HealthJalandharPunjab

ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮੌਕੇ ਬੀਸੀਸੀ ਕੋਆਰਡੀਨੇਟਰ ਵਲੋਂ ਸਿਹਤ ਸਟਾਫ਼ ਨੂੰ ਕੀਤਾ ਸੈਂਸੇਟਾਈਜ਼

*ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮੌਕੇ ਬੀਸੀਸੀ ਕੋਆਰਡੀਨੇਟਰ ਵਲੋਂ ਸਿਹਤ ਸਟਾਫ਼ ਨੂੰ ਕੀਤਾ ਸੈਂਸੇਟਾਈਜ਼*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵਲੋਂ ਬਲਾਕ ਜਮਸ਼ੇਰ ਖਾਸ ਅਧੀਨ ਪੈਂਦੇ ਅਰਬਨ ਹੈਲਥ ਵੈਲਨੇਸ ਸੈਂਟਰ ਸੁੱਚੀ ਪਿੰਡ ਵਿਖੇ ਹੈਲਥ ਸਟਾਫ ਸੈਂਸੇਟਾਈਜ਼ ਕੀਤਾ ਗਿਆ। ਇਸ ਮੌਕੇ ਏਐਨਐਮ ਸੰਜੋਗਿਤਾ, ਸਟਾਫ ਨਰਸ ਮੀਨੂ ਅਤੇ ਆਸ਼ਾ ਵਰਕਰ ਮੌਜੂਦ ਸਨ।

ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵਲੋਂ ਦੱਸਿਆ ਗਿਆ ਕਿ ਔਟਿਜ਼ਮ ਇੱਕ ਨਿਊਰੋਡਵੈਲਪਮੈਂਟ ਡਿਸਆਰਡਰ ਹੈ ਜੋ ਪ੍ਰਭਾਵਿਤ ਬੱਚੇ ਦੇ ਸਮਾਜਿਕ ਵਿਵਹਾਰ, ਗੱਲਬਾਤ, ਬੋਲਚਾਲ ਅਤੇ ਵਿਕਾਸ ਵਿੱਚ ਦੇਰੀ ਦਾ ਕਾਰਨ ਬਣਦਾ ਹੈ। ਔਟਿਜ਼ਮ ਵਾਤਾਵਰਣਿਕ, ਜੈਨੇਟਿਕ, ਮੈਟਾਬਲਿਕ ਜਿਵੇਂ ਕਿ ਹਵਾ ਪ੍ਰਦੂਸ਼ਣ, ਮਾਂ ਦੀ ਗਰਭ ਅਵਸਥਾ ਦੌਰਾਨ ਬੁਖਾਰ, ਜਮਾਂਦਰੂ ਨੁਕਸਾਂ ਆਦਿ ਕਰਕੇ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਬੱਚੇ ਦਾ ਚੁੱਪ ਰਹਿਣਾ ਜਾ ਬਿਲਕੁਲ ਘੱਟ ਬੋਲਣਾ, ਦੂਜੇ ਵਿਅਕਤੀ ਦੀ ਕਹੀ ਹੋਈ ਗੱਲ ਨੂੰ ਵਾਰ-ਵਾਰ ਦੁਹਰਾਉਣਾ, ਇਕੱਲੇ ਰਹਿਣਾ, ਕਿਸੇ ਨਾਲ ਗੱਲਬਾਤ ਕਰਦੇ ਹੋਏ ਅੱਖਾਂ ਨਾ ਮਿਲਾਉਣਾ, ਦੂਜਿਆਂ ਨੂੰ ਆਪਣੀ ਗੱਲ ਨਾ ਸਮਝਾ ਪਾਉਣਾ, ਦੂਜੀਆਂ ਦੀ ਭਾਵਨਾ ਨੂੰ ਨਾ ਸਮਝਣਾ, ਇੱਕ ਹੀ ਵਿਵਹਾਰ ਨੂੰ ਵਾਰ ਦੁਹਰਾਉਣਾ, ਖਿਡਾਉਣੀਆਂ ਨਾਲ ਨਾ ਖੇਡਣਾ ਆਦਿ ਔਟਿਜ਼ਮ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਆਸਪਾਸ ਕੋਈ ਔਟਿਜ਼ਮ ਦੇ ਲੱਛਣਾ ਤੋਂ ਪ੍ਰਭਾਵਿਤ ਦਿਖਾਈ ਦਿੰਦਾ ਹੈ ਤਾਂ ਉਸਨੂੰ ਆਪਣੇ ਨਜਦੀਕੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਆਰਬੀਐਸਕੇ ਅਧੀਨ ਔਟਿਜ਼ਮ ਲਈ ਗਾਈਡਲਾਈਨਾਂ ਅਨੁਸਾਰ ਮੈਨੇਜਮੈਂਟ ਲਈ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵਲੋਂ ਸਿਹਤ ਸਟਾਫ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਔਟਿਜ਼ਮ ਦਾ ਕੋਈ ਇਲਾਜ ਨਹੀਂ ਹੈ, ਪਰ ਬਿਮਾਰੀ ਦੀ ਸਥਿਤੀ ਅਤੇ ਲੱਛਣਾਂ ਦੇ ਅਧਾਰ ‘ਤੇ ਡਾਕਟਰ ਇਸ ਨੂੰ ਵਿਵਹਾਰ, ਕਿੱਤਾਮੁਖੀ ਅਤੇ ਸਪੀਚ ਥੈਰੇਪੀ ਆਦਿ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਮਾਮਲਿਆਂ ਵਿੱਚ, ਦਵਾਈਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਨਾਲ ਬੱਚੇ ਦਾ ਮਨ ਹੌਲੀ-ਹੌਲੀ ਜਾਗਦਾ ਹੈ। ਇਸ ਦੇ ਨਾਲ ਹੀ ਮਾਤਾ-ਪਿਤਾ ਨੂੰ ਬੱਚੇ ਦੀ ਦੇਖਭਾਲ ਕਿਵੇਂ ਕਰਨੀ ਹੈ, ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੈ। ਜੇਕਰ ਤੁਹਾਡੇ ਪਰਿਵਾਰ ਵਿੱਚ ਔਟਿਜ਼ਮ ਹੈ, ਤਾਂ ਇਸ ਨੂੰ ਨਫ਼ਰਤ ਨਾ ਕਰੋ, ਇਸ ਨੂੰ ਪਿਆਰ ਕਰੋ ਅਤੇ ਅਜਿਹੇ ਬੱਚਿਆਂ ਦੀ ਦੇਖਭਾਲ ਕਰੋ, ਇਹ ਮੰਨ ਕੇ ਕਿ ਔਟਿਜ਼ਮ ਵਾਲਾ ਬੱਚਾ ਆਮ ਜੀਵਨ ਜੀ ਸਕਦਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!