EntertainmentHistoryJalandharPunjab

ਸ਼ਿਵ ਰਾਮ ਕਲਾ ਮੰਚ ਵਲੋਂ ਰਾਮਲੀਲਾ ਸੰਬੰਧੀ ਕੀਤਾ ਭੂਮੀ ਪੂਜਨ

ਸ਼ਿਵ ਰਾਮ ਕਲਾ ਮੰਚ ਵਲੋਂ ਸ਼੍ਰੀ ਰਾਮਲੀਲਾ ਸੰਬੰਧੀ ਕੀਤਾ ਭੂਮੀ ਪੂਜਨ
ਜਲੰਧਰ 4 ਅਕਤੂਬਰ (ਅਮਰਜੀਤ ਸਿੰਘ ਲਵਲਾ)
ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲਾ ਕਮੇਟੀ ਮਾਡਲ ਹਾਊਸ ਵਲੋਂ ਅੱਜ ਰਾਮਲੀਲਾ ਸੰਬੰਧੀ ਭੂਮੀ ਪੂਜਨ ਕੀਤਾ ਗਿਆ। ਦੁਸਹਿਰਾ ਗਰਾਊਂਡ ਮਾਡਲ ਹਾਊਸ ਵਿਚ ਹੋਏ ਇਸ ਸਮਾਗਮ ਵਿਚ ਪੰਡਿਤ ਮੇਘਰਾਜ ਸ਼ਾਸਤਰੀ ਨੇ ਮੰਤਰ ਉਚਾਰਨ ਨਾਲ਼ ਭੂਮੀ ਪੂਜਨ ਕਰਵਾਇਆ। ਦੱਸਣਯੋਗ ਹੈ ਕਿ ਸ਼ਿਵ ਰਾਮ ਕਲਾ ਮੰਚ ਵਲੋਂ 6 ਅਕਤੂਬਰ ਤੋਂ ਦੁਸਹਿਰਾ ਗ੍ਰਾਉੰਡ ਮਾਡਲ ਹਾਊਸ ਵਿਚ ਰਾਮਲੀਲਾ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਪਹਿਲੀ ਨਾਈਟ ਸ਼ਰਵਨ ਕੁਮਾਰ ਪੇਸ਼ ਕੀਤੀ ਜਾਵੇਗੀ। ਭੂਮੀ ਪੂਜਨ ਮੌਕੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਭਾਗ ਲਿਆ। ਡਾਇਰੈਕਟਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਤੇ ਦੁਸਹਿਰਾ ਉਤਸਵ ਕਮੇਟੀ ਦੇ ਪ੍ਰਧਾਨ ਹਰਿੰਦਰ ਸ਼ਰਮਾ, ਪਕਸ਼ੀ ਵਿਹਾਰ ਤੋਂ ਪ੍ਰਵੀਨ ਜੈਨ, ਸਹਾਇਕ ਡਾਇਰੈਕਟਰ ਧੀਰਜ ਸਹਿਗਲ, ਅਸ਼ੋਕ ਜੋਨਦਰਾ, ਭਾਜਪਾ ਨੇਤਾ ਨਵੀਨ ਸੋਨੀ, ਰਾਜਿੰਦਰ ਬਿੱਲਾ, ਸੀਨੀਅਰ ਕਾਂਗਰਸੀ ਅਵਤਾਰ ਵਿਰਦੀ, ਸੁਰਿੰਦਰ ਸ਼ਿੰਦਾ, ਮੰਚ ਦੇ ਪ੍ਰਧਾਨ ਹਰਜੀਵਨ ਗੋਗਣਾ, ਨਿਰਦੋਸ਼ ਕੁਮਾਰ, ਕ੍ਰਿਸ਼ਨ ਲਾਲ, ਪਲੇ ਬੈਕ ਸਿੰਗਰ ਸਤਨਾਮ ਅਰੋੜਾ, ਪੀਐਸ ਅਰੋੜਾ, ਵਿਸ਼ਾਲ ਭੱਲਾ, ਸ਼ਿਵਮ ਕਾਲੀਆਂ, ਅਮਨਦੀਪ ਹੈਰੀ, ਸ਼ੁਭਮ ਭਗਤ, ਕੁਲਵਿੰਦਰ ਸਿੰਘ ਹੀਰਾ, ਜਤਿੰਦਰ ਪੰਨਾ, ਬਲਬੀਰ ਸਿੰਘ ਕਾਕਾ, ਸ਼ਿਵਮ ਭਗਤ, ਨਿਖਿਲ ਤੇ ਹੋਰ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!