JalandharPunjab

ਵੋਟਰਾਂ ਨੂੰ ਗ੍ਰਾਫ਼ਿਟੀਜ਼ ਰਾਹੀਂ ਵੋਟਿੰਗ ਲਈ ਕੀਤਾ ਜਾਵੇਗਾ ਪ੍ਰੇਰਿਤ

ਲੋਕਾਂ 'ਚ ਸੰਦੇਸ਼ ਫੈਲਾਉਣ ਲਈ 30 ਥਾਵਾਂ ਦੀ ਚੋਣ

ਨੌਜਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਖਾਤਰ ਸਾਰੇ ਪਲੇਟਫਾਰਮਾਂ ਦੀ ਕੀਤੀ ਜਾਵੇਗੀ ਵਰਤੋਂਜ਼ਿਲ੍ਹੇ ‘ਚ 27042 ਫਸਟ ਟਾਈਮ ਵੋਟਰ—ਘਨਸ਼ਿਆਮ ਥੋਰੀ                                                         ਜਲੰਧਰ (ਅਮਰਜੀਤ ਸਿੰਘ ਲਵਲਾ)                               ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀਆਂ ਸਵੀਪ ਸਰਗਰਮੀਆਂ ਵਿੱਚ ਤੇਜ਼ੀ ਲਿਆਉਂਦਿਆਂ ਗ੍ਰਾਫਿਟੀਜ਼ ਦੇ ਰੂਪ ਵਿੱਚ ਇਕ ਹੋਰ ਪਹਿਲਕਦਮੀ ਕੀਤੀ ਗਈ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਐਲਾਨ ਕੀਤੇ ਗਏ ਸ਼ਡਿਊਲ ਅਨੁਸਾਰ 20 ਫਰਵਰੀ, 2022 ਨੂੰ ਵੋਟ ਪਾਉਣ ਦੇ ਸੰਦੇਸ਼ ਬੀਐਮਸੀ ਫਲਾਈਓਵਰ ਦੇ ਹੇਠਾਂ ਖੰਭਿਆਂ ‘ਤੇ ਚਿੱਤਰਕਾਰੀ ਰਾਹੀਂ ਦਰਸਾਏ ਗਏ ਹਨ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਹਿਰੀ ਖੇਤਰ ਵਿੱਚ ਪ੍ਰਮੁੱਖ ਸਥਾਨਾਂ ‘ਤੇ 30 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਗ੍ਰਾਫਿਟੀ ਦੇ ਵੱਖ-ਵੱਖ ਡਿਜ਼ਾਈਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਇੱਕੋ ਇੱਕ ਮਕਸਦ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਉਹ 20 ਫਰਵਰੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਬੀਐਮਸੀ ਫਲਾਈਓਵਰ ਦੇ ਥੰਮ੍ਹ ‘ਤੇ ਬਣਾਈ ਗਈ ਗ੍ਰਾਫਿਟੀ ਦਾ ਸੰਦੇਸ਼ ‘ਇਸ ਵਾਰ ਵੋਟ ਪਾਉਣੀ ਨਹੀਂ ਭੁੱਲਾਂਗਾ’ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਰ ਥਾਵਾਂ ‘ਤੇ ‘ਤੁਹਾਡੀ ਵੋਟ, ਤੁਹਾਡੀ ਜ਼ਿੰਮੇਵਾਰੀ’, ‘ਵੋਟ ਪਾਉਣ ਲਈ ਵਧੀਏ ਅਸੀਂ, ਰੁਕੀਏ ਨਹੀਂ, ਥੱਕੀਏ ਨਹੀਂ’, ‘ਵੋਟਰਾਂ ਨੂੰ ਸਾਰੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਵੋਟਰ ਹੈਲਪਲਾਈਨ 1950, ‘ਤੁਹਾਡੀ ਵੋਟ, ਤੁਹਾਡਾ ਹੱਕ’ ਅਤੇ ‘ਵੋਟ ਪਾ ਕੇ ਆਪਣੀ ਜ਼ਿੰਦਗੀ ਦੇ ਅਠਾਰਵੇਂ ਵਰ੍ਹੇ ਦਾ ਜਸ਼ਨ ਮਨਾਓ’, ‘ਵੋਟ ਲਈ ਨੋਟ ਨਹੀਂ’, ‘ ਬਿਹਤਰ ਭਾਰਤ ਲਈ ਵੋਟ’ ਅਤੇ ‘ਤੁਹਾਡੀ ਵੋਟ ਤੁਹਾਡੀ ਆਵਾਜ਼’ ਦੇ ਸੰਦੇਸ਼ਾਂ ਦਾ ਪ੍ਰਚਾਰ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਗ੍ਰਾਫ਼ਿਟੀਜ਼ ਸੁਵਿਧਾ ਕੇਂਦਰ ਦੇ ਬਾਹਰ, ਸਰਕਾਰੀ ਪੋਲੀਟੈਕਨਿਕ ਕਾਲਜ ਲਾਡੋਵਾਲੀ ਰੋਡ, ਬੱਸ ਸਟੈਂਡ, ਰਾਮਾ ਮੰਡੀ ਫਲਾਈਓਵਰ, ਪੀਏਪੀ ਬਾਊਂਡਰੀ ਵਾਲ, ਵੇਰਕਾ ਮਿਲਕ ਪਲਾਂਟ ਦੀ ਕੰਧ, ਪਠਾਨਕੋਟ ਬਾਈਪਾਸ, ਕੇਐਮਵੀ ਕਾਲਜ, ਪਿਮਸ, ਨਕੋਦਰ ਚੌਕ, ਰੇਲਵੇ ਸਟੇਸ਼ਨ ਦੇ ਬਾਹਰ, ਕੰਟੋਨਮੈਂਟ ਬੋਰਡ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਨਹਿਰੂ ਗਾਰਡਨ ਸਕੂਲ ਆਦਿ ਵਿਖੇ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜਲੰਧਰ ਸ਼ਹਿਰ ਦੇ ਬਾਹਰ ਹੋਰ ਹਲਕਿਆਂ ਵਿੱਚ ਵੀ ਇਹ ਗ੍ਰਾਫਿਟੀਆਂ ਬਣਾਈਆਂ ਜਾਣਗੀਆਂ। ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਵੋਟ ਪਾਉਣ ਲਈ ਅੱਗੇ ਆਉਣ ਵਾਸਤੇ ਜਾਗਰੂਕਤਾ ਫੈਲਾਉਣ ਲਈ ਸਾਰੇ ਮਹੱਤਵਪੂਰਨ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨਾਲ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।                                                                             *ਜ਼ਿਲ੍ਹੇ ਵਿੱਚ 27042 ਫਸਟ ਟਾਈਮ ਵੋਟਰ*              ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ 27042 ਫਸਟ ਟਾਈਮ ਵੋਟਰ ਹਨ ਅਤੇ 20 ਫਰਵਰੀ ਨੂੰ ਹੋਣ ਵਾਲੀ ਪੋਲਿੰਗ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗ੍ਰਾਫਿਟੀ ਰਾਹੀਂ ਵੋਟਰਾਂ ਖਾਸ ਕਰ ਨੌਜਵਾਨਾਂ ਵਿੱਚ ਵੋਟ ਪਾਉਣ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!