਾਰ ਵਿੱਚ ਜਨਮ ਲੈਣ ਤੋਂ ਆਪਣੀ ਉੱਚੀ ਤੇ ਸੁੱਚੀ ਸੋਚ ਦੇ ਨਾਲ ਪੂਰੇ ਸੰਸਾਰ ਵਿੱਚ ਆਪਣਾ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ।ਸੰਵਿਧਾਨ ਦੀ ਰਚਨਾ ਕਰਕੇ ਭੀਮ ਰਾਓ ਜੀ ਨੇ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ। ‘ਤੇ ਭਾਰਤ ਨੂੰ ਇਕ ਮਜ਼ਬੂਤ ਲੋਕਤੰਤਰ ਦਿੱਤਾ ਲੋਕਾਂ ਨੂੰ ਊਚ ਨੀਚ ‘ਤੇ ਛੂਆ ਛੂਹਤ ਦੇ ਭਰਮਾਂ ਤੋਂ ਦੂਰ ਕੀਤਾ, ‘ਤੇ ਸਮਾਨਤਾ ਨਾਲ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ, ਸਾਨੂੰ ਚਾਹੀਦਾ ਹੈ। ਕਿ ਡਾ ਭੀਮ ਰਾਓ ਜੀ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣੇ ਸਮਾਜ ਅਤੇ ਦੇਸ਼ ਨੂੰ ਮਜ਼ਬੂਤੀ ਪ੍ਰਦਾਨ ਕਰੀਏ, ਤਾਂ ਕਿ ਭਾਰਤ ਨੂੰ ਤਰੱਕੀ ਦੀਆਂ ਲੀਹਾਂ ਵੱਲ ਲਿਜਾ ਸਕੀਏ। ਇਸ ਮੌਕੇ ਤੇ ਵਿਸ਼ਾਲ, ਖੋਸਲਾ ਸ਼ੁਭਮ, ਪ੍ਰਧਾਨ ਵਿੱਕੀ ਭੱਟੀ, ਬੰਟੀ, ਲੱਕੀ, ਸੁਨੀਲ ਕੁਮਾਰ, ਜਰਨੈਲ ਸਿੰਘ, ‘ਤੇ ਮੱਖਣ ਸਿੰਘ ਨੰਬਰਦਾਰ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!