Punjab

ਵੀਕੈੰਡ ‘ਤੇ ਰਾਤ ਦਾ ਕਰਫਿਉੂ ਲੌਕ ਡਾਊਨ ਲਈ 15 ਮਈ ਤੱਕ ਹਦਾਇਤਾਂ ਜਾਰੀ

ਵੀਕੈੰਡ ‘ਤੇ ਰਾਤ ਦਾ ਕਰਫਿਉੂ ਲੌਕ ਡਾਊਨ ਲਈ ਹਦਾਇਤਾਂ ਜਾਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਰਾਤ ਦੇ ਕਰਫਿਊ ੳੁੱਤੇ ਵੀਕੈਂਡ ਕਰਫ਼ਿਊ ਸਬੰਧੀ 1 ਤੋਂ 15 ਮਈ ਤੱਕ ਪਾਬੰਦੀਆਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਬੀਤੀ ਰਾਤ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਜ਼ਿਲੇ ਚ ਰੋਜ਼ਾਨਾ ਲੱਗਣ ਵਾਲੇ ਸ਼ਾਮ 6 ਵਜੇ ਤੋਂ 5 ਵਜੇ ਤੱਕ ਰਾਤ ਦੇ ਕਰਫਿਊ ਤੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਵੀ ਕੈਨ ਕਰਫਿਊ ਦੌਰਾਨ ਗ਼ੈਰ ਜ਼ਰੂਰੀ ਗਰਮੀਆਂ ਤੇ ਸਖ਼ਤੀ ਨਾਲ ਰੋਕ ਲਾਈ ਜਾਂਦੀ ਹੈ ਪਰ ਕੁਝ ਜ਼ਰੂਰੀ ਸਰਗਰਮੀਆਂ ਨੂੰ ਕਰਫ਼ਿਊ ਤੋਂ ਛੋਟ ਦਿੱਤੀ ਜਾਂਦੀ ਹੈ। ਡੀਸੀ ਨੇ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਨਾਲ ਹੀ ਕਿਹਾ ਹੈ ਕਿ ਪਾਬੰਦੀ ਤੋਂ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਕੁਦਰਤੀ ਆਫਤ ਪ੍ਰਬੰਧਨ ਐਕਟ 2005 ਤੇ ਐਪੀਡੈਮਿਕ ਡਿਸੀਜ਼ ਐਕਟ1897 ਅਤੇ ਆਈਪੀਸੀ 1860 ਤਹਿਤ ਕਾਰਵਾਈ ਕੀਤੀ ਜਾਵੇਗੀ।🔸ਡਿਪਟੀ ਕਮਿਸ਼ਨਰ ਨੇ ਜਨਤਾ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼
🔸ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ‘ਤੇ ਵੀਕੈਂਡ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਕਰਫਿਊ ਦੌਰਾਨ ਸਾਰੀਆਂ ਗ਼ੈਰ ਜ਼ਰੂਰੀ ਸਰਗਰਮੀਆਂ ‘ਤੇ ਸਖ਼ਤ ਪਾਬੰਦੀ ਹੋਵੇਗੀ, ਕੁਝ ਜ਼ਰੂਰੀ ਕੰਮਾਂ ਲਈ ਛੋਟ ਮਿਲੇਗੀ।
🔸ਜਨਤਕ ਟਰਾਂਸਪੋਰਟਰ (ਬੱਸਾਂ, ਟੈਕਸੀਆਂ ਅਤੇ ਆਟੋਜ਼ ‘ਚ 50 ਫ਼ੀਸਦੀ ਸਵਾਰੀਆਂ ਹੀ ਬੈਠ ਸਕਣਗੀਆਂ।
🔸ਬਾਰ, ਸਿਨੇਮਾ ਹਾਲ, ਜਿੰਮ, ਸਪਾਅ, ਸਵਿਮਿੰਗਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਬੰਦ ਰਹਿਣਗੇ।🔸ਸਾਰੇ ਰੈਸਟੋਰੈਂਟ (ਹੋਟਲਾਂ ਸਮੇਤ) ਕੈਫ਼ੇ, ਕੌਫ਼ੀ, ਸਪਾਸ, ਫਾਸਟ ਫੂਡ ਦੀਆਂ ਦੁਕਾਨਾਂ, ਢਾਬੇ, ਆਦਿ ਬੈਠ ਕੇ ਰੋਟੀ ਖਾਣ ਲਈ ਬੰਦ ਰਹਿਣਗੇ ਅਤੇ ਸਿਰਫ਼ ਟੇਕ-ਅਵੇਅ ਸੇਵਾਵਾਂ ਦੇ ਸਕਣਗੇ। ਹੋਮ ਡਿਲਿਵਰੀ ਰਾਤ 9 ਵਜੇ ਤੱਕ ਹੋਵੇਗੀ ਰੈਸਟੋਰੈਂਟ, ਫਾਸਟਫੂਡ ਜੁਆਇੰਟ, ਕਾਫ਼ੀ ਸਪਾਸ, ਦੇ ਅੰਦਰ ਕਿਸੇ ਨੂੰ ਵੀ ਬੈਠਣ ਦੀ ਆਗਿਆ ਨਹੀਂ ਹੋਵੇਗੀ।
🔸ਸਾਰੀਆਂ ਦੁਕਾਨਾਂ ਮਾਲਜ਼ ‘ਤੇ ਮਲਟੀਪਲੈਕਸ ਰੋਜ਼ਾਨਾ ਸ਼ਾਮ 5ਵਜੇ ਬੰਦ ਹੋਣਗੇ।
🔸ਸਾਰੇ ਹਫਤਾਵਾਰੀ ਬਾਜ਼ਾਰ, ਆਪਣੀ ਮੰਡੀ ਸਮੇਤ ਬੰਦ ਰਹਿਣਗੇ।
🔸ਸਾਰੀਆਂ ਸਮਾਜਿਕ ਸੱਭਿਆਚਾਰਕ ਖੇਡ ਸਰਗਰਮੀਆਂ ਤੇ ਇਕੱਤਰਤਾਵਾਂ ਅਤੇ ਸਬੰਧਤ ਪ੍ਰੋਗਰਾਮਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
🔸ਕਿਸੇ ਵੀ ਪ੍ਰੋਗਰਾਮ, ਜਿਵੇਂ ਵਿਆਹ ਜਾਂ ਸੰਸਕਾਰ ‘ਤੇ ਕਿਰਿਆ ਆਦਿ ਵਿੱਚ 20 ਵਿਅਕਤੀਆਂ ਤੋਂ ਵੱਧ ਸ਼ਾਮਲ ਹੋਣ ਤੇ ਪਾਬੰਦੀ ਰਹੇਗੀ। ਅਜਿਹੇ ਕਿਸੇ ਵੀ ਸਮਾਗਮ ਵਿਚ 10 ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਗਿਆ ਲੈਣੀ ਪਵੇਗੀ।
🔸ਜ਼ਿਲ੍ਹੇ ਅੰਦਰ ਸਿਆਸੀ ਇਕੱਤਰਤਾਵਾਂ ‘ਤੇ ਪੂਰਨ ਪਾਬੰਦੀ ਰਹੇਗੀ। ਕਿਸੇ ਵੀ ਤਰ੍ਹਾਂ ਦੀ ਇਕੱਤਰਤਾ ਹੁਕਮਾਂ ਦੀ ਉਲੰਘਣਾ ਮੰਨੀ ਜਾਵੇਗੀ। ਅਜਿਹੇ ਕਰਨ ‘ਤੇ ਪ੍ਰਬੰਧਕਾਂ, ਸ਼ਾਮਲ ਹੋਣ ਵਾਲਿਅਾਂ ਅਤੇ ਸਮਾਗਮ ਵਾਲੀ ਜਗ੍ਹਾ ਤੇ ਮਾਲਕ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ।
🔸ਜ਼ਿਆਦਾ (ਸਮਾਜਿਕ ਸਿਆਸੀ ਤੇ ਧਾਰਮਿਕ) ਇਕੱਠਾਂ ‘ਚ ਜਾਣ ਵਾਲੇ ਵਿਅਕਤੀ ਲਈ ਆਪਣੇ ਆਪ ਨੂੰ 5 ਦਿਨ ਇਕਾਂਤਵਾਸ ਰੱਖਣਾ ਜ਼ਰੂਰੀ ਹੋਵੇਗਾ, ਅਤੇ ਪ੍ਰੋਟੋਕਾਲ ਅਨੁਸਾਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।
🔸ਸਾਰੇ ਵਿੱਦਿਅਕ ਸੰਸਥਾਨ, ਜਿਵੇਂ ਸਕੂਲ ਤੇ ਕਾਲਜ ਬੰਦ ਰਹਿਣਗੇ ਪਰ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਗ਼ੈਰ-ਅਧਿਆਪਕ ਸਟਾਫ ਮੈਂਬਰ ਡਿਊਟੀ ਜਾਣਗੇ।
🔸ਸਾਰੇ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹੇ ਰੱਖੇ ਜਾ ਸਕਦੇ ਹਨ।
🔸ਸਾਰੀਆਂ ਭਰਤੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ।
🔸ਸਾਰੇ ਪ੍ਰਾਈਵੇਟ ਦਫ਼ਤਰ, ਜਿੰਨਾ ਸਰਵਿਸ ਇੰਡਸਟਰੀ, ਜਿਵੇਂ ਆਰਕੀਟੈਕਟ ਦਾ ਦਫ਼ਤਰ, ਚਾਰਟਰਡ ਅਕਾਊਂਟੈਂਟਸ, ਇੰਸ਼ੋਰੈਂਸ ਕੰਪਨੀਆਂ ਦੇ ਮੁਲਾਜ਼ਮ ਸਿਰਫ ‘ਵਰਕ ਫਰੌਮ ਹੋਮ’ ਕਰਨਗੇ।
🔸ਸਰਕਾਰੀ ਦਫ਼ਤਰ ਜਿਵੇਂ ਸਿਹਤ/ਫਰੰਟਲਾਈਨ ਵਰਕਰ ‘ਤੇ ਮੁਲਾਜ਼ਮ ਜੋ ਕਿ 45 ਸਾਲ ਤੋਂ ਉੱਪਰ ਦੇ ਹਨ ‘ਤੇ ਜਿਨ੍ਹਾਂ ਪਿਛਲੇ 15 ਦਿਨਾਂ ਦੌਰਾਨ ਵੈਕਸੀਨ ਨਹੀਂ ਲਵਾਈ, ਛੁੱਟੀ ਲੈ ਕੇ ਘਰ ਰਹਿਣਗੇ। ‘ਤੇ ਉਨੀ ਦੇਰ ਦਫ਼ਤਰ ਨਹੀਂ ਆਉਣਗੇ ਜਿੰਨੀ ਦੇਰ ਉਹ ਆਪਣੀ 5 ਦਿਨ ਪੁਰਾਣੀ ਸੈਂਪਲ ਦੀ ਨੈਗੇਟਿਵ ਰਿਪੋਰਟ ਨਹੀਂ ਲੈ ਕੇ ਆਉਣਗੇ।
🔸ਸਾਰੇ ਸਰਕਾਰੀ ਦਫ਼ਤਰ ਸ਼ਿਕਾਇਤਾਂ ਦਾ ਨਿਪਟਾਰਾ ਵਰਚੁਅਲ ਜਾਂ ਆਨਲਾਈਨ ਕਰਨ ਨੂੰ ਪਹਿਲ ਦੇਣਗੇ। ਜਿੱਥੋਂ ਤੱਕ ਹੋ ਸਕੇ ਪਬਲਿਕ ਡੀਲਿੰਗ ਨਾ ਕੀਤੀ ਜਾਵੇ, ਉਸ ਹਾਲਤ ਚ ਹੀ ਪਬਲਿਕ ਡੀਲਿੰਗ ਕੀਤੀ ਜਾਵੇ, ਜਿੱਥੇ ਅਤਿ ਜ਼ਰੂਰੀ ਹੋਵੇ। ਰੈਵਨਿਊ ਵਿਭਾਗ ਰਜਿਸਟਰੀਆਂ ਜਾਂ ਹੋਰ ਜਾਇਦਾਦ ਸਬੰਧੀ ਕੰਮ ਕਰਨ ਲਈ ਬਹੁਤ ਘੱਟ ਲੋਕਾਂ ਨੂੰ ਔਪਾਇੰਟਮੈਂਟ ਦੇਵੇਗਾ।
🔸ਇਨ੍ਹਾਂ ਨੂੰ ਮਿਲੇਗੀ ਰਾਹਤ ਦੇ ਵੀਕੈਂਡ ਕਰਫਿਊ ਤੋਂ ਛੂਟ
1-ਹਸਪਤਾਲਾਂ, ਵੈਟਰਨਰੀ ਹਸਪਤਾਲਾਂ ‘ਤੇ ਨਿਜੀ ‘ਤੇ ਜਨਤਕ ਖੇਤਰ ਦੇ
ਮੈਨਫੈਕਚਰਿੰਗ ਨਾਲ ਸਬੰਧਤ ਅਦਾਰਿਆਂ ਅਤੇ ਦਵਾਈਆਂ ‘ਤੇ ਮੈਡੀਕਲ ਉਪਕਰਨਾਂ ਦੀ ਸਪਲਾਈ ਕਰਨ ਵਾਲੇ ਇਨ੍ਹਾਂ ਸਾਰੇ ਅਦਾਰਿਆਂ ਨਾਲ ਸਬੰਧਤ ਵਿਅਕਤੀਆਂ ਨੂੰ ਟਰਾਂਸਪੋਰਟ ‘ਚ ਵੀ ਛੋਟ ਮਿਲੇਗੀ ਅਤੇ ਉਨ੍ਹਾਂ ਦਾ ਸ਼ਨਾਖਤੀ ਕਾਰਡ ਹੀ ਕਰਫਿਊ ਪਾਸ ਮੰਨਿਆ ਜਾਵੇਗਾ।
2-ਈ ਕਾਮਰਸ ਤੇ ਸਾਰੀਆਂ ਵਸਤਾਂ ਦੀ ਆਵਾਜਾਈ ਜਾਰੀ ਰਹੇਗੀ।
3- ਦਵਾਈਆਂ ਦੀਆਂ ਦੁਕਾਨਾਂ, ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਵੇਂ ਦੁੱਧ, ਬਰੈੱਡ, ਸਬਜ਼ੀਆਂ, ਫਲ, ਡੇਅਰੀ ਤੇ ਪੋਲਟਰੀ ਉਤਪਾਦਾਂ ਅੰਡੇ ਅਤੇ ਮੀਟ ਆਦਿ।
4- ਜਹਾਜ਼ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀ।
5-ਸ਼ਹਿਰੀ ਤੇ ਦਿਹਾਤੀ ਖੇਤਰਾਂ ਚ ਉਸਾਰੀ ਕੰਮ।
6-ਖੇਤੀ ਨਾਲ ਸਬੰਧਿਤ ਜਿਵੇਂ ਫਸਲ ਦੀ ਢੋਆ-ਢੁਆਈ, ਬਾਗਬਾਨੀ, ਐਨੀਮਲ ਹਸਬੈਂਡਰੀ ਤੇ ਵੈਟਨਰੀ ਸੇਵਾਵਾਂ।
7-ਵੈਕਸੀਨੇਸ਼ਨ ਕੈਂਪ ਤਕ ਜਾਣ ਲਈ।
8- ਮੈਨੂਫੈਕਚਰਿੰਗ ਇੰਡਸਟਰੀ ‘ਤੇ ਸੇਵਾਵਾਂ ਲਈ ਕੰਮ ਕਰਨ ਵਾਲੇ ਕਾਮਿਆਂ/ ਮਜ਼ਦੂਰਾਂ ਅਤੇ ਮੁਲਾਜ਼ਮਾਂ ਤੇ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ। ਟੈਲੀਕਮਿਊਨੀਕੇਸ਼ਨ, ਇੰਟਰਨੈੱਟ ਸੇਵਾਵਾਂ, ਬਰਾਡਕਾਸਟਿੰਗ ਤੇ ਕੇਬਲ ਸੇਵਾਵਾਂ। ਆਈਟੀ ਐਂਡ ਆਈਟੀ ਵਰਗੀਆਂ ਸੇਵਾਵਾਂ। ਪੈਟਰੋਲ ਪੰਪਾਂ ਤੇ ਪੈਟਰੋਲੀਅਮ ਪਦਾਰਥਾਂ, ਐਲਪੀਜੀ, ਗੈਸ ਰਿਟੇਲਰ, ਤੇ ਸਟੋਰੇਜ ਆਊਟਲੈਟਸ। ਪਾਵਰ ਜਨਰੇਸ਼ਨ, ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਯੂਨਿਟ ਤੇ ਸੇਵਾਵਾਂ ਕੋਲਡ ਸਟੋਰੇਜ ਤੇ ਵੇਅਰਹਾਊਸਿੰਗ ਸੇਵਾਵਾਂ ਸਾਰੇ ਬੈਂਕਾਂ/ਆਰਬੀਆਈ ਸੇਵਾਵਾਂ। ਈਟੀਐੱਮਜ਼, ‘ਚ ਕੈਸ਼ ਵੈਨ ਤੇ ਕੈਸ਼ ਹੈਂਡਲਿੰਗ ਡਿਸਟ੍ਰੀਬਿੳੂਸ਼ਨ ਸੇਵਾਵਾਂ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!