
ਵਿਆਹੁਤਾ ਨੇ ਫੋਨ ਕਰ ਕੇ ਲਗਾਇਆ ਫੰਦਾ ਇਲਾਕੇ ਚਮਚੀ ਹਾਹਾਕਾਰ ਪਤੀ ਗ੍ਰਿਫਤਾਰ
ਮ੍ਰਿਤਕ ਦੇ ਪਤੀ ਸੱਸ ਸਹੁਰੇ ਸਮੇਤ 6 ਤੇ ਮਾਮਲਾ ਦਰਜ।
ਮੁਲਜ਼ਮਾਂ ਦੀ ਤਲਾਸ਼ ਚ ਛਾਪੇਮਾਰੀ ਕੀਤੀ ਜਾ ਰਹੀ।
ਇੰਦਰਜੀਤ ਸਿੰਘ ਲਵਲਾ ਜਲੰਧਰ
ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਸੀ ਵਿਆਹੁਤਾ ਵਲੋਂ ਬੀਤੇ ਦਿਨੀਂ ਫਾਹਾ ਲੈ ਕੇ ਜਾਨ ਦੇ ਦਿੱਤੀ, ਪਰ ਮ੍ਰਿਤਕਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਧੀ ਨੂੰ ਮਾਰ ਕੇ ਫਾਹੇ ਤੇ ਲਟਕਾਉਣ ਦੇ ਦੋਸ਼ ਲਗਾਏ ਜਿਸ ਤੋਂ ਬਾਅਦ ਪੁਲੀਸ ਵੱਲੋਂ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਤੇ ਮ੍ਰਿਤਕਾ ਦੇ ਪਤੀ ਸੱਸ ਸਹੁਰੇ ਸਮੇਤ ਛੇ ਜਣਿਆਂ ਤੇ ਮਾਮਲਾ ਦਰਜ ਕਰ ਕੇ ਮ੍ਰਿਤਕਾ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਪਰਵੀਨ ਕੁਮਾਰੀ ਪਤਨੀ ਸਾਗਰ ਨੇ ਫਾਹ ਲੈ ਕੇ ਜਾਨ ਦੇ ਦਿੱਤੀ।ਇਸ ਤੋਂ ਬਾਅਦ ਪੁਲੀਸ ਪਾਰਟੀ ਮੌਕੇ ਤੇ ਪੁੱਜੀ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਮ੍ਰਿਤਕਾ ਪ੍ਰਵੀਨ ਕੁਮਾਰੀ ਦੀ ਮਾਂ ਰਾਜ ਰਾਣੀ ਵਾਸੀ ਛਾਉਣੀ ਮੁਹੱਲਾ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਉਸ ਦੀ ਧੀ ਦਾ ਵਿਆਹ ਦੋ ਸਾਲ ਪਹਿਲਾਂ ਸਾਗਰ ਨਾਲ ਹੋਇਆ ਤੇ ਹੁਣ ਉਨ੍ਹਾਂ ਦੀ ਇਕ ਬੱਚਾ ਵੀ ਹੈ ਵਿਆਹ ਤੋਂ ਬਾਅਦ ਉਸ ਦੀ ਧੀ ਨਾਲ ਸਹੁਰੇ ਪਰਿਵਾਰ ਵਾਲੇ ਮਾਰਕੁੱਟ ਕਰਦੇ ਰਹਿੰਦੇ ਸਨ ਤੇ ਉਸ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਦੇ ਸਨ ਬੁੱਧਵਾਰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਪ੍ਰਵੀਨ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪਰਿਵਾਰ ਵਾਲੇ ਉਸ ਨੂੰ ਮਾਰਕੁੱਟ ਰਹੇ ਹਨ ਉਸ ਨੇ ਫਾਂਸੀ ਤੇ ਲਟਕਾਉਣਾ ਚਾਹੁੰਦੇ ਹਨ
ਜਿਸ ਤੋਂ ਬਾਅਦ ਨੀਲਾ ਮਹਿਲ ਵਿਚ ਰਹਿਣ ਵਾਲੀ ਆਪਣੀ ਵੱਡੀ ਲੜਕੀ ਆਂਚਲ ਨੂੰ ਪ੍ਰਵੀਨ ਦੇ ਘਰ ਭੇਜਿਆ ਜਦ ਅਚਲ ਪ੍ਰਵੀਨ ਦੇ ਘਰ ਪਹੁੰਚੀ ਤਾਂ ਪ੍ਰਵੀਨ ਦੀ ਲਾਸ਼ ਫਾਹੇ ਤੇ ਲਟਕ ਰਹੀ ਸੀ ਜਿਸ ਦੀ ਸੂਚਨਾ ਆਂਚਲ ਨੇ ਉਨ੍ਹਾਂ ਨੂੰ ਦਿੱਤੀ ਥਾਣਾ ਮੁਖੀ ਨੇ ਦੱਸਿਆ ਰਾਣੀ ਦੇ ਬਿਆਨਾਂ ਤੇ ਪੁਲੀਸ ਨੇ ਮ੍ਰਿਤਕਾ ਦੇ ਪਤੀ ਸਾਗਰ ਸੱਸ ਦਰਸ਼ਨਾ ਸਹੁਰੇ ਰਾਜ ਤੋਂ ਇਲਾਵਾ ਰੀਤੂ ਆਸ਼ੂ ਤੇ ਦਵਿੰਦਰ ਚੱਢਾ ਦੇ ਖਿਲਾਫ ਧਾਰਾ 304ਬੀ/34 ਦੇ ਤਹਿਤ ਮਾਮਲਾ ਦਰਜ ਕਰ ਕੇ ਸਾਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ



