
ਪਿਛਲੇ 9 ਸਾਲ ਤੋਂ ਕਰ ਰਿਹਾ “ਆਪ ਪਾਰਟੀ” ਦੀ ਸੇਵਾ ‘ਤੇ 3 ਵਿਸ਼ਵ ਰਿਕਾਰਡ ਆਪਣੇ ਨਾਮ ਕਰਨ ਵਾਲਾ—ਤਰੁਨਪਾਲ ਸਿੰਘ
ਜਲੰਧਰ ਗਲੋਬਲ ਆਜਤੱਕ
ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਬਹੁਮਤ ਨਾਲ ਸਰਕਾਰ ਬਣਨ ਤੋਂ ਬਾਅਦ ਹੁਣ ਮਹਾਨਗਰ ਵਿਚ ਆਉਣ ਵਾਲੀਆਂ ਅਗਾਮੀ ਨਗਰ ਨਿਗਮ ਕਾਰਪੋਰੇਸ਼ਨ ਚੋਣਾਂ ਦੀ ਚਰਚਾ ਜ਼ੋਰਾਂ ‘ਤੇ ਹੈ, ਜੇ ਗੱਲ ਕਰੀਏ ਵਾਰਡ 56 ਦੀਆਂ ਵਿਧਾਨਸਭਾ ਚੋਣਾਂ ਵੇਲੇ ਤਰੁਣਪਾਲ ਸਿੰਘ ‘ਤੇ ਉਨ੍ਹਾਂ ਦੀ ਟੀਮ ਨੇ ਅਣਥੱਕ ਮਿਹਨਤ ਨਾਲ ਇਸ ਵਾਰਡ ਤੋਂ ਜਿਤਾ ਕੇ ਵਿਧਾਇਕ ਰਮਨ ਅਰੋੜਾ ਦੀ ਝੋਲੀ ਪਾਇਆ ਗਿਆ।
ਹੁਣ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਆਪ ਦੇ ਨੌਜਵਾਨ ਅਤੇ ਪੜ੍ਹੇ ਲਿਖੇ ਨੇਤਾ ਤਰੁਣਪਾਲ ਸਿੰਘ ਨੂੰ ਇਸ ਇਲਾਕੇ ਦੇ ਲੋਕਾਂ ਨੇ ਪਾਰਸ਼ਦ ਵਜੋਂ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਤਰੁਣਪਾਲ ਸਿੰਘ ਹਮੇਸ਼ਾ ਹੀ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਅਤੇ ਹੱਲ ਕਰਦੇ ਨਜ਼ਰ ਆ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਕਾਂਗਰਸ ਸਰਕਾਰ ਦੇ ਰੁਕੇ ਹੋਏ ਕੰਮਾਂ ਨੂੰ ਵਿਧਾਇਕ ਰਮਨ ਅਰੋੜਾ ਦੀ ਮੱਦਦ ਨਾਲ ਕੁਝ ਹੀ ਮਹੀਨਿਆਂ ਵਿਚ ਹੱਲ ਕਰਵਾ ਦਿੱਤੇ ਜਿਸ ਦੇ ਚੱਲਦਿਆਂ ਲੋਕਾਂ ਵਿੱਚ ਉਨ੍ਹਾਂ ਦਾ ਵਿਸ਼ਵਾਸ ਬਣ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇਸ ਵਾਰਡ ਵਿੱਚ ਆਮ ਆਦਮੀ ਪਾਰਟੀ ਦਾ ਹੋਰ ਕੋਈ ਵੀ ਉਮੀਦਵਾਰ ਮਜ਼ਬੂਤ ਨਜ਼ਰ ਨਹੀਂ ਆ ਰਿਹਾ ਇਸ ਦਾ ਕਾਰਨ ਵਿਧਾਇਕ ਰਮਨ ਅਰੋਡ਼ਾ ਦਾ ਉਨ੍ਹਾਂ ਨੂੰ ਮਿਲਿਆ ਸਾਥ ਅਤੇ ਵਿਸ਼ਵਾਸ ਵੀ ਹੈ। ਤਰੁਣਪਾਲ ਸਿੰਘ ਵਲੋਂ ਲੋਕਾਂ ਦੇ ਕੰਮ ਕਰਾਉਣ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਵੀ ਡਟ ਕੇ ਖਡ਼੍ਹੇ ਹੋ ਰਹੇ ਹਨ। ਜਿਸ ਦੇ ਚੱਲਦਿਆਂ ਕਈ ਨਸ਼ਾ ਵਿਰੋਧੀ ਮੀਟਿੰਗਾਂ ਅਤੇ ਜਲਸੇ ਇਸ ਵਾਰਡ ਵਿੱਚ ਕਰਾਏ ਗਏ। ਇਲਾਕੇ ਦੇ ਸਰਵੇ ਤੋਂ ਪਤਾ ਲੱਗ ਰਿਹਾ ਹੈ ਕਿ ਆਉਣ ਵਾਲੇ ਕਾਰਪੋਰੇਸ਼ਨ ਚੋਣਾਂ ਵਿੱਚ ਬਹੁਤ ਵੱਡੀ ਗਿਣਤੀ ਦੇ ਫਰਕ ਨਾਲ ਜਿੱਤ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਤਰੁਣਪਾਲ ਸਿੰਘ ਪਹਿਲੇ ਐਸੇ ਵਾਲੰਟੀਅਰ ਹਨ ਜਿਨ੍ਹਾਂ ਨੂੰ ਵਿਧਾਇਕ ਰਮਨ ਅਰੋੜਾ ਨੇ ਲੋਕਾਂ ਦੇ ਕੰਮ ਕਰਵਾਉਣ ਲਈ ਆਮ ਆਦਮੀ ਪਾਰਟੀ ਵਲੋਂ ਵਾਰਡ 56 ਦਾ ਦਫ਼ਤਰ ਮੁਹੱਈਆ ਕਰਵਾਇਆ ਹੈ। ਜਿਸ ਵਿੱਚ ਹਰ ਰੋਜ਼ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਵਾਉਂਦੇ ਹਨ।



