Latest News

ਵੈਕਸੀਨ ਮਾਮਲੇ ‘ਚ ਘਿਰੀ ਸਰਕਾਰ

400 ਰੁਪਏ ਦੀ ਵੈਕਸੀਨ 1060 ‘ਚ ਨਿੱਜੀ ਹਸਪਤਾਲਾਂ ਨੂੰ ਵੇਚੀ, ਹਸਪਤਾਲਾਂ ਨੂੰ ਵੈਕਸੀਨ 1060 ਰੁਪਏ ‘ਚ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ 5.28 ਰੁਪਏ ਦਾ ਕਾਮਿਆਂ ਮੁਨਾਫ਼ਾ
ਚੰਡੀਗੜ੍ਹ/ਜਲੰਧਰ (ਗਲੋਬਲ ਆਜਤੱਕ)
ਪੰਜਾਬ ਸਰਕਾਰ 18 ਤੋਂ 44 ਸਾਲ ਉਮਰ ਵਰਗ ਲਈ ਖ਼ਰੀਦੀ ਗਈ ਵੈਕਸੀਨ ਦੀ ਮੁਨਾਫ਼ਾਖੋਰੀ ‘ਚ ਬੁਰੀ ਤਰ੍ਹਾਂ ਫਸ ਗਈ ਸਰਕਾਰ ਨੇ 400 ਰੁਪਏ ਦੀ ਪ੍ਰਤੀ ਡੋਜ਼ ਵੈਕਸੀਨ ਖਰੀਦ ਕੇ ਇਸ ਨੂੰ 1060 ਰੁਪਏ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ 5.28 ਰੁਪਏ ਦਾ ਮੁਨਾਫ਼ਾ ਕਮਾ ਲਿਆ ਉਥੇ ਨਿਜੀ ਹਸਪਤਾਲਾਂ ਨੇ 1060 ਰੁਪਏ 1560 ਤੋਂ ਲੈ ਕੇ 1700 ਰੁਪਏ ਵਿਚ ਵੈਕਸੀਨ ਲਗਾਈ। ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ 80 ਹਜ਼ਾਰ ਡੋਜ਼ ਵੇਚੀ ਸੀ। ਇਸ ਮਾਮਲੇ ਸਾਹਮਣੇ ਆਉਣ ਤੇ ਸਰਕਾਰ ਚੌਤਰਫਾ ਘਿਰ ਗਈ ਹੈ। ਲਿਹਾਜ਼ਾ ਉਸ ਨੇ ਇਹ ਫ਼ੈਸਲਾ ਵਾਪਸ ਲੈ ਲਿਆ। ਟੀਕਾਕਰਨ ਮਾਮਲੇ ਦੇ ਨੋਡਲ ਅਧਿਕਾਰੀ ਵਿਕਾਸ ਗਰਗ ਨੇ ਵੀ ਇਸ ਸੰਦਰਭ ਵਿੱਚ ਪੱਤਰ ਜਾਰੀ ਕਰ ਦਿੱਤਾ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਦੇ ਕਦੇ ਗਲਤ ਫ਼ੈਸਲੇ ਹੋ ਜਾਂਦੇ ਹਨ। ਇਹ ਵੀ ਗ਼ਲਤ ਫ਼ੈਸਲਾ ਸੀ। ਸਰਕਾਰ ਇਸ ਨੂੰ ਵਾਪਸ ਲੈਂਦੀ ਹੈ। ਜਿਹੜੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਕੋਲ ਪਈ ਹੈ। ਉਸ ਨੂੰ ਵਾਪਸ ਮੰਗਾਇਆ ਜਾ ਰਿਹਾ ਹੈ।
ਇਹ ਫ਼ੈਸਲਾ ਕਿਉਂ ਲਿਆ, ਇਸ ਦੀ ਵੀ ਜਾਂਚ ਹੋਵੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਾਇਆ ਸੀ। ਸ਼ੁੱਕਰਵਾਰ ਨੂੰ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਸ ਮਾਮਲੇ ‘ਚ ਜਾਂਚ ਦੀ ਮੰਗ ਕੀਤੀ। ਬਾਜਵਾ ਨੇ ਤਾਂ ਇੱਥੋਂ ਤਕ ਲਿਖਿਆ ਕਿ ਇਹ ਲੋਕਾਂ ਨਾਲ ਧੋਖਾ ਹੈ।

ਮੁੱਖ ਸਕੱਤਰ ਦੇ ਟਵੀਟ ਤੇ ਇਤਰਾਜ਼ -:
ਮੁੱਖ ਸਕੱਤਰ ਵਿਨੀ ਮਹਾਜਨ ਨੇ ਟਵੀਟ ਕੀਤਾ ਸੀ ਕਿ ਮੈਕਸ ਹਸਪਤਾਲ ਮੋਹਾਲੀ ਅਤੇ ਫੋਰਟਿਸ ਹਸਪਤਾਲ ‘ਚ 18 ਤੋਂ 44 ਉਮਰ ਵਰਗ ਦੇ ਲੋਕਾਂ ਦੀ ਵੈਕਸੀਨ ਸ਼ੁਰੂ ਹੋ ਗਈ ਹੈ। ਮੈਕਸ 900 ਤਾਂ ਫੋਰਟਿਸ 1250 ਰੁਪਏ ‘ਚ ਵੈਕਸੀਨ ਲਗਾਏਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ‘ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਦੋਸ਼ ਲਗਾਇਆ ਕਿ ਮੁੱਖ ਸਕੱਤਰ ਪ੍ਰਾਈਵੇਟ ਹਸਪਤਾਲਾਂ ਦੀ ਬ੍ਰਾਂਡ ਅੰਬੈਸਡਰ ਬਣ ਗਏ ਹਨ। ਉਧਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਕਿਹਾ ਕਿ ਮੁੱਖ ਸਕੱਤਰ ਵੱਲੋਂ ਟਵੀਟ ਕਰਨਾ ਗਲਤ ਹੈ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

ਸੂਬਾ ਸਰਕਾਰ ਨੇ ਇੰਜ ਕੀਤੀ ਮੁਨਾਫੇਖੋਰੀ -:
ਪੰਜਾਬ ਸਰਕਾਰ ਨੇ 18 ਤੋਂ 44 ਉਮਰ ਦੇ ਵਰਗ ਲਈ 400 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ 1.16 ਲੱਖ ਡੋਜ਼ ਖਰੀਦੀ ਸੀ। ਸਰਕਾਰ ਨੇ ਕਿਹਾ ਕਿ ਪਹਿਲਾਂ ਨਿਰਮਾਣ ਖੇਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ, ਫਿਰ ਸਹਿ ਰੋਗੀਆਂ ਆਦਿ ਨੂੰ ਟੀਕੇ ਲਾਏ ਜਾਣਗੇ। ਸਰਕਾਰ ਨੇ ਇਸ ਉਮਰ ਵਰਗ ਵਿਚ ਵੈਕਸੀਨ ਨਾ ਹੋਣ ਦੇ ਕਾਰਨ ਸਾਰੇ ਉਮਰ ਵਰਗ ਲਈ ਟੀਕਾਕਰਨ ਸ਼ੁਰੂ ਨਹੀਂ ਕੀਤਾ। 1.16 ਲੱਖ ਡੋਜ਼ ਵਿੱਚੋਂ 80 ਹਾਜ਼ਰ ਡੋਜ਼ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਵੇਚ ਦਿੱਤੀ ਗਈ। ਇਸ ਦੇ ਲਈ ਸਰਕਾਰ ਨੇ ਕਵਿਡ ਵੈਕਸਿੰਗ ਸੀਐਸਆਰ ਕਰਕੇ ਇਕ ਨਵਾਂ ਖਾਤਾ ਬਣਾਇਆ। ਪੰਜਾਬ ਸਰਕਾਰ ਨੇ 80 ਹਜ਼ਾਰ ਡੋਜ਼ ਲਈ 3.20 ਕਰੋੜਾਂ ਰੁਪਏ ਖਰਚ ਕਰਨੇ ਪਏ, ਪਰ ਉਸ ਨੇ ਪ੍ਰਾਈਵੇਟ ਹਸਪਤਾਲ ਨੂੰ 8.48 ਕਰੋੜ ਰੁਪਏ ਵਿਚ ਵੇਚ ਦਿੱਤੀ। ਇਸ ਨਾਲ ਸਰਕਾਰ ਨੇ 5.28 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ। ਇਸ ‘ਤੇ ਪ੍ਰਾਈਵੇਟ ਹਸਪਤਾਲਾਂ ਨੇ 1560 ਰੁਪਏ ਤੋਂ 1700 ਰੁਪਏ ਦੇ ਲਗਭਗ ਵਸੂਲੇ। ਕੁੱਲ 9.28 ਕਰੋੜ ਦਾ ਮੁਨਾਫਾ ਕਮਾਇਆ ਗਿਆ ਜਿਸ ਵਿਚੋਂ ਪ੍ਰਾਈਵੇਟ ਹਸਪਤਾਲਾਂ ਨੂੰ ਚਾਰ ਕਰੋੜ ਰੁਪਏ ਦਾ ਮੁਨਾਫਾ ਹੋਇਆ।

Related Articles

Leave a Reply

Your email address will not be published. Required fields are marked *

Back to top button
error: Content is protected !!