
ਭਗਤ ਸਿੰਘ ਦੀ ਭਤੀਜੀ ਜਸਮੀਤ ਕੌਰ ਹੋਣਗੇ ਸਰਪ੍ਰਸਤ
ਅੰਮ੍ਰਿਤਸਰ/ਜਲੰਧਰ (ਅਮਰਜੀਤ ਸਿੰਘ ਲਵਲਾ)
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਪੂਰੇ ਪੰਜਾਬ ਵਿਚ ਮਨਾਇਆ ਗਿਆ, ਇਸ ਸਬੰਧ ਵਿਚ ਅੰਮ੍ਰਿਤਸਰ ਸਿਟੀ ਸੈਂਟਰ ਵਿਖੇ ਹੋਟਲ ਸਿਟੀ ਇੰਨ ‘ਚ ਜਿਲ੍ਹਾ ਕਮੇਟੀ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਜਿਲ੍ਹਾ ਪ੍ਰਧਾਨ ਹਰਪਾਲ ਭੰਗੂ ਦੀ ਅਗਵਾਹੀ ਵਿਚ ਮਨਾਏ ਗਏ ਜਨਮ ਦਿਵਸ ਮੌਕੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਚੇਅਰਮੈਨ ਅਮਰਿੰਦਰ ਸਿੰਘ ਵਲੋਂ ਵੱਡਾ ਐਲਾਨ ਕਰਦੇ ਹੋਏ ਜਾਣਕਰੀ ਦਿੱਤੀ ਕੀ ਦੇਸ਼ ਦੇ ਹਲਾਤ ਨੂੰ ਦੇਖਦੇ ਹੋਏ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ, ਕੀ ਸ਼ਹੀਦ ਭਗਤ ਸਿੰਘ ਵਲੋਂ ਗਠਿਤ ਕੀਤੀ ਗਈ ਨੌਜਵਾਨ ਭਾਰਤ ਸਭਾ ਨੂੰ ਅੱਜ ਤੋਂ ਪੂਰੇ ਇਕ ਮਹੀਨੇ ਨੂੰ 27 ਅਕਤੂਬਰ ਨੂੰ ਦੁਬਾਰਾ ਗਠਿਤ ਕੀਤਾ ਜਾ ਰਿਹਾ ਹੈ। ਇਸ ਸੰਗਠਨ ਦੀ ਸਰਪ੍ਰਸਤ ਸ਼ਹੀਦ ਭਗਤ ਸਿੰਘ ਦੀ ਭਤੀਜੀ ਬੀਬੀ ਜਸਮੀਤ ਕੌਰ ਹੋਣਗੇ। ਇਸ ਤੋਂ ਇਲਾਵਾ ਹੋਰ ਵੀ ਸ਼ਹੀਦ ਸੋਹਣ ਸਿੰਘ ਭਕਨਾ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਹੋਰ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਰਪ੍ਰਸਤੀ ਵਿਚ ਇਸ ਜਥੇਬੰਦੀ ਨੂੰ ਚਲਾਇਆ ਜਾਵੇਗਾ ਅਤੇ ਸ਼ਹੀਦਾਂ ਦੇ ਨਾਮ ‘ਤੇ ਚੱਲ ਰਹੀਆਂ ਜਥੇਬੰਦੀਆਂ ਨੂੰ ਇਕ ਪਲੇਟਫਾਰਮ ‘ਤੇ ਲਿਆਂਦਾ ਜਾਵੇਗਾ।
ਇਸ ਦਾ ਮੁੱਖ ਏਜੰਡਾ ਦੇਸ਼ ਦੇ ਨੌਜਵਾਨਾਂ ਨੂੰ ਸੰਗਠਿਤ ਕਰਕੇ ਭਗਤ ਸਿੰਘ ਅਤੇ ਸ਼ਹੀਦਾਂ ਦੀ ਵਿਚਾਰਧਾਰਾ ਨਾਲ ਜੋੜਨਾ ਹੋਵੇਗਾ। ਜਿਸ ਦੇ ਸਬੰਧ ਵਿਚ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਵਲੋਂ ਪੂਰੇ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਜਰਨਲ ਸਕੱਤਰ ਗੁਰਵਿੰਦਰ ਮਾਹਲ, ਸਲਾਹਕਾਰ ਸੁਨੀਲ ਅਰੋੜਾ, ਸਤਿੰਦਰ ਅਠਵਾਲ, ਸਤਨਾਮ ਮੂਧਾਲ, ਸਨੀ ਸਹੋਤਾ, ਨੀਤੀਸ਼ ਕੁਮਾਰ, ਜਤਿੰਦਰ ਬੇਦੀ, ਅਤੇ ਅਨੇਕਾਂ ਅਹੁਦੇਦਾਰ ਹਾਜਰ ਸਨ।



