
ਗੁਲਮੋਹਰ ਸਿਟੀ ਵਿਖੇ ਹੁਸ਼ਿਆਰਪੁਰ ਰੋਡ ਨੂੰ ਪੂਰਨ ਕਰਨ ਵਾਸਤੇ ਕੀਤਾ ਉਦਘਾਟਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਾਰਡ ਨੰਬਰ-6 ਦੀ ਗੁਲਮੋਹਰ ਸਿਟੀ ‘ਚ ਹੁਸ਼ਿਆਰਪੁਰ ਰੋਡ ਨੂੰ ਪੂਰਨ ਕਰਨ ਵਾਸਤੇ ਉਦਘਾਟਨ ਕੀਤਾ ਗਿਆ, ਇਸ ਸਡ਼ਕ ਨੂੰ ਬਣਾਉਣ ‘ਤੇ 27 ਕਰੋੜ ਦੀ ਲਾਗਤ ਆਵੇਗੀ। ਵਾਰਡ ਨੰਬਰ-6 ਦੀ ਸਮੂਹ ਨਾਗਰਿਕਾਂ ਨੇ ਐਮਐਲਏ ਬਾਵਾ ਹੈਨਰੀ ਦੇ ਇਸ ਕੰਮ ਲਈ ਸ਼ਲਾਘਾ ਕੀਤੀ। ਮੁਹੱਲਾ ਨਿਵਾਸੀਆਂ ਨੇ ਵਿਧਾਇਕ ਬਾਵਾ ਹੈਨਰੀ, ਕੌਂਸਲਰ ਨਿਰਮਲ ਸਿੰਘ ਨਿੰਮਾ, ਅਤੇ ਹੋਰ ਆਏ ਹੋਏ ਪਤਵੰਤਿਆਂ ਦਾ ਫੁੱਲ ਮਾਲਾ ਪਾ ਸੁਆਗਤ ਕੀਤਾ।
ਇਸ ਮੌਕੇ ‘ਤੇ ਅਵਤਾਰ ਬਾਵਾ ਹੈਨਰੀ ਨੇ ਲੋਕਾਂ ਨੂੰ ਕਿਹਾ ਕਿ ਜੋ ਕੰਮ ਪੈਂਡਿੰਗ ਪਏ ਹਨ ਉਨ੍ਹਾਂ ਨੂੰ ਵੀ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਵਿਧਾਇਕ ਬਾਵਾ ਹੈਨਰੀ ‘ਤੇ ਕੌਂਸਲਰ ਨਿਰਮਲ ਸਿੰਘ ਨਿੰਮਾ, ਨੇ ਕਿਹਾ ਕਿ ਆਏ ਹੋਏ ਸਾਰੇ ਮੁਹੱਲਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ‘ਤੇ ਹਾਜ਼ਰ ਸਨ, ਅਵਤਾਰ ਸਿੰਘ ਕੌਂਸਲਰ ਪਤੀ ਪਰਮਜੀਤ ਸਿੰਘ ਪੰਮਾ ਬਲਾਕ ਪ੍ਰਧਾਨ ਅਸ਼ੋਕ ਕੁਮਾਰ, ਜਗਜੀਤ ਸਿੰਘ, ਡਾ. ਹਰਵਿੰਦਰ ਸਿੰਘ, ਸੀਬਾ ਸਿੰਘ, ਅਸ਼ਵਨੀ ਗੁਪਤਾ, ਜੀਐਨ ਸ਼ਰਮਾ, ਬਲਵਿੰਦਰ ਸਿੰਘ, ਆਤਮਾ ਰਾਮ, ਸੁਰਿੰਦਰ ਮਹਿਤਾ, ਨਿੱਕਾ ਪੰਡਤ, ਅਮਰਜੀਤ, ਜਸਵੀਰ ਸਿੰਘ, ਰਾਕੇਸ਼ ਸਰੋਆ, ਬਲਦੇਵ ਸਿੰਘ, ਤੇ ਹੋਰ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ।



