
ਸਰਕਾਰੀ ਵਿਕਾਸ ਹੀ ਲੋਕਾਂ ਲਈ ਬਣ ਰਿਹਾ ਮੋਤ ਦਾ ਸੱਬਬ—ਸੁਰਿੰਦਰ ਸੋਢੀ
ਜਲੰਧਰ (ਅਮਰਜੀਤ ਸਿੰਘ ਲਵਲਾ ਅਵਰਿੰਦਰ ਸਿੱਧੂ)
ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਜਲੰਧਰ ਕੈਂਟ ਹੱਲਕੇ ਤੋ ਆਮ ਆਦਮੀ ਪਾਰਟੀ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਵਿੱਢੀ ਚੋਣ ਪ੍ਰਚਾਰੀ ਮੁਹਿੰਮ ਦੀ ਰਫਤਾਰ ਅੱਜ ਹੱਲਕੇ ਅੰਦਰ ਪੈਂਦੀ ਦੀਵਾਲੀ ਤੋ ਭੋਡੇ ਸਪਰਾਏ ਸੜਕ ਉਪਰ ਪੁੱਜ ਹੋਲੀ ਹੁੰਦਾ-ਹੁੰਦਾ ਓਸ ਵੇਲੇ ਰੁਕਿਆ। ਜਦੋਂ ਰਾਹਗੀਰ ਮੋਟਰ ਸਾਈਕਲ ਸਵਾਰ ਨੂੰ ਸੜਕੀ-ਚਿੱਕੜੀ-ਫਿਸਲਣ ਤੋ ਸੁਖਾਲੇ ਆਪਦੀ ਮੰਜਿਲ ਤਕ ਪੁੱਜਣ ਲਈ ਸੱਟ-ਚੋਟ ਤੋ ਬਚਾਉਣ ਲਈ ਗੱਡੀ ਦੀ ਖੜ੍ਹੇ ਪੈਰ ਬਰੇਕ ਲਗਾਉਣੀ ਪਈ। ਪਿੱਛਲੇ ਦਿਨੀਂ ਰੁੱਕ-ਰੁੱਕ ਪਏ ਰਚਵੇਂ ਮੀਂਹ ਨਾਲ ਸੜਕੀ ਟੋਇਆ ‘ਚ ਖੜੋਤੇ ਪਾਣੀ ‘ਤੇ ਮੋਟੇ ਪੱਥਰਾਂ ਉਪਰ ਪਾਈ ਮਿੱਟੀ ਵੀ ਨੰਗੇ ਹੋਣ ਕਾਰਨ ਲੰਘਣ ਵਾਲੇ ਟਰੱਕ, ਕਾਰ, ਮੋਟਰ-ਸਾਈਕਲ, ਸਕੂਟਰ, ਸਾਈਕਲ ਸਵਾਰ ਬਲਕਿ ਪੈਦਲ ਚੱਲਣ ਵਾਲੇ ਰਾਹਗੀਰ ਦੀ ਜਿੰਦਗੀ ਮੋਤ ਦਾ ਸੱਬਬ ਬਣੇ ਹੋਏ ਹਨ। ਉੱਕਤ ਗੱਲ ਦਾ ਜਿੱਕਰ ਆਈਜੀ ਸੋਢੀ ਵੱਲੋਂ ਚੋਣ ਪ੍ਰਕਿਰਿਆ ਦੋਰਾਨ ਸਮਾਜਿਕ ਪ੍ਰਾਣੀ ਵੱਜੋਂ ਹਰ ਇਲਾਕਾ ਨਿਵਾਸੀ ਨਾਲ ਦੁੱਖ-ਸੁੱਖ ਸਾਂਝੀ ਬਣ, ਆਮ ਲੋਕਾਂ ਦੇ ਖੁਸ਼ਹਾਲ ਜੀਵਨ ਲਈ ਪਾਰਟੀ ਦੇ ਸੱਤਾ ਵਿਚ ਆਉਣ ਤੇ ਪ੍ਰਦਾਨ ਕਰਨ ਵਾਲੀਆ ਸਹੁਲਤਾਂ ਬਾਰੇ ਜਾਣੂ ਕਰਵਾਉਣ ਮੋਕੇ ਕੀਤਾ ਗਿਆ। ਪਿੱਛਲੇ 5 ਸਾਲ ਦੋਰਾਨ ਇਲਾਕੇ ਦੇ ਸਾਬਕਾ ਵਿਧਾਇਕ ‘ਤੇ ਕੈਬਨਿਟ ਮੰਤਰੀ ਰਹੇ ਪ੍ਰੱਗਟ ਸਿੰਘ ਵੱਲੋਂ ਅੱਜ ਤੱਕ ਦੇ ਸਭ ਤੋ ਵੱਧ ਵਿਕਾਸ ਕਰਨ ਤੇ ਵਿਕਾਸ ਦੀ ਅਸੱਲ ਤਸਵੀਰ ਉੱਕਤ ਲੋਕਾਂ ਲਈ ਦਰਘਟਨਾ ਕਾਰਨ ਮੋਤ ਦਾ ਸੱਬਬ ਬਣਨ ਵਾਲੀ ਸੜਕ ਦੀਵਾਲੀ ਤੋ ਭੋਡੇ ਸਪਰਾਏ ਵਾਲੀ ਸੜਕ ਉਜਾਗਰ ਕਰਦੀ ਹੈ। ਇਸ ਮੋਕੇ ਦਰਘਟਨਾ ਤੋ ਬੱਚੇ, ਰੋਜਾਨਾ ਕੰਮਕਾਰ ਲਈ ਮੋਟਰ ਸਾਈਕਲ ਤੇ ਸ਼ਾਹ-ਸਵਾਰ ਗੁਜਰੌਨ ਵਾਲੇ ਕਾਹਨਾਂ ਢੇਸੀਆਂ ਪਿੰਡ ਨਿਵਾਸੀ ਲੱਖਵਿੰਦਰ ਸਿੰਘ ਵੱਲੋਂ ਸੁਰਖਿਅਤ ਲੰਘਣ ਲਈ ਦਿੱਤੇ ਸਹਿਯੋਗ ਲਈ, ਅਣਜਾਣੇ ਵਿਚ ਸਹਿਜ ਸੁਬਾਈ ਗੱਲਬਾਤ ਦੋਰਾਨ ਪਾਰਟੀ ਪ੍ਰਤੀ ਰੱਖੀ ਸੋਚ ਨੇ ਓਲੰਪੀਅਨ ਸੋਢੀ ਨੇ ਕਲਾਵੇ ‘ਚ ਲੈ ਅਗਾਂਹ ਲਈ ਸਹਿਯੋਗ ਦੈਣ ਲਈ ਕਹਿਣ ਲਈ ਮਜਬੂਰ ਕੀਤਾ। ਲੱਖਵਿੰਦਰ ਵੱਲੋਂ ਬੇਬਾਕ ਗੱਲਬਾਤ ਦੋਰਾਨ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੇ ਕੰਮ ਕਾਰਾਂ ਤੋ ਲੋਕ ਬਹੁਤ ਦੁੱਖੀ ਹਨ, ਸਰਕਾਰ ਜਿਹੜੀ ਆਮ ਪਾਰਟੀ ਦੀਓ ਬਣਨੀ ਆ। ਉਨ੍ਹਾਂ ਕਿਹਾ ਕਿ ਮੈਂ ਤਾ ਮਨ ਬਣਾਇਆ ਹੈ, “ਆਪ” ਨੂੰ ਵੋਟ ਪਾਉਣ ਦਾ ਓਥੇ ਆਪਦੇ ਰਿਸਤੇਦਾਰ, ਸਾਕ ਸੰਬਧੀਆ, ਦੋਸਤ ਮਿਤਰਾਂ ਦਾ ਵੀ ਮਨ ਏਸ ਵਾਰ ਨਾ ਕੇਵਲ ਇਲਾਕੇ ਵਿਚੋਂ ਬਲਕਿ ਦੁਸਰੇ ਹੱਲਕਿਆ ਵਿਚ ਵੀ ਵੋਟਾਂ ਪਵਾ ਝਾੜੂ ਨਾਲ ਇਨ੍ਹਾਂ ਦੇ ਸਫਾਏ ਲਈ ਹੁੰਝਾ ਫਰਾਉਣਾ ਹੈ।



