Punjab

ਸ਼ਾਂਤ ਤੋਂ ਜਾਓ, ਹਾਈ ਕਮਾਨ ਨੇ ਕਿਹਾ

ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸਰਕਾਰ ਡੇਗਣ ਦਾ ਦਿੱਤਾ ਸੱਦਾ
ਚੰਡੀਗੜ੍ਹ/ਜਲੰਧਰ (ਗਲੋਬਲ ਆਜਤੱਕ ਬਿਊਰੋ)
ਕਾਂਗਰਸ ਹਾਈਕਮਾਨ ਦੇ ਦਖ਼ਲ ਤੋਂ ਬਾਅਦ ਵੀ ਪੰਜਾਬ ਦੇ ਕਾਂਗਰਸੀ ਆਗੂਆਂ ਦਾ ਗੁੱਸਾ ਠੰਢਾ ਨਹੀਂ ਹੋ ਰਿਹਾ। ਪਾਰਟੀ ਦੇ ਸੰਗਠਨ ਇੰਚਾਰਜ ਕੇਸੀ ਵੇਣੂਗੋਪਾਲ ਵੱਲੋਂ ਜਿਥੇ ਮੰਤਰੀਆਂ ਵਿਧਾਇਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਗਿਆ, ਉੱਥੇ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ,
ਇਸ ਲਈ ਬੇਅਦਬੀ ਦੇ ਮੁੱਦੇ ‘ਤੇ 30 ਤੋਂ 35 ਵਿਧਾਇਕਾਂ ਨੂੰ ਅਸਤੀਫ਼ੇ ਦੇ ਕੇ ਸਰਕਾਰ ਤੋੜ ਦੇਣੀ ਚਾਹੀਦੀ ਹੈ ਧੀਮਾਨ ਦਾ ਕਹਿਣਾ ਹੈ ਕਿ ਜੇਕਰ ਮੰਤਰੀਆਂ ਦੀ ਗੱਲ ਸੁਣੀ ਨਹੀਂ ਜਾਂਦੀ ਫਿਰ ਉਹ ਅਸਤੀਫਾ ਦੇਣ ਤਾਂ ਜੋ ਲੋਕ ਮਹਿਸੂਸ ਕਰਨ ਕਿ ਕੋਈ ਤਾਂ ਉਨ੍ਹਾਂ ਦੀ ਗੱਲ ਕਰਨ ਵਾਲਾ ਹੈ। ਉਧਰ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਉਨ੍ਹਾਂ ਖ਼ਿਲਾਫ਼ ਬੋਲਣ ਵਾਲੇ ਖਾਸ ਕਰਕੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਉਹ ਇਹ ਸਾਬਤ ਕਰਨ ਕਿ ਉਨ੍ਹਾਂ ਨੇ ਕਿਸੇ ਵੀ ਪਾਰਟੀ ਦੇ ਆਗੂ ਨਾਲ ਇੱਕ ਵੀ ਮੀਟਿੰਗ ਕੀਤੀ ਹੈ।
ਧੀਮਾਨ ਦਾ ਕਹਿਣਾ ਹੈ ਕਿ ਜਦੋਂ ਲੱਗੀ ਅੱਗ ਦੂਰ ਤਕ ਪਹੁੰਚ ਜਾਵੇ ਤਾਂ ਉਸ ਨੂੰ ਬਚਾਉਣਾ ਔਖਾ ਹੋ ਜਾਂਦਾ ਹੈ।
ਧੀਮਾਨ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਲੋਕ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ, ਪਰ ਇਨ੍ਹਾਂ ਦੋਵਾਂ ਵਿੱਚੋਂ ਬੇਅਦਬੀ ਦਾ ਮੁੱਦਾ ਸਭ ਤੋਂ ਵੱਡਾ ਹੈ। ਸਾਢੇ ਚਾਰ ਸਾਲ ਵਿੱਚ ਸਰਕਾਰ ਲੋਕਾਂ ਨੂੰ ਕੋਈ ਇਨਸਾਫ਼ ਨਹੀਂ ਦੇ ਸਕੀ। ਲੋਕ ਸਵਾਲ ਖੜ੍ਹੇ ਕਰ ਰਹੇ ਹਨ ਕਿ ਜਦੋਂ ਸਾਢੇ ਚਾਰ ਸਾਲ ਵਿੱਚ ਇਨਸਾਫ਼ ਨਹੀਂ ਦੇ ਸਕੇ ਤਾਂ 6 ਮਹੀਨਿਆਂ ਵਿੱਚ ਕੀ ਕਰੋਗੇ? ਲੋਕ ਉਨ੍ਹਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰ ਰਹੇ।
ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ। ਜੇਕਰ ਉਨ੍ਹਾਂ ਦੇ ਇਕੱਲੇ ਵੱਲੋਂ ਅਸਤੀਫ਼ਾ ਦੇਣ ਨਾਲ ਮਾਮਲਾ ਹੱਲ ਹੁੰਦਾ ਹੈ ਤਾਂ ਉਹ ਅਸਤੀਫ਼ਾ ਦੇਣ ਨੂੰ ਤਿਆਰ ਹਨ। ਪਰ 30-35 ਵਿਧਾਇਕਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਜਾਂ ਫਿਰ ਆਪਣਾ ਇਕ ਵੱਖਰਾ ਗਰੁੱਪ ਬਣਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਵਿਧਾਇਕ ਕੁਝ ਕਰ ਰਹੇ ਹਨ। ਉਨ੍ਹਾਂ ਕੈਬਨਿਟ ਮੰਤਰੀ ਨੂੰ ਨਸੀਹਤ ਦਿੱਤੀ ਕਿ ਜੇਕਰ ਉਨ੍ਹਾਂ ਦੇ ਕੰਮ ਨਹੀਂ ਹੁੰਦੇ ਤਾਂ ਉਹ ਲਾਂਭੇ ਹੋ ਜਾਣ। ਲੋਕਾਂ ਦੇ ਜ਼ਖ਼ਮਾਂ ਤੇ ਮੱਲ੍ਹਮ ਲਾਉਣ ਦੀ ਬਜਾਏ ਲੂਣ ਨਾ ਛਿੜਕਣ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਵਿਧਾਇਕਾਂ ਦਾ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ। ਬਾਕੀ ਤਾਂ ਨਤੀਜਾ ਲੋਕਾਂ ਨੇ ਹੀ ਦੇਣਾ। ਇਕ ਸਵਾਲ ਦੇ ਜੁਆਬ ਵਿਚ ਧੀਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਤੋਂ ਕੋਈ ਫੋਨ ਨਹੀਂ ਆਇਆ। ਵਰਨਣਯੋਗ ਹੈ ਕਿ ਕਾਂਗਰਸ ਅੰਦਰ ਧੁਖਦੀ ਅੱਗ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਭਾਂਬੜ ਬਣ ਗਈ ਹੈ।
🔸 ਕਿਸੇ ਪਾਰਟੀ ਦੇ ਆਗੂ ਨਾਲ ਮੀਟਿੰਗ ਨਹੀਂ ਕੀਤੀ–ਨਵਜੋਤ ਸਿੱਧੂ

ਨਵਜੀਤ ਨਵਜੋਤ ਸਿੱਧੂ ਨੇ ਟਵੀਟ ਕਰਕੇ ਮੁੱਖ ਮੰਤਰੀ ਨੂੰ ਮੁੜ ਚੁਣੌਤੀ ਦਿੱਤੀ ਹੈ। ਸਿੱਧੂ ਨੇ ਭਾਵੇਂ ਟਵੀਟ ਵਿਚ ਮੁੱਖ ਮੰਤਰੀ ਦਾ ਨਾਂ ਨਹੀਂ ਲਿਖਿਆ ਪਰ ਮੁੱਖ ਮੰਤਰੀ ‘ਤੇ ਅਸਿੱਧਾ ਵਾਰ ਕਰਦਿਆਂ ਲਿਖਿਆ ਹੁਣ ਤੱਕ ਉਨ੍ਹਾਂ ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਨਾਲ ਵੱਖਰੀ ਮੀਟਿੰਗ ਨਹੀਂ ਕੀਤੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਕਦੇ ਕੋਈ ਅਹੁਦਾ ਨਹੀਂ ਮੰਗਿਆ ਵਾਰ-ਵਾਰ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਪਰ ਉਨ੍ਹਾਂ ਮੰਤਰੀ ਦਾ ਅਹੁਦਾ ਸਵੀਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਹਾਈਕਮਾਨ ਦੇ ਦਖ਼ਲ ਦਿੱਤਾ ਅਤੇ ਉਹ ਫ਼ੈਸਲੇ ਦਾ ਇੰਤਜ਼ਾਰ ਕਰਨਗੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!