Punjab

ਵਿਧਾਇਕ ਸੁਸ਼ੀਲ ਰਿੰਕੂ ਤੇ ਮੇਅਰ ਜਗਦੀਸ਼ ਰਾਜ ਰਾਜਾ ਨੇ ਕੀਤਾ ਸਡ਼ਕ ਦੇ ਨਿਰਮਾਣ ਦਾ ਉਦਘਾਟਨ

ਸੀਵਰੇਜ ਸਮੱਸਿਆ ਤੋਂ ਵੀ ਲੋਕਾਂ ਨੂੰ ਦਿਵਾਈ ਜਾਵੇਗੀ ਨਿਜਾਤ – ਸੁਸ਼ੀਲ ਰਿੰਕੂ
ਅਮਰਜੀਤ ਸਿੰਘ ਲਵਲਾ ਜਲੰਧਰ
ਮੇਅਰ ਜਗਦੀਸ਼ ਰਾਜਾ ਤੇ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਸਾਂਝੇ ਤੌਰ ‘ਤੇ 16 ਲੱਖ ਦੀ ਲਾਗਤ ਨਾਲ ਚਪਲੀ ਚੌਕ ਤੋਂ ਭਾਰਗੋ ਕੈਂਪ ਦੇ ਅੰਡੇ ਤਕ ਦੀ ਬਣਨ ਵਾਲੀ ਸੜਕ ਦੇ ਕੰਮ ਦੀ ਰੀਬਨ ਕੱਟ ਕੇ ਸ਼ੁਰੂਆਤ ਕੀਤੀ। ਇਸ ਦੌਰਾਨ ਰਿੰਕੂ ਨੇ ਕਿਹਾ ਕਿ ਵਾਰਡ ਨੰਬਰ 34 ‘ਤੇ 35 ਵਿਚ 60 ਲੱਖ ਦੇ ਵਿਕਾਸ ਕੰਮ ਚਲ ਰਹੇ ਹਨ। ‘ਤੇ ਉਕਤ ਸੜਕ ਵੀ ਉਸੇ ਕੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਕਤ ਸੜਕ ਕਾਂਗਰਸ ਸਰਕਾਰ ਨੇ ਪਹਿਲਾਂ ਬਣਾਈ ਸੀ, ‘ਤੇ ਹੁਣ ਵੀ 20 ਸਾਲ ਬਾਅਦ ਕਾਂਗਰਸ ਸਰਕਾਰ ਦੇ ਰਾਜ ਵਿਚ ਹੀ ਬਣ ਰਹੀ ਹੈ। ਕਿਸੇ ਵੀ ਇਲਾਕੇ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ। ਉਨ੍ਹਾਂ ਵਾਟਰ ਸਪਲਾਈ ਦੇ ਕੰਮ ਤੇਜ਼ੀ ਨਾਲ ਚਲਾਏ ਜਾ ਰਹੇ ਹਨ। ਸੀਵਰੇਜ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦੁਆਈ ਤੋਂ ਸਪਸ਼ਟ ਹੈ, ਪਿਛਲੀ ਸਰਕਾਰ ਨੇ ਵੈਸਟ ਹਲਕੇ ਵਿਚ ਸੀਵਰੇਜ ਅਤੇ ਚਿਰਾਂ ਤੋਂ ਆ ਰਹੀ ਸਮੱਸਿਆ ਨੂੰ ਨਜ਼ਰਅੰਦਾਜ਼ ਕੀਤਾ।
ਕੁਆਲਿਟੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਉਕਤ ਸੜਕ ਵਧੀਆ ਤਰੀਕੇ ਨਾਲ ਬਣਾਈ ਜਾਵੇਗੀ ਅਤੇ
ਕੁਆਲਿਟੀ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ
ਕੀਤਾ ਜਾਵੇਗਾ । ਉਨ੍ਹਾਂ ਨੇ ਠੇਕੇਦਾਰ ਨੂੰ ਸਪਸ਼ਟ ਕੀਤਾ ਕਿ ਉਹ ਘਟੀਆ ਮਸਾਲੇ ਦੀ ਵਰਤੋਂ ਨਾ ਕਰੋ ਅਤੇ ਉਹ ਸਮੇਂ-ਸਮੇਂ ‘ਤੇ ਸੜਕ ਦੀ ਚੈਕਿੰਗ ਵੀ ਕਰਨਗੇ ਅਤੇ ਸੈਂਪਲਿੰਗ ਵੀ ਕਰਾਉਣਗੇ । ਇਸ ਲਈ ਸੜਕ ਬਣਾਉਣ ਵਿਚ ਕਿਸੇ ਤਰ੍ਹਾਂ ਦਾ ਹੇਰਫੇਰ ਨਹੀਂ ਹੋਣਾ ਚਾਹੀਦਾ । ਇਸ ਦੌਰਾਨ ਭਾਰਗੋ ਕੈਂਪ ਦੇ ਲੋਕਾਂ ਨੇ ਸੜਕ ਦੇ ਕੰਮ ਦੀ ਸ਼ੁਰੂਆਤ ਲਈ ਮੇਅਰ ਜਗਦੀਸ਼ ਰਾਜਾ ਤੇ ਵਿਧਾਇਕ ਸੁਸ਼ੀਲ ਰਿੰਕੂ ਦਾ ਧੰਨਵਾਦ ਕੀਤਾ ਤੇ ਕਿਹਾ ਕਿ 20 ਸਾਲਾਂ ਦਾ ਕਸ਼ਟ ਉਕਤ ਆਗੂਆਂ ਨੇ ਹੀ ਖ਼ਤਮ ਕਰਨ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਇਲਾਕਾ ਕੌਂਸਲਰ ਤਰਸੇਮ ਲਖੋਤਰਾ, ਬਚਨ ਲਾਲ, ਸੁੱਚਾ ਸਿੰਘ, ਗੀਤਾ ਰਾਣੀ, ਨਿਤੇਸ਼ ਨਿਹੰਗਾ, ਕੀਮਤੀ ਭਗਤ, ਗੁਰਬਚਨ ਜੱਲਾ, ਰਾਜ ਕੁਮਾਰ ਰਾਜੂ, ਦੀਪਕ ਕੁਮਾਰ, ਸੋਮਨਾਥ, ਲਾਭਚੰਦ, ਓਮਪ੍ਰਕਾਸ਼ ਭਗਤ, ਵਰਿੰਦਰ ਕਾਲੀ, ਸ਼ੇਰ ਸਿੰਘ ਸ਼ੇਰੂ, ਵਿਜੇ ਕੁਮਾਰ, ਮੰਗਤ ਰਾਮ, ਰਾਜ ਕੁਮਾਰ ਸੋਹੀ, ਸੁਦੇਸ਼ ਭਗਤ, ਅਰਜਨ ਬਰਾੜ ਤੇ ਨਰੇਸ਼ ਟੈਅਰ ਆਦਿ ਮੌਜੂਦ ਸਨ ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!