
*ਸਿਹਤ ਵਿਭਾਗ ਦੀ ਟੀਮ ਵੱਲੋਂ ਐਸਡੀ ਫੁੱਲਰਵਾਨ ਸਕੂਲ ਵਿਖੇ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ*
ਜਲੰਧਰ *ਗਲੋਬਲ ਆਜਤੱਕ* (ਅਮਰਜੀਤ ਸਿੰਘ ਲਵਲਾ)
“ਸਾਡੀ ਧਰਤੀ ਸਾਡੀ ਸਿਹਤ” ਮਕਸਦ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਲੋਕਾਂ ਨੂੰ “ਆਓ ਆਪਣੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ” ਦੀ ਪ੍ਰੇਰਨਾ ਦਿੰਦੇ ਹੋਏ ਦਫਤਰ ਸਿਵਲ ਸਰਜਨ ਵਿਖੇ ਜਨ-ਜਾਗਰੂਕਤਾ ਹਿੱਤ ਬੈਨਰ ਰੀਲੀਜ਼ ਕੀਤਾ ਗਿਆ ਅਤੇ ਇਸਦੇ ਨਾਲ ਹੀ ਐਸਡੀ ਫੁੱਲਰਵਾਨ ਗਰਲਜ਼ ਸੀਨੀਅਰ ਸੈਕੇਂਡਰੀ ਸਕੂਲ, ਪ੍ਰੀਤ ਨਗਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੌਪੜਾ, ਡੀਡੀਐਚਓ ਬਲਜੀਤ ਕੌਰ ਰੂਬੀ, ਜਿਲ੍ਹਾ ਐਪੀਡਮੋਲਿਜਿਸਟ ਡਾ. ਆਦਿਤਯ ਪਾਲ, ਡਾ. ਸ਼ੋਭਨਾ ਬਾਂਸਲ, ਡਿਪਟੀ ਐਮਈਆਈਓ ਪਰਮਜੀਤ ਕੌਰ, ਬੀਈਈ ਰਾਕੇਸ਼ ਸਿੰਘ, ਬੀਈਈ ਮਾਨਵ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।
ਵਿਸ਼ਵ ਸਿਹਤ ਦਿਵਸ ਮਨਾਉਣ ਦਾ ਮੁੱਖ ਮੰਤਵ ਧਰਤੀ ਉੱਤੇ ਵੱਧਦੇ ਪ੍ਰਦੂਸ਼ਣ ਅਤੇ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ ਹੈ। ਟੀਮ ਵੱਲੋਂ ਵਿਆਰਥੀਆਂ ਨੂੰ ਮੌਸਮੀ ਬਿਮਾਰੀਆਂ ਦੇ ਨਾਲ-ਨਾਲ ਤਪਦਿਕ, ਕੈਂਸਰ, ਏਡਜ਼ ਅਤੇ ਮੂੰਹ ਦੀ ਸਾਫ-ਸਫਾਈ ਆਦਿ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਧਰਤੀ ਉੱਤੇ ਵੱਧਦੇ ਪ੍ਰਦੂਸ਼ਨ ਬਾਰੇ ਵਿਚਾਰ ਚਰਚਾ ਕਰਦੇ ਹੋਏ ਪਾਣੀ, ਬਿਜਲੀ ਅਤੇ ਵਾਹਨਾਂ ਦੀ ਦੁਰਵਰਤੋਂ ਦੇ ਨਾਲ-ਨਾਲ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਤੰਦਰੁਸਤ ਜੀਵਨ ਲਈ ਸਵਸਥ ਸਰੀਰ, ਬਿਹਤਰ ਮਾਨਸਿਕ ਪੱਧਰ, ਭਾਵਨਾਤਮਕਤ ਕੁਸ਼ਲਤਾ ਦੇ ਨਾਲ-ਨਾਲ ਸਕਾਰਾਤਮਕ ਸਮਾਜ ਅਤੇ ਸਵੱਛ ਵਾਤਵਰਨ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਧਰਤੀ ਅਤੇ ਆਪਣੇ ਵਾਤਾਵਰਨ ਦਾ ਖਿਆਲ ਰੱਖ ਕੇ ਅਸੀਂ ਸਿਹਤਮੰਦ ਰਹਿ ਸਕਦੇ ਹਾਂ। ਇਸ ਦੌਰਾਨ ਨਿੱਜੀ ਸਾਫ਼-ਸਫਾਈ ਨੂੰ ਮੁੱਖ ਰੱਖਦਿਆਂ ਹੱਥ ਧੋਣ ਦੀ ਵਿਧੀ, ਦੰਦਾਂ ਦੀ ਸਫਾਈ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਢੁੱਕਵੇਂ ਜਵਾਬ ਵੀ ਦਿੱਤੇ ਗਏ। ਸੈਮੀਨਾਰ ਦੇ ਅੰਤ ਵਿੱਚ ਪ੍ਰਿੰਸੀਪਲ ਨੀਰਜ ਸੈਨੀ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਵਢਮੁੱਲੀ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਮੈਡਮ ਨਿਧੀ ਸ਼ਰਮਾ, ਬਲਜੀਤ ਕੌਰ, ਸੋਨੀਆ ਧਵਨ, ਕਮਲ ਸ਼ਰਮਾ, ਸੁਮਨ ਪ੍ਰੀਤ ਕੌਰ, ਦਲਜੀਤ ਕੌਰ ਅਤੇ ਸੀਰਤ ਆਦਿ ਵੀ ਇਸ ਮੌਕੇ ਮੌਜੂਦ ਸਨ।



