
ਵਾਰਡ ਨੰਬਰ 7 ਵਿਖੇ ਐਲਈਡੀ ਲਾਈਟਾਂ ਲੱਗਣੀਆਂ ਹੋੲੀਅਾਂ ਸ਼ੁਰੂ– ਜਤਿੰਦਰ ਜੋਨੀ
ਐਲਈਡੀ ਲਾਈਟਾਂ ਲੱਗਣੀਆਂ ਹੋੲੀਅਾਂ ਸ਼ੁਰੂ– ਜਤਿੰਦਰ ਜੋਨੀ
ਜਲੰਧਰ(ਅਮਰਜੀਤ ਸਿੰਘ ਲਵਲਾ, ਗਲੋਬਲ ਆਜਤੱਕ)
ਵਾਰਡ ਨੰਬਰ 7 ਦੇ ਇੰਚਾਰਜ ਜਤਿੰਦਰ ਜੋਨੀ ਵੱਲੋਂ ਵਾਰਡ ਵਿੱਚ ਐਲਈਡੀ ਲਾਈਟਾਂ ਲਗਾਉਣ ਦਾ ਕੰਮ ਦੀ ਸ਼ੁਰੂ ਕੀਤਾ ਗਿਆ। ਜਤਿੰਦਰ ਜੋਨੀ ਨੇ ਦੱਸਿਆ, ਕਿ ਐੱਮਐੱਲਏ ਰਾਜਿੰਦਰ ਬੇਰੀ ਦੀ ਰਹਿਨੁਮਾਈ ਹੇਠ, ਇਹ ਐਲਈਡੀ ਲਾਈਟਾਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਲੱਗ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 7 ਅਧੀਨ ਪੈਂਦੇ ਮਾਨ ਸਿੰਘ ਨਗਰ, ਕਰੋਲ ਬਾਗ, ਕੋਟ ਰਾਮਦਾਸ, ਆਬਾਦੀ, ਵਿਖੇ ਇਹ ਲਾਈਟਾਂ ਲਗਾਈਆਂ ਗਈਆਂ ਹਨ, ਅਤੇ ਬਾਕੀ ਰਹਿੰਦੇ ਏਰੀਏ ਵਿੱਚ ਐਲਈਡੀ ਜਲਦ ਹੀ ਲਗਾਈਆਂ ਜਾਣਗੀਆਂ। ਇਸ ਮੌਕੇ ਸਾਰੇ ਵਾਰਡ ਦੇ ਐੱਮਐੱਲਏ ਰਾਜਿੰਦਰ ਬੇਰੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ‘ਤੇ ਜਤਿੰਦਰ ਜੋਨੀ ਦੀ ਪਿੱਠ ਥਪਥਪਾਉਂਦੇ ਹੋਏ ਵਾਰਡ ਦੇ ਹਰ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਮੌਕੇ ਹਰੀ ਰਾਮ ਲੰਬੜਦਾਰ, ਜਗਦੀਪ ਲੱਕੀ, ਯੂਥ ਕਾਂਗਰਸ ਗਣੇਸ਼ ਬਿੱਟਾ, ਅਰੁਣ ਸ਼ਰਮਾ, ਅਤੇ ਕੇ.ਡੀ ਸਿੰਘ, ਅਤੇ ਪ੍ਰਾਜੈਕਟ ਇੰਚਾਰਜ ਮਨਜੀਵ ਸ਼ਰਮਾ, ਤੇ ਹੋਰ ਹਾਜ਼ਰ ਸਨ।



